
ਲੋਕ ਵਿਰੋਧੀ ਨੀਤੀਆਂ ਖਿਲਾਫ ਜਨ ਸੰਪਰਕ ਮੁਹਿੰਮ ਇੱਕ ਤੋ ਸੁਰੂ
ਗੜਸੰਕਰ 28 ਅਗਸਤ ਅੱਜ ਸੀਪੀਆਈਐਮ ਦੀ ਤਹਿਸੀਲ ਕਮੇਟੀ ਦੀ ਜਨਰਲ ਬਾਡੀ ਮੀਟਿੰਗ ਕਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਡਾਕਟਰ ਭਾਗ ਸਿੰਘ ਹਾਲ ਵਿਖੇ ਕੀਤੀ ਗਈ
ਗੜਸੰਕਰ 28 ਅਗਸਤ ਅੱਜ ਸੀਪੀਆਈਐਮ ਦੀ ਤਹਿਸੀਲ ਕਮੇਟੀ ਦੀ ਜਨਰਲ ਬਾਡੀ ਮੀਟਿੰਗ ਕਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਡਾਕਟਰ ਭਾਗ ਸਿੰਘ ਹਾਲ ਵਿਖੇ ਕੀਤੀ ਗਈ ਇਸ ਨੂੰ ਪਾਰਟੀ ਦੇ ਜਿਲ੍ਹਾ ਸਕੱਤਰ ਤੇ ਸੂਬਾ ਸਕੱਤਰੇਤ ਮੈਬਰ ਗੁਰਨੇਕ ਸਿੰਘ ਭੱਜਲ ਨੇ ਸੰਬੋਧਨ ਕਰਦਿਆਂ ਕਿਹਾ ਕੇ ਪਾਰਟੀ ਦੀ ਕੇਦਰੀ ਕਮੇਟੀ ਦੇ ਸੱਦੇ ਤੇ ਇੱਕ ਸਤੰਬਰ ਤੋ 7 ਸਤੰਬਰ ਤੱਕ ਕੇਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਮਹਿੰਗਾਈ,ਬੇਰੁਜ਼ਗਾਰੀ, ਸਿਹਤ ਸਹੂਲਤਾਂ ਅਤੇ ਮਹਿੰਗੀ ਸਿੱਖਿਆ ਨੀਤੀ ਅਤੇ ਕੇਦਰ ਦੀ ਫਿਰਕਾ ਪਰਾਸਤੀ ਕਾਰਪੋਰੇਟ ਪੱਖੀ ਸਰਕਾਰ ਵਿਰੁੱਧ ਜਨ ਮਹਿੰਮ ਤਹਿਤ ਪਿੰਡ ਪਿੰਡ ਮੀਟਿੰਗਾਂ ਕੀਤੀਆਂ ਜਾਣਗੀਆਂ ਤੇ ਇਸ ਵਿੱਚ ਜਿਹੜੀ ਮਹਿੰਗਾਈ ਸਿਖਰਾਂ ਛੂਹ ਰਹੀ ਹੈ ਬੇਰੁਜ਼ਗਾਰੀ ਵਿੱਚ ਅਥਾਹ ਵਾਧਾ ਹੋਇਆ ਇਨ੍ਹਾਂ ਲੋਕ ਮੰਗਾਂ ਤੋ ਲੋਕਾਂ ਦਾ ਧਿਆਨ ਲਾਭੇ ਕਰਨ ਲਈ ਕੇਦਰ ਸਰਕਾਰ ਫਿਰਕੂ ਅਜੰਡਾ ਲਾਗੂ ਕਰਦਿਆਂ ਕਾਰਪੋਰੇਟ ਗਠਜੋੜ ਨੂੰ ਹੋਰ ਤਕੜਾ ਕਰ ਰਹੀ ਹੈ ਦੇਸ ਅੰਦਰ ਇੱਕ ਮੁਠਤਾ ਧਰਮ ਨਿਰਪੱਖ ਨੂੰ ਕਾਇਮ ਰੱਖਕੇ ਹੀ ਦੇਸ਼ ਇੱਕ ਰੱਖਿਆ ਜਾ ਸਕਦਾ ਹੈ ਇਸ ਮੋਕੇ ਦਰਸ਼ਨ ਸਿੰਘ ਮੱਟੂ ਅਤੇ ਮਹਿੰਦਰ ਬੱਢੋਆਣ ਨੇ ਕਿਹਾ ਪੰਜਾਬ ਸਰਕਾਰ ਨੇ ਗਰੀਬ ਲੋਕਾਂ ਦੇ ਨੀਲੇ ਕਾਰਡ ਕੱਟ ਕੇ ਗਰੀਬਾਂ ਹੋਰ ਗਰੀਬੀ ਵੱਲ ਧੱਕਣ ਦੇ ਯਤਨ ਕੀਤੇ ਉਨ੍ਹਾਂ ਕਿਹਾ ਗੈਰਕਾਨੂੰਨੀ ਮਾਈਨਿੰਗ ਕਾਰਨ ਹੜ੍ਹਾਂ ਦੀ ਸਥਿਤੀ ਗੰਭੀਰ ਹੋਈ ਹੈ ਜਿਸ ਵੱਲ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਇਸ ਮੋਕੇ ਤਹਿਸੀਲ ਸਕੱਤਰ ਹਰਭਜਨ ਸਿੰਘ ਅਟਵਾਲ ਨੇ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਦੱਸਿਆ ਕਿ ਤਹਿਸੀਲ ਅੰਦਰ ਇਸ ਮੁਹਿੰਮ ਨੂੰ ਨੇਪਰੇ ਚਾੜ੍ਹਨ ਲਈ ਇਕ ਜਥਾ ਮਹਿੰਦਰ ਬੱਢੋਆਣ ਦੀ ਅਗਵਾਈ ਪਹਿਲੀ ਤਰੀਕ ਤੋ ਬੱਢੋਆਣ ਤੋ ਸੁਰੂ ਹੋਵੇਗਾ ਦੂਸਰਾ ਜਥਾ ਘਾਗੋਰੋੜਾਵਾਲੀ ਤੋ।ਸੁਰੂ ਹੋਵੇਗਾ ਅਤੇ ਔਰਤਾਂ ਦੀਆਂ ਬਰਾਚਾਂ ਨੂੰ ਬੀਬੀ ਸੁਭਾਸ਼ ਮੱਟੂ ਲਾਮਬੰਦ ਕਰੇਗੀ ਇਸ ਮੋਕੇ ਨੀਲਮ ਬੱਢੋਆਣ,ਪ੍ਰੇਮ ਸਿੰਘ ਰਾਣਾ,ਸੁਲਿੰਦਰ ਕੋਰ,ਕਸਮੀਰ ਸਿੰਘ ਭੱਜਲ,ਮੋਹਨ ਲਾਲ, ਸੇਰ ਜੰਗ ਬਹਾਦਰ ਸਿੰਘ,ਪ੍ਰੇਮ ਮਹਿਮੀ ਰੇਸਮ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਮੈਬਰ ਅਤੇ ਵਰਕਰ ਹਾਜਰ ਸਨ ਅਤੇ ਕਰਨੈਲ ਸਿੰਘ ਨੇ ਆਏ ਸਾਰੇ ਸਾਰੇ ਮੈਬਰਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ
