ਸੰਤ ਸਮਾਜ ਵਿਚ ਆਪਸੀ ਤਾਲਮੇਲ ਵਧਾਉਣ ਦੇ ਮੱਦੇਨਜ਼ਰ ਸੰਤਾਂ ਮਹਾਂਪੁਰਸ਼ ਦੀ ਮੀਟਿੰਗ 2 ਸਤੰਬਰ ਦਿਨ ਸ਼ਨੀਵਾਰ ਨੂੰ

ਸੰਤ ਸਮਾਜ ਵਿਚ ਆਪਸੀ ਮੇਲ ਮਿਲਾਪ ਅਤੇ ਤਾਲਮੇਲ ਵਧਾਉਣ ਸਬੰਧੀ ਸੰਤਾਂ ਮਹਾਂਪੁਰਸ਼ਾਂ ਦੀ ਇੱਕ ਵਿਸ਼ੇਸ਼ ਮੀਟਿੰਗ 2 ਸਤੰਬਰ 2023 ਦਿਨ ਸ਼ਨੀਵਾਰ ਨੂੰ ਕੁਟੀਆ ਸੰਤ ਦਲੀਪ ਸਿੰਘ ਜੀ ਡੁਮੇਲੀ ਵਿਖੇ ਸਵੇਰੇ 11 ਵਜੇ ਹੋ ਰਹੀ ਹੈl ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਤ ਪ੍ਰੀਤਮ ਸਿੰਘ ਡੂਮੇਲੀ, ਸੰਤ ਅਮਰਜੀਤ ਸਿੰਘ ਹਰਖੋਵਾਲ, ਸੰਤ ਕਰਮਜੀਤ ਸਿੰਘ ਟਿੱਬਾ ਸਾਹਿਬ ਅਤੇ ਸੰਤ ਮਹਾਂਵੀਰ ਸਿੰਘ ਤਾਜੇਵਾਲ ਨੇ ਸਾਂਝੇ ਤੌਰ ਤੇ ਦੱਸਿਆ ਕਿ ਪਿਛਲੀ ਮੀਟਿੰਗ ਗੁਰਦੁਆਰਾ ਟਿੱਬਾ ਸਾਹਿਬ ਵਿਖੇ ਹੋਈ ਸੀl ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਹੁਣ ਇਹ ਮੀਟਿੰਗ ਕੁਟੀਆ ਸੰਤ ਦਲੀਪ ਸਿੰਘ ਜੀ ਡੁਮੇਲੀ ਵਿਖੇ ਹੋਵੇਗੀ

ਸੰਤ ਸਮਾਜ ਵਿਚ ਆਪਸੀ ਮੇਲ ਮਿਲਾਪ ਅਤੇ ਤਾਲਮੇਲ ਵਧਾਉਣ ਸਬੰਧੀ ਸੰਤਾਂ ਮਹਾਂਪੁਰਸ਼ਾਂ ਦੀ ਇੱਕ ਵਿਸ਼ੇਸ਼ ਮੀਟਿੰਗ 2 ਸਤੰਬਰ 2023 ਦਿਨ ਸ਼ਨੀਵਾਰ ਨੂੰ ਕੁਟੀਆ ਸੰਤ ਦਲੀਪ ਸਿੰਘ ਜੀ ਡੁਮੇਲੀ ਵਿਖੇ ਸਵੇਰੇ 11 ਵਜੇ ਹੋ ਰਹੀ ਹੈl ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਤ ਪ੍ਰੀਤਮ ਸਿੰਘ ਡੂਮੇਲੀ, ਸੰਤ ਅਮਰਜੀਤ ਸਿੰਘ ਹਰਖੋਵਾਲ, ਸੰਤ ਕਰਮਜੀਤ ਸਿੰਘ ਟਿੱਬਾ ਸਾਹਿਬ ਅਤੇ ਸੰਤ ਮਹਾਂਵੀਰ ਸਿੰਘ ਤਾਜੇਵਾਲ ਨੇ ਸਾਂਝੇ ਤੌਰ ਤੇ ਦੱਸਿਆ ਕਿ ਪਿਛਲੀ ਮੀਟਿੰਗ ਗੁਰਦੁਆਰਾ ਟਿੱਬਾ ਸਾਹਿਬ ਵਿਖੇ ਹੋਈ ਸੀl ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਹੁਣ ਇਹ ਮੀਟਿੰਗ ਕੁਟੀਆ ਸੰਤ ਦਲੀਪ ਸਿੰਘ ਜੀ ਡੁਮੇਲੀ ਵਿਖੇ ਹੋਵੇਗੀ।ਇਸ ਮੀਟਿੰਗ ਵਿੱਚ ਨਿਰਮਲੇ, ਉਦਾਸੀ ਅਤੇ ਹਮ ਖਿਆਲੀ ਸੰਤ ਮਹਾਪੁਰਸ਼ ਹਾਜ਼ਰ ਹੋਣਗੇl ਵੱਖ-ਵੱਖ ਸੰਪਰਦਾਵਾਂ ਦਾ ਆਪਸੀ ਮੇਲ ਜੋਲ ਵਧਾਉਣ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾl ਇਸ ਦੇ ਨਾਲ ਹੀ ਡੇਰਿਆਂ ਵਿੱਚ ਸਾਧੂਆਂ ਨੂੰ ਆ ਰਹੀਆਂ ਲੋਕਲ ਮੁਸ਼ਕਲਾਂ ਸੰਬੰਧੀ ਵੀ ਚਰਚਾ ਕੀਤੀ ਜਾਵੇਗੀ।ਸਮੇ ਤੇ ਪ੍ਰਸਥਿਤੀਆਂ ਅਨੁਸਾਰ ਹੋਰ ਫੁਟਕਲ ਵਿਚਾਰਾਂ ਹੋਣਗੀਆਂl