ਦੋ ਦਿਨਾਂ ਮੇਲਾ ਪੰਜਾਬੀਆਂ ਦਾ ਮੋਬਰਲੀ ਪਾਰਕ 59ਵੀਂ ਅਤੇ ਰੌਸ ਸਟ੍ਰੀਟ ਵੈਨਕੂਵਰ ਵਿਖੇ ਜੁਲਾਈ 12/13 ਨੂੰ ਕਰਵਾਇਆ ਜਾ ਰਿਹਾ ਹੈ- ਜ਼ਿਕੀ ਔਲਖ, ਹਰਨੇਕ ਵਿਰਦੀ

ਵੈਨਕੂਵਰ(ਕੈਨੇਡਾ) ਹੁਸ਼ਿਆਰਪੁਰ(ਪੰਜਾਬ)- ਕੈਨੇਡਾ ਦੇ ਸ਼ਹਿਰ ਵੈਨਕੂਵਰ ਦੇ ਮੋਬਰਲੀ ਪਾਰਕ 59 ਵਾਂ ਅਤੇ ਰੌਸ ਸਟ੍ਰੀਟ ਵਿਖੇ ਸਲਾਨਾ ਮੇਲਾ ਪੰਜਾਬੀਆਂ ਦਾ ਸਾਬੀ ਔਲਖ ਅਤੇ ਸ਼ਬਾਜ ਐਂਟਰਟੇਨਰਜ਼ ਤੇ ਜਿੱਕੀ ਔਲਖ ਵਲੋਂ ਸਭਨਾਂ ਦੇ ਸਹਿਯੋਗ ਨਾਲ 12/13 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿੱਕੀ ਔਲਖ ਤੇ ਹਰਨੇਕ ਵਿਰਦੀ ਨੇ ਸਾਂਝੇ ਤੌਰ ਤੇ ਦੱਸਿਆ ਕੇ ਇਸ ਮੇਲੇ ਦੌਰਾਨ ਜਿੱਥੇ ਪ੍ਰਮੁੱਖ ਕਲਾਕਾਰਾਂ ਵਲੋਂ ਆਪਣੇ ਆਪਣੇ ਫਨ ਡੇ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਜਾਵੇਗਾ। ਉਥੇ ਹੀ ਪੰਜਾਬ ਦੇ ਸੱਭਿਆਚਾਰ,ਸਿਸ਼ਟਾਚਾਰ ਤਹਿਜੀਬ ਤਾਲੀਮ ਪੁਰਾਣੀਆਂ ਰਵਾਇਤੀ ਖੇਡਾਂ ਦੀ ਵੀ ਗੱਲ ਹੋਵੇਗੀ।

 ਇਸ ਮੌਕੇ ਪ੍ਰਮੁੱਖ ਕਲਾਕਾਰਾਂ ਵਿੱਚ ਨਛੱਤਰ ਗਿੱਲ,ਗੁਰਲੇਜ਼ ਅਖਤਰ,ਇੰਦਰ ਪਾਲ ਮੋਗਾ,ਚਨੀ ਨੱਤਨ,ਕੁਲਵਿੰਦਰ ਕੱਲੀ, ਸਾਮ ਸਿੱਧੂ, ਬੀ ਥਿੰਦ, ਗੁਰਜੰਟ ਸਿੰਘ, ਸੋਨੂੰ ਪੰਡਵਾਲ, ਰਾਜ ਸੋਹਲ ਆਦਿ ਸ਼ਾਮਿਲ ਹੋਣਗੇ। ਇਸ ਮੌਕੇ ਸਾਬੀ ਔਲਖ ਅਤੇ ਸ਼ਬਾਜ ਐਂਟਰਟੇਨਰਜ਼ ਵਲੋਂ ਲੋਕ ਨਾਚ ਭੰਗੜਾ ਮੁਕਾਬਲਾ 2025 ਪੇਸ਼ ਕੀਤਾ ਜਾਵੇਗਾ।
 ਇਸ ਫਰੀ ਮੇਲੇ ਦੌਰਾਨ ਬੱਚਿਆਂ ਲਈ ਖਾਸ ਤੌਰ ਤੇ ਬਹੁਤ ਹੀ ਵਧੀਆ ਢੰਗ ਨਾਲ ਮਨੋਰੰਜਨ ਦਾ ਵਿਸੇਸ਼ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਕੈਨੇਡਾ ਵਿੱਚ ਪਹਿਲਾ ਆਊਟ ਡੋਰ ਭੰਗੜਾ ਕੰਪੀਟੀਸ਼ਨ ਹੋਵੇਗਾ। ਇਸ ਮੌਕੇ ਪ੍ਰਬੰਧਕਾਂ ਵਲੋਂ ਇਸ ਮੇਲੇ ਦੇ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੇ ਜਾਣਗੇ ਤਾਂ ਕਿ ਹਰ ਸਾਲ ਦੇ ਮੇਲੇ ਦੀ ਤਰ੍ਹਾਂ ਇਸ ਸਾਲ ਵੀ ਇਹ ਮੇਲਾ ਆਪਣੀਆਂ ਮਿੱਠੀਆਂ ਯਾਦਾਂ ਛੱਡਦਿਆਂ ਅਗਲੇ ਸਾਲ ਦੇ ਮੇਲੇ ਦੀ ਇੰਤਜ਼ਾਰ ਵਿੱਚ ਸਮਾਪਤ ਹੋਵੇਗਾ।