
ਫਿਟ ਆਲਵੇਜ਼ ਹਿੱਟ ਕਲੱਬ ਵਿੱਚ ਦੂਸਰਾ ਸਮਰ ਕੈਂਪ ਧੂਮ ਧਾਮ ਨਾਲ ਸਮਾਪਤ ਹੋਇਆ : ਭੁਵਨ ਰਾਏ
ਕਪੂਰਥਲਾ- ਫਿਟ ਆਲਵੇਜ਼ ਹਿੱਟ ਕਲੱਬ ਵੱਲੋਂ ਜੂਨ ਦੀ ਸ਼ੁਰੂਆਤ ਵਿੱਚ ਪਹਿਲੇ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਲਿਮਟਿਡ ਸੀਟਾਂ ਹੋਣ ਦੇ ਬਾਵਜੂਦ ਵੀ ਬਹੁਤ ਵੱਧ ਬੱਚਿਆਂ ਨੇ ਰਜਿਸਟ੍ਰੇਸ਼ਨ ਕਰਵਾਇਆ। ਇਸ ਕਰਕੇ ਦੂਸਰਾ ਬੈਚ ਸ਼ੁਰੂ ਕੀਤਾ ਗਿਆ, ਜਿਸ ਵਿੱਚ ਮਨਮੀਤ ਸਿੰਘ, ਨਵਦੀਪ ਕੌਰ, ਗੁਰਸਿਦਕ ਕੌਰ, ਦਿਵਿਆਂਸ਼ੀ, ਅਰਮਾਨਦੀਪ ਸਿੰਘ, ਜਸਕੁੰਵਰ ਸਿੰਘ ਬਤਰਾ, ਯੁਵਲੀਨ ਕੌਰ, ਕ੍ਰਿਸ਼ਿਕਾ, ਤਾਸਵਿਕ, ਪਰਮਵੀਰ ਸਿੰਘ, ਦਿਵਲੀਨ ਕੌਰ, ਮੇਹਰੀਨ ਕੌਰ, ਅਸ਼ਮਿਤ ਕੌਰ, ਦਿਵਿਸ਼ਾ ਅਤੇ ਰਿਵਾਨ ਨੇ ਹਿਸਾ ਲਿਆ।
ਕਪੂਰਥਲਾ- ਫਿਟ ਆਲਵੇਜ਼ ਹਿੱਟ ਕਲੱਬ ਵੱਲੋਂ ਜੂਨ ਦੀ ਸ਼ੁਰੂਆਤ ਵਿੱਚ ਪਹਿਲੇ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਲਿਮਟਿਡ ਸੀਟਾਂ ਹੋਣ ਦੇ ਬਾਵਜੂਦ ਵੀ ਬਹੁਤ ਵੱਧ ਬੱਚਿਆਂ ਨੇ ਰਜਿਸਟ੍ਰੇਸ਼ਨ ਕਰਵਾਇਆ। ਇਸ ਕਰਕੇ ਦੂਸਰਾ ਬੈਚ ਸ਼ੁਰੂ ਕੀਤਾ ਗਿਆ, ਜਿਸ ਵਿੱਚ ਮਨਮੀਤ ਸਿੰਘ, ਨਵਦੀਪ ਕੌਰ, ਗੁਰਸਿਦਕ ਕੌਰ, ਦਿਵਿਆਂਸ਼ੀ, ਅਰਮਾਨਦੀਪ ਸਿੰਘ, ਜਸਕੁੰਵਰ ਸਿੰਘ ਬਤਰਾ, ਯੁਵਲੀਨ ਕੌਰ, ਕ੍ਰਿਸ਼ਿਕਾ, ਤਾਸਵਿਕ, ਪਰਮਵੀਰ ਸਿੰਘ, ਦਿਵਲੀਨ ਕੌਰ, ਮੇਹਰੀਨ ਕੌਰ, ਅਸ਼ਮਿਤ ਕੌਰ, ਦਿਵਿਸ਼ਾ ਅਤੇ ਰਿਵਾਨ ਨੇ ਹਿਸਾ ਲਿਆ।
ਇਸ ਕੈਂਪ ਵਿੱਚ ਬੱਚਿਆਂ ਨੂੰ ਆਰਟ ਐਂਡ ਕਰਾਫਟ, ਪੇਂਟਿੰਗ, ਮਿਊਜ਼ਿਕ, ਡਾਂਸ, ਭੰਗੜਾ, ਯੋਗਾ, ਪ੍ਰਾਣਾਯਾਮ, ਧਿਆਨ, ਕਰਾਟੇ, ਮੋ੍ਰਲ ਵੈਲਯੂਜ਼, ਫਨ ਗੇਮਜ਼, ਕੌਨਫਿਡੈਂਸ ਬਿਲਡਅਪ ਆਦਿ ਸਰਗਰਮੀਆਂ ਮਹਿਰ ਕੋਚਾਂ, ਅਧਿਆਪਕਾਂ ਅਤੇ ਆਚਾਰਿਆਂ ਦੁਆਰਾ ਬਹੁਤ ਹੀ ਸੌਖੇ ਅਤੇ ਯਾਦਗਾਰ ਢੰਗ ਨਾਲ ਕਰਵਾਈਆਂ ਗਈਆਂ। ਕੈਂਪ ਦੌਰਾਨ ਬੱਚਿਆਂ ਦੀ ਦਿਨ-ਬ-ਦਿਨ ਰੁਚੀ ਵਧਦੀ ਗਈ ਅਤੇ ਆਖਰੀ ਦਿਨ ਬਹੁਤ ਸਾਰੇ ਬੱਚਿਆਂ ਦੀਆਂ ਅੱਖਾਂ ਕੈਂਪ ਦੇ ਖ਼ਤਮ ਹੋਣ ਨਾਲ ਨਮੀ ਹੋ ਗਈਆਂ ਕਿਉਂਕਿ ਉਨ੍ਹਾਂ ਨੇ ਇੱਥੇ ਸਿੱਖਦੇ ਹੋਏ ਬਹੁਤ ਮਸਤੀ ਕੀਤੀ।
ਬੱਚਿਆਂ ਦੀ ਤਰ੍ਹਾਂ ਹੀ ਉਨ੍ਹਾਂ ਦੇ ਮਾਪੇ ਵੀ ਬੱਚਿਆਂ ਦੀ ਸਿੱਖਣ ਦੀ ਲਗਨ ਅਤੇ ਰੁਚੀ ਦੇਖ ਕੇ ਬਹੁਤ ਖੁਸ਼ ਸਨ ਅਤੇ ਉਨ੍ਹਾਂ ਨੇ ਕਿਹਾ ਕਿ “ਅਗਲੇ ਸਾਲ ਲਈ ਤਾਂ ਸਾਡੇ ਬੱਚੇਆ ਦੀ ਅੱਜ ਹੀ ਰਜਿਸਟ੍ਰੇਸ਼ਨ ਕਰਲੋ।”
ਸਮਾਪਨ ਸਮਾਰੋਹ ਨੂੰ ਹੋਰ ਯਾਦਗਾਰ ਬਣਾਉਣ ਲਈ ਸਮਾਜ ਸੇਵੀ ਸ੍ਰੀ ਸਚਿਨ ਅਰੋੜਾ ਜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨ੍ਹਾਂ ਨੇ ਹੁਣ ਤੱਕ 55 ਵਾਰ ਰਕਤ ਦਾਨ ਕਰਕੇ ਕਈ ਜਿੰਦਗੀਆਂ ਬਚਾਈਆਂ ਹਨ ਅਤੇ ਸਮਾਜ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਸਚਿਨ ਜੀ ਨੇ ਬੱਚਿਆਂ ਨੂੰ ਜੀਵਨ ਵਿੱਚ “ਸਾਂਝ ਪਾਉਣ ਦੀ ਕਲਾ” ਬਾਰੇ ਦੱਸਿਆ ਅਤੇ ਇਸ ਬਾਰੇ ਪ੍ਰੈਕਟਿਕਲ ਕਰਕੇ ਸਮਝਾਇਆ। ਉਨ੍ਹਾਂ ਨੇ ਬੱਚਿਆਂ ਨੂੰ ਦੂਜਿਆਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿਣ ਦੀ ਸਿੱਖ ਵੀ ਦਿੱਤੀ, ਜਿਸ ਨਾਲ ਬੱਚੇ ਬਹੁਤ ਪ੍ਰਭਾਵਿਤ ਹੋਏ।
ਇਸ ਮੌਕੇ ਤੇ ਡਾ. ਅਮਰੀਕ ਸਿੰਘ (ਰੀਟਾਇਰਡ ਪ੍ਰੋਫੈਸਰ), ਵੋਵਿਨਾਮ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਸ੍ਰੀ ਮਨਦੀਪ ਸਿੰਘ ਜੀ ਅਤੇ ਸ੍ਰੀ ਹਿਮਾਂਸ਼ੂ ਧੀਮਾਨ ਜੀ ਵੀ ਮੌਜੂਦ ਸਨ। ਡਾ. ਅਮਰੀਕ ਸਿੰਘ ਨੇ ਅਕੈਡਮੀ ਦੇ ਡਾਇਰੈਕਟਰ ਭੁਵਨ ਰਾਏ ਅਤੇ ਸਾਰੇ ਅਧਿਆਪਕਾਂ ਅਤੇ ਕੋਚਾਂ ਨੂੰ ਮੁਬਾਰਕਬਾਦ ਦਿੱਤੀ ਕਿ ਉਹਨਾਂ ਨੇ ਐਸੇ ਕੈਂਪ ਕਰਵਾ ਕੇ ਬੱਚਿਆਂ ਦੀਆਂ ਲੁਕੀਆਂ ਪ੍ਰਤਿਭਾਵਾਂ ਨੂੰ ਖੋਜ ਕੇ ਉਨ੍ਹਾਂ ਨੂੰ ਨਿਖਾਰਿਆ।
ਉਨ੍ਹਾਂ ਨੇ ਕਿਹਾ ਕਿ “ਮੈਨੂੰ ਬਹੁਤ ਅਨੰਦ ਆਉਂਦਾ ਹੈ ਜਦੋਂ ਇਹ ਨਿੱਕੇ ਨਿੱਕੇ ਬੱਚੇ ਕੁਝ ਸਿੱਖਦੇ ਅਤੇ ਖੁਸ਼ੀ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਬੱਚਿਆਂ ਦੇ ਮਾਪੇ, ਦਾਦਾ-ਦਾਦੀ, ਨਾਨਾ-ਨਾਨੀ ਬਹੁਤ ਹੀ ਭਾਗਾਂ ਵਾਲੇ ਹਨ। ਕਿਉਂਕਿ ਜੋ ਅੱਜ ਤੁਸੀਂ ਆਪਣੇ ਬੱਚਿਆਂ ਲਈ ਕਰ ਰਹੇ ਹੋ, ਕੱਲ੍ਹ ਨੂੰ ਇਹੀ ਬੱਚੇ ਤੁਹਾਡੇ ਲਈ ਸਭ ਕੁਝ ਕਰਨਗੇ। ਜ਼ਿੰਦਗੀ ਇੱਕ ਰੋਟੀ ਵਾਂਗ ਹੁੰਦੀ ਹੈ, ਜਿਸ ਨੇ ਦੋਹੀਂ ਪਾਸਿਆਂ ਤੋਂ ਪੱਕਣਾ ਹੁੰਦਾ ਹੈ।”
ਸਾਰੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਮੈਡਲ ਤੇ ਸਰਟੀਫਿਕੇਟ ਵੀ ਦਿੱਤੇ ਗਏ। ਮੁੱਖ ਮਹਿਮਾਨ ਸ੍ਰੀ ਸਚਿਨ ਅਰੋੜਾ ਜੀ ਨੂੰ ਯਾਦਗਾਰ ਮੋਮੈਂਟੋ ਦੇ ਕੇ ਧੰਨਵਾਦ ਕੀਤਾ ਗਿਆ। ਇਸ ਮੌਕੇ ‘ਤੇ ਸ੍ਰੀ ਭੁਵਨ ਰਾਏ ਨੇ ਸਾਰੇ ਗਣਮਾਨਯੋ ਪ੍ਰਤੀ ਦਿਲੋਂ ਧੰਨਵਾਦ ਜਤਾਇਆ।
