ਈਦ ਉਲ ਅਜਹਾ ਦਾ ਤਿਉਹਾਰ ਪੂਰੀ ਸ਼ਰਧਾ ਨਾਲ ਮਨਾਇਆ

ਐਸ.ਏ.ਐਸ. ਨਗਰ, 7 ਜੂਨ- ਈਦ ਉਲ ਅਜਹਾ ਦਾ ਪਵਿੱਤਰ ਤਿਉਹਾਰ ਅੱਜ ਸ਼ਹਿਰ ਅਤੇ ਇਸ ਦੇ ਆਸਪਾਸ ਦੇ ਖੇਤਰ ਵਿੱਚ ਪੂਰੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਤੜਕੇ ਨਮਾਜ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਮਸਜਿਦਾਂ ਵਿੱਚ ਇਕੱਠੇ ਹੋ ਕੇ ਈਦ ਦੀ ਨਮਾਜ ਅਦਾ ਕੀਤੀ ਗਈ।

 ਇਸ ਮੌਕੇ ਬਲੌਂਗੀ, ਸ਼ਾਹੀ ਮਾਜਰਾ, ਮਟੌਰ, ਸੋਹਾਣਾ, ਕੁੰਭੜਾ, ਫੇਜ 11, ਕੰਬਾਲਾ, ਕੰਬਾਲੀ, ਰਾਏਪੁਰ ਕਲਾਂ, ਸਨੇਟਾ, ਮਾਣਕਪੁਰਾ ਆਦਿ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਈਦ ਦਾ ਤਿਉਹਾਰ ਮਨਾਇਆ ਗਿਆ। 
ਮੁਸਲਿਮ ਭਾਈਚਾਰੇ ਦੇ ਆਗੂ ਅਤੇ ਪਿੰਡ ਮਟੌਰ ਦੀ ਨੂਰਾਨੀ ਮਸਜਿਦ ਮੁਸਲਿਮ ਵੈਲਫੇਅਰ ਕਮੇਟੀ ਦੇ ਮੁੱਖ ਸਲਾਹਕਾਰ ਸੋਦਾਗਰ ਖਾਨ ਨੇ ਦੱਸਿਆ ਕਿ ਈਦ ਉਲ ਅਜਹਾ ਕੁਰਬਾਨੀ ਦਾ ਤਿਉਹਾਰ ਹੈ। ਉਨ੍ਹਾਂ ਦੱਸਿਆ ਕਿ ਨੂਰਾਨੀ ਮਸਜਿਦ ਮੁਸਲਿਮ ਵੈਲਫੇਅਰ ਕਮੇਟੀ (ਰਜਿ.) ਮਟੌਰ ਵੱਲੋਂ ਈਦ ਉਲ ਅਜਹਾ (ਬਕਰਾ ਈਦ) ਦੀ ਨਮਾਜ ਪੜ੍ਹਾਈ ਗਈ। 
ਇਸ ਮੌਕੇ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। ਇਸ ਮੌਕੇ ਕਰਮਜੀਤ ਸਿੰਘ ਲਾਲਾ ਮਟੌਰ, ਪਰਵਿੰਦਰ ਸਿੰਘ ਸੋਹਾਣਾ, ਹਰਪਾਲ ਸਿੰਘ ਚੰਨਾ ਮਟੌਰ ਅਤੇ ਬਾਬਾ ਬਾਲ ਭਾਰਤੀ ਕਮੇਟੀ ਮਟੌਰ ਦੇ ਪ੍ਰਧਾਨ ਤਰਲੋਚਨ ਸਿੰਘ ਨੇ ਹਾਜਰੀ ਲਗਵਾ ਕੇ ਸਮੂਹ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ। 
ਇਸ ਮੌਕੇ ਕਮੇਟੀ ਦੇ ਪ੍ਰਧਾਨ ਜਗਦੀਸ਼ ਖਾਨ (ਜੁੱਗੀ) ਅਤੇ ਹੋਰ ਅਹੁਦੇਦਾਰ ਸਿਤਾਰ ਖਾਨ, ਰਸੀਦ ਖਾਨ, ਸਲੀਮ ਖਾਨ, ਮਨਜੀਤ ਖਾਨ, ਸਲੀਮ ਖਾਨ, ਬਲਵਿੰਦਰ ਖਾਨ, ਫਰਿਆਦ ਖਾਨ, ਦਿਲਬਾਰਾ ਖਾਨ, ਜਾਫਰ ਅਲੀ, ਅਮੀਰ ਖਾਨ, ਭੀਮ ਖਾਨ ਅਤੇ ਸਮੂਹ ਮੁਸਲਿਮ ਭਾਈਚਾਰਾ ਹਾਜਰ ਸੀ।