ਜ਼ਿਲੇ ਵਿੱਚ ਨੋਜਵਾਨਾਂ ਦੀਆਂ ਆਫ਼ਤ ਪ੍ਰਬੰਧਨ ਟੀਮਾਂ ਤਿਆਰ ਕਰਨ ਦੇ ਹੁਕਮ ਜਾਰੀ ਕੀਤੇ।
ਪਟਿਆਲਾ- ਡਿਪਟੀ ਕਮਿਸ਼ਨਰ ਪਟਿਆਲਾ ਡਾਕਟਰ ਪ੍ਰੀਤੀ ਯਾਦਵ ਵਲੋਂ, ਜ਼ਿਲਾ ਸਿੱਖਿਆ ਅਫਸਰ ਸੈਕੰਡਰੀ, ਐਲੀਮੈਂਟਰੀ, ਸਿਵਲ ਸਰਜਨ ਅਤੇ ਡਿਪਟੀ ਡਾਇਰੈਕਟਰ ਆਫ ਫੈਕਟਰੀਜ ਪਟਿਆਲਾ ਨੂੰ ਪੱਤਰ ਭੇਜਕੇ ਹੁਕਮ ਦਿੱਤੇ ਹਨ ਕਿ ਵਿਦਿਆਰਥੀਆਂ, ਅਧਿਆਪਕਾਂ ਅਤੇ ਉਨ੍ਹਾਂ ਰਾਹੀਂ ਮਾਪਿਆਂ, ਖੇਤਰ ਦੇ ਲੋਕਾਂ ਨੂੰ ਆਪਣੇ ਘਰਾਂ, ਮਹੱਲਿਆ ਆਦਿ ਦੀ ਸੁਰੱਖਿਆ, ਬਚਾਉ ਪੀੜਤਾਂ ਦੀ ਮਦਦ ਲਈ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ ਟੀਮਾਂ ਤਿਆਰ ਕੀਤੀਆਂ ਜਾਣ।

ਪਟਿਆਲਾ ਵਿਖੇ ਜ਼ੰਗੀ ਪੱਧਰ ਤੇ ਆਫ਼ਤ ਪ੍ਰਬੰਧਨ, ਫਸਟ ਏਡ ਫਾਇਰ ਸੇਫਟੀ ਦੀਆਂ ਟ੍ਰੇਨਿੰਗਾਂ ਦੇਣ ਵਾਲੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ,ਫਸਟ ਏਡ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਸੁਸਾਇਟੀ ਵਲੋਂ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਨੂੰ ਬੇਨਤੀ ਪੱਤਰ ਭੇਜੇ ਕਿ ਕੁਦਰਤੀ ਅਤੇ ਮਨੁੱਖੀ ਆਫਤਾਵਾਂ, ਘਰੇਲੂ, ਆਵਾਜਾਈ ਘਟਨਾਵਾਂ ਜ਼ੰਗੀ ਪੱਧਰ ਤੇ ਵਧਦੀਆਂ ਜਾ ਰਹੀਆਂ ਹਨ।
ਪਰ ਵਿਦਿਆਰਥੀਆਂ, ਐਨ ਐਸ ਐਸ ਵੰਲਟੀਅਰਾਂ ਐਨ ਸੀ ਸੀ ਕੇਡਿਟਜ ਅਤੇ ਕਰਮਚਾਰੀਆਂ ਨੂੰ ਆਫ਼ਤ ਪ੍ਰਬੰਧਨ ਦੀਆਂ ਟ੍ਰੇਨਿੰਗਾਂ ਅਭਿਆਸ ਨਾ ਹੋਣ ਕਾਰਨ, ਵੱਧ ਗਿਣਤੀ ਵਿੱਚ ਜਾਂਨੀ ਅਤੇ ਮਾਲੀ ਨੁਕਸਾਨ ਹੋ ਰਹੇ ਹਨ। ਐਮਰਜੈਂਸੀ ਦੌਰਾਨ ਐਨ ਡੀ ਆਰ ਐਫ, ਆਰਮੀ ਅਤੇ ਫਾਇਰ ਬ੍ਰਿਗੇਡ ਟੀਮਾਂ ਘਟਨਾਵਾਂ ਵਾਲੀਆਂ ਥਾਵਾਂ ਤੇ, ਸੂਚਨਾ ਮਿਲਣ ਮਗਰੋਂ ਲੇਟ ਪਹੁੰਚਣ ਕਾਰਨ, ਭਾਰੀ ਗਿਣਤੀ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਹੋ ਚੁਕਦੇ ਹਨ।
ਇਸ ਤੋਂ ਪਹਿਲਾਂ ਵੀ ਡਿਪਟੀ ਕਮਿਸ਼ਨਰ ਪਟਿਆਲਾ ਵਲੋਂ ਜ਼ਿਲਾ ਸਿੱਖਿਆ ਅਫਸਰਾਂ, ਸਿਵਲ ਸਰਜਨ, ਜਰਨਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ, ਰਜਿਸਟ੍ਰਾਰ ਪੰਜਾਬੀ ਯੂਨੀਵਰਸਿਟੀ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨੂੰ ਪੱਤਰ ਭੇਜਕੇ ਹੁਕਮ ਦਿੱਤੇ ਸਨ ਕਿ ਪੀੜਤਾਂ ਨੂੰ ਬਚਾਉਣ ਲਈ ਵੱਧ ਤੋਂ ਵੱਧ ਮਦਦਗਾਰ ਫ਼ਰਿਸ਼ਤੇ ਤਿਆਰ ਕੀਤੇ ਜਾਣ। ਕਾਕਾ ਰਾਮ ਵਰਮਾ ਨੇ ਦੱਸਿਆ ਕਿ ਦੁਰਘਟਨਾਵਾਂ ਸਮੇਂ ਵੱਧ ਮੌਤਾਂ ਅਤੇ ਅਪਾਹਜਤਾਵਾ ਦੇ ਕਾਰਨ ਹੀ ਟ੍ਰੇਨਿੰਗਾਂ, ਅਭਿਆਸ ਦੀ ਕਮੀਂਆ ਹਨ।
ਇਸ ਲਈ ਆਪਣੀ, ਆਪਣਿਆਂ ਅਤੇ ਪਬਲਿਕ ਸੁਰੱਖਿਆ, ਬਚਾਉ, ਮਦਦ ਲਈ ਨੋਜਵਾਨਾਂ ਦੀਆਂ 10 ਪ੍ਰਕਾਰ ਦੀਆਂ ਟੀਮਾਂ ਬਣਾਕੇ ਟ੍ਰੇਨਿੰਗਾਂ ਅਭਿਆਸ ਅਤੇ ਮੌਕ ਡਰਿੱਲਾਂ ਕਰਵਾਈਆਂ ਜਾਣ। ਇਹ ਜਾਣਕਾਰੀ ਉਨ੍ਹਾਂ ਵਲੋਂ, ਸਰਕਾਰੀ ਕਿਰਤੀ ਕਾਲਜ ਦੇ ਐਨ ਐਸ ਐਸ ਵੰਲਟੀਅਰਾਂ ਨੂੰ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ ਦੀ ਟ੍ਰੇਨਿੰਗ ਦਿੰਦੇ ਹੋਏ ਦਿੱਤੀ।