ਬੁਰਾਈ ਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਮੌੜ ਮੰਡੀ - ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸ਼ਹਿਰੇ ਦਾ ਤਿਉਹਾਰ ਦੋ ਜਗਾਂ ਤੇ ਬੜੀ ਧੂਮਧਾਮ ਨਾਲ ਮਨਾਇਆ ਗਿਆ।ਇਕ ਸ੍ਰੀ ਰਾਮਾ ਨਾਟਕ ਕਲੱਬ ਵੱਲੋਂ ਐਸ ਡੀ ਹਾਈ ਸਕੂਲ ਦੇ ਗਰਾਊਂਡ ਵਿੱਚ ਤੇ ਦੂਜਾ ਸ੍ਰੀ ਕ੍ਰਿਸ਼ਨਾ ਡਰਾਮਾਟਿਕ ਕਲੱਬ ਵੱਲੋਂ ਖਾਲਸਾ ਹਾਈ ਸਕੂਲ ਦੇ ਗਰਾਊਂਡ ਵਿੱਚ ਮਨਾਇਆ ਗਿਆ। ਇਸਤੋਂ ਪਹਿਲਾ ਦੁਪਹਿਰ ਦੇ ਵੇਲੇ ਸ਼ੋਭਾ ਯਾਤਰਾ ਕੱਢੀ ਗਈ ਜਿਸ ਨੂੰ ਝੰਡੀ ਸ੍ਰੀ ਕਾਲਾ ਬਾਬਾ ਜੀ ਨੇ ਦਿੱਤੀ। ਜੋਤੀ ਪੂਜਨ ਸ੍ਰੀ ਕੰਤੇਸ਼ ਸਿੰਗਲਾ ਜੀ ਦੁਆਰਾ ਕੀਤਾ ਗਿਆ।

ਸ਼ੋਭਾ ਯਾਤਰਾ ਵਿੱਚ ਬੱਚੇ ਬਜ਼ੁਰਗ,ਨੌਜਵਾਨ,ਮਾਤਵਾਂ,ਭੈਣਾਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਲ ਹੋਏ। ਸ਼ੋਭਾ ਯਾਤਰਾ ਸ੍ਰੀ ਕ੍ਰਿਸ਼ਨਾ ਮੰਦਿਰ ਤੋਂ ਚੱਲ ਕੇ ਗਲੀਆਂ ਬਜ਼ਾਰਾਂ ਵਿਚ ਦੀ ਹੁੰਦੀ ਹੋਈ ਸ੍ਰੀ ਕ੍ਰਿਸ਼ਨਾ ਮੰਦਿਰ ਆਕੇ ਹੀ ਸਮਾਪਤ ਹੋਈ। ਸ਼ਾਮ ਵੇਲੇ ਬਜ਼ਾਰਾਂ ਵਿੱਚ ਕਾਫੀ ਚਹਿਲ ਪਹਿਲ ਸੀ। ਸ੍ਰੀ ਰਾਮਾ ਨਾਟਕ ਕਲੱਬ ਤੇ ਸ੍ਰੀ ਕ੍ਰਿਸ਼ਨਾ ਡਰਾਮਾਟਿਕ ਕਲੱਬ ਵੱਲੋਂ ਸਟੇਜਾਂ ਨੂੰ ਡੈਕੋਰੇਸ਼ਨ ਲਾਈਟਾਂ ਨਾਲ ਸ਼ਿੰਗਾਰਿਆ ਹੋਇਆ ਸੀ। ਸ਼ਾਮ ਵੇਲੇ ਦੁਸ਼ਹਿਰੇ ਦੇ ਮੇਲੇ ਵਿੱਚ ਸਕੂਲੀ ਬੱਚਿਆਂ ਦੁਆਰਾ ਵੱਖ ਵੱਖ ਗਿੱਧਾ,ਭੰਗੜਾ,ਡਾਂਸ ਤੇ ਸੱਭਿਆਚਾਰ ਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਦੋਨੋਂ ਸਕੂਲਾਂ ਦੇ ਗਰਾਊਂਡਾਂ ਵਿੱਚ ਰਾਵਣ ਤੇ ਕੁੰਭਕਰਨ ਦੇ ਪੁਤਲੇ ਬਣਾ ਕੇ ਖੜਾਏ ਗਏ ਸਨ।
ਕਲਾਕਾਰਾਂ ਦੁਆਰਾ ਸ੍ਰੀ ਰਾਮ ਚੰਦਰ ਜੀ ਅਤੇ ਰਾਵਣ ਦੇ ਯੁੱਧ ਨੂੰ ਦਿਖਾਇਆ ਗਿਆ। ਦੁਸ਼ਹਿਰੇ ਦੇ ਮੇਲੇ ਵਾਲੀਆਂ ਥਾਂਵਾ ਤੇ ਪੁਲਿਸ ਪ੍ਰਸ਼ਾਸਨ ਪੂਰੀ ਤਰਾਂ ਮੁਸ਼ਤੈਦ ਸੀ। ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਫਾਇਰ ਬ੍ਰਿਗੇਡ ਦੀ ਗੱਡੀ ਤੇ ਐਂਬੂਲੈਂਸ ਵੀ ਹਾਜ਼ਰ ਸੀ। ਸ੍ਰੀ ਰਾਮਾ ਨਾਟਕ ਕਲੱਬ ਵਾਲੇ ਦੁਸ਼ਹਿਰੇ ਮੇਲੇ ਵਿੱਚ ਮੁੱਖ ਮਹਿਮਾਨ ਸ੍ਰੀ ਮਨਿੰਦਰ ਸਿੰਘ ਸੇਖੋਂ (ਪੰਜਾਬ ਪ੍ਰਧਾਨ) ਰਾਸ਼ਟਰੀ ਪੰਜਾਬੀ ਮਹਾਸਭਾ ਪੰਜਾਬ ਤੇ ਵਿਸ਼ੇਸ਼ ਮਹਿਮਾਨ ਵਜੋਂ ਡਾਕਟਰ ਸਵਰਨ ਪ੍ਰਕਾਸ਼ ਗਰਗ ਚੇਅਰਮੈਨ ਸੰਤ ਫਤਿਹ ਸਿੰਘ ਕਾਨਵੈਟ ਸਕੂਲ ਮੌੜ ਮੰਡੀ ਅਤੇ ਸ਼ੁਭਮ ਬਾਂਸਲ ਨੇ ਸ਼ਿਰਕਤ ਕੀਤੀ।
ਸ੍ਰੀ ਰਾਮਾ ਨਾਟਕ ਕਲੱਬ ਵਾਲੇ ਦੁਸ਼ਹਿਰੇ ਮੇਲੇ ਵਿੱਚ ਬਾਲੀਵੁੱਡ ਤੇ ਪੰਜਾਬੀ ਕਮੇਡੀ ਕਲਾਕਾਰ ਜਿੰਨਾ ਨੇ "ਸਿੰਘ ਇਜ਼ ਕਿੰਗ" ਅਤੇ "ਦੰਗਲ" ਵਰਗੀਆਂ ਫਿਲਮਾਂ ਵਿਚ ਕੰਮ ਕੀਤਾ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ। ਸ੍ਰੀ ਕ੍ਰਿਸ਼ਨਾ ਡਰਾਮਾਟਿਕ ਕਲੱਬ ਵਾਲੇ ਦੁਸ਼ਹਿਰੇ ਮੇਲੇ ਵਿੱਚ ਮੁੱਖ ਮਹਿਮਾਨ ਪੰਜਾਬੀ ਕਲਾਕਾਰ ਤੇ ਲੇਖਕ ਸ੍ਰੀ ਜੀ ਕੁਸ਼ ਤੇ ਵਿਸ਼ੇਸ਼ ਮਹਿਮਾਨ ਸ੍ਰੀ ਸਤੀਸ਼ ਕੁਮਾਰ ਗੁਪਤਾ ਚੇਅਰਮੈਨ ਐੱਮ ਐੱਸ ਡੀ ਸਕੂਲ ਮੌੜ ਮੰਡੀ ਸ਼ਾਮਲ ਹੋਏ।
ਸੂਰਜ ਦੇ ਛਿਪਣ ਵੇਲੇ ਮੁੱਖ ਮਹਿਮਾਨਾਂ ਦੁਆਰਾ ਰਾਵਣ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਦਿਖਾਈ ਗਈ। ਦੁਸ਼ਹਿਰੇ ਦੇ ਮੇਲੇ ਵਿੱਚ ਪਟਾਖਿਆਂ ਤੇ ਅਸਮਾਨ ਛੂੰਹਦੀ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਣਯੋਗ ਸੀ।