ਤੰਦਰੁਸਤ ਜੀਵਨਸ਼ੈਲੀ, ਸੰਤੁਲਿਤ ਆਹਾਰ ਅਤੇ ਨਿਯਮਤ ਕਸਰਤ ਨਾਲ ਘਟਾਇਆ ਜਾ ਸਕਦਾ ਹੈ ਬ੍ਰੇਨ ਟਿਊਮਰ ਦਾ ਖਤਰਾ - ਡਾ ਹਰਮਨਦੀਪ ਬਰਾੜ

ਐਸ.ਏ.ਐਸ. ਨਗਰ, 7 ਜੂਨ- ਫੋਰਟਿਸ ਹਸਪਤਾਲ ਮੁਹਾਲੀ ਦੇ ਨਿਊਰੋ ਸਰਜਰੀ ਵਿਭਾਗ ਦੇ ਸੀਨੀਅਰ ਕਨਸਲਟੈਂਟ ਡਾ. (ਲੈਫਟਿਨੈਂਟ ਕਰਨਲ) ਹਰਮਨਦੀਪ ਸਿੰਘ ਬਰਾੜ ਨੇ ਕਿਹਾ ਹੈ ਕਿ ਤੰਦਰੁਸਤ ਜੀਵਨਸ਼ੈਲੀ, ਸੰਤੁਲਿਤ ਆਹਾਰ ਅਤੇ ਨਿਯਮਤ ਕਸਰਤ ਨਾਲ ਬ੍ਰੇਨ ਟਿਊਮਰ ਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬ੍ਰੇਨ ਟਿਊਮਰ ਹਰ ਸਾਲ ਦੁਨੀਆਂ ਭਰ ਵਿੱਚ ਕਈ ਲੋਕਾਂ ਨੂੰ ਪ੍ਰਭਾਵਤ ਕਰਦਾ ਹੈ।

ਐਸ.ਏ.ਐਸ. ਨਗਰ, 7 ਜੂਨ- ਫੋਰਟਿਸ ਹਸਪਤਾਲ ਮੁਹਾਲੀ ਦੇ ਨਿਊਰੋ ਸਰਜਰੀ ਵਿਭਾਗ ਦੇ ਸੀਨੀਅਰ ਕਨਸਲਟੈਂਟ ਡਾ. (ਲੈਫਟਿਨੈਂਟ ਕਰਨਲ) ਹਰਮਨਦੀਪ ਸਿੰਘ ਬਰਾੜ ਨੇ ਕਿਹਾ ਹੈ ਕਿ ਤੰਦਰੁਸਤ ਜੀਵਨਸ਼ੈਲੀ, ਸੰਤੁਲਿਤ ਆਹਾਰ ਅਤੇ ਨਿਯਮਤ ਕਸਰਤ ਨਾਲ ਬ੍ਰੇਨ ਟਿਊਮਰ ਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬ੍ਰੇਨ ਟਿਊਮਰ ਹਰ ਸਾਲ ਦੁਨੀਆਂ ਭਰ ਵਿੱਚ ਕਈ ਲੋਕਾਂ ਨੂੰ ਪ੍ਰਭਾਵਤ ਕਰਦਾ ਹੈ। 
ਡਾ. ਬਰਾੜ ਨੇ ਦੱਸਿਆ ਕਿ ਬ੍ਰੇਨ ਟਿਊਮਰ ਕੈਂਸਰ ਵਾਲੇ (ਮੈਲੀਗਨੈਂਟ) ਜਾਂ ਨਾ-ਕੈਂਸਰ ਵਾਲੇ (ਬੀਨਾਈਨ) ਹੋ ਸਕਦੇ ਹਨ। ਲਗਭਗ ਇੱਕ-ਤਿਹਾਈ (27.9 ਫੀਸਦੀ) ਬ੍ਰੇਨ ਟਿਊਮਰ ਮੈਲੀਗਨੈਂਟ ਹੁੰਦੇ ਹਨ। ਇਨ੍ਹਾਂ ਨੂੰ ਮੁੱਖ ਸੀ.ਐਨ.ਐਸ. ਟਿਊਮਰ (ਜੋ ਮਗਜ ਵਿੱਚ ਹੀ ਬਣਦੇ ਹਨ) ਜਾਂ ਸੈਕੰਡਰੀ ਟਿਊਮਰ (ਜੋ ਸਰੀਰ ਦੇ ਕਿਸੇ ਹੋਰ ਹਿੱਸੇ ਦੇ ਕੈਂਸਰ ਤੋਂ ਫੈਲਦੇ ਹਨ) ਵਜੋਂ ਵਰਗੀਕ੍ਰਿਤ ਕੀਤਾ ਜਾਂਦਾ ਹੈ। 
ਉਨ੍ਹਾਂ ਦੱਸਿਆ ਕਿ ਲਗਭਗ 5 ਤੋਂ 10 ਫੀਸਦੀ ਮਾਮਲਿਆਂ ਵਿੱਚ ਬ੍ਰੇਨ ਟਿਊਮਰ ਦਾ ਪਰਿਵਾਰਕ ਇਤਿਹਾਸ ਹੋ ਸਕਦਾ ਹੈ। ਜਿਆਦਾ ਮਾਤਰਾ ਵਿੱਚ ਰੇਡੀਏਸ਼ਨ ਦੇ ਸੰਪਰਕ ਆਉਣ ਨਾਲ ਬ੍ਰੇਨ ਕੈਂਸਰ ਦਾ ਖਤਰਾ ਵਧ ਜਾਂਦਾ ਹੈ। ਇਹ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ, ਪਰ ਇਹ ਆਮ ਤੌਰ ’ਤੇ 50 ਤੋਂ 60 ਸਾਲ ਦੀ ਉਮਰ ਵਿੱਚ ਵਧ ਦੇਖਿਆ ਜਾਂਦਾ ਹੈ। ਮੈਲੀਗਨੈਂਟ ਟਿਊਮਰ ਆਮ ਤੌਰ ’ਤੇ ਮਰਦਾਂ ਵਿੱਚ ਜਿਆਦਾ ਹੁੰਦੇ ਹਨ, ਜਦਕਿ ਬੀਨਾਈਨ ਟਿਊਮਰ ਔਰਤਾਂ ਵਿੱਚ ਵਧ ਮਿਲਦੇ ਹਨ। 
ਉਨ੍ਹਾਂ ਦੱਸਿਆ ਕਿ ਸਭ ਤੋਂ ਆਮ ਲੱਛਣਾਂ ਵਿੱਚ ਮੁੜ-ਮੁੜ ਹੋਣ ਵਾਲਾ ਤੇ ਤੇਜ ਸਿਰਦਰਦ ਸ਼ਾਮਲ ਹੈ, ਜੋ ਖਾਸ ਕਰਕੇ ਸਵੇਰੇ ਦੇ ਸਮੇਂ ਵਧ ਜਾਂਦਾ ਹੈ ਅਤੇ ਉਲਟੀ ਨਾਲ ਵੀ ਹੋ ਸਕਦਾ ਹੈ। ਇਸ ਦੇ ਇਲਾਵਾ ਮਰੀਜ ਨੂੰ ਦੌਰੇ (ਫਿਟਸ) ਪੈ ਸਕਦੇ ਹਨ, ਹੱਥਾਂ ਜਾਂ ਲੱਤਾਂ ਵਿੱਚ ਕਮਜੋਰੀ ਜਾਂ ਸੁੰਨਤਾ (ਪੈਰਾਲਿਸਿਸ), ਬੋਲਣ ਵਿੱਚ ਰੁਕਾਵਟ, ਵੇਖਣ ਜਾਂ ਸੁਣਨ ਵਿੱਚ ਸਮੱਸਿਆ ਜਾਂ ਕੰਨਾਂ ਵਿੱਚ ਸੀਟੀ ਆਉਣੀ (ਟਿਨਾਈਟਸ), ਨਿਗਲਣ ਵਿੱਚ ਮੁਸ਼ਕਲ, ਤੁਰਨ ਵਿੱਚ ਅਸੰਤੁਲਨ ਜਾਂ ਚੱਕਰ ਆਉਣੇ ਵੀ ਹੋ ਸਕਦੀ ਹੈ। 
ਉਨ੍ਹਾਂ ਦੱਸਿਆ ਕਿ ਬ੍ਰੇਨ ਟਿਊਮਰ ਦੀ ਪਛਾਣ ਆਮ ਤੌਰ ’ਤੇ ਸਿਰਦਰਦ ਜਾਂ ਦੌਰੇ ਵਰਗੇ ਕਲੀਨਿਕਲ ਲੱਛਣਾਂ ਦੀ ਹਾਜਰੀ ’ਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਹੋਰ ਸੰਬੰਧਿਤ ਲੱਛਣਾਂ ਦੇ ਨਾਲ ਨਿਊਰੋਲੋਜੀਕਲ ਜਾਂਚ ਅਤੇ ਰੇਡੀਓਲੋਜੀਕਲ ਜਾਂਚਾਂ ਜਿਵੇਂ ਕਿ ਐਨ.ਸੀ.ਸੀ.ਟੀ. (ਨਾਨ-ਕਾਨਟਰਾਸਟ ਕੰਪਿਊਟਰ ਟੋਮੋਗ੍ਰਾਫੀ) ਅਤੇ ਦਿਮਾਗ ਦਾ ਕਾਨਟਰਾਸਟ ਐਮ.ਆਰ.ਆਈ. (ਮੈਗਨੇਟਿਕ ਰੈਜੋਨੈਂਸ ਇਮੇਜਿੰਗ) ਨਾਲ ਵੀ ਇਲਾਜ ਦੀ ਪਛਾਣ ਕੀਤੀ ਜਾ ਸਕਦੀ ਹੈ। 
ਉਨ੍ਹਾਂ ਕਿਹਾ ਕਿ ਹਾਲਾਂਕਿ ਬ੍ਰੇਨ ਟਿਊਮਰ ਨੂੰ ਪੂਰੀ ਤਰ੍ਹਾਂ ਰੋਕਿਆ ਨਹੀਂ ਜਾ ਸਕਦਾ, ਪਰ ਤੰਦਰੁਸਤ ਜੀਵਨਸ਼ੈਲੀ ਅਪਣਾਉਣੀ, ਸੰਤੁਲਿਤ ਆਹਾਰ ਲੈਣਾ, ਨਿਯਮਤ ਕਸਰਤ ਕਰਨੀ, ਸਮੇਂ-ਸਮੇਂ ’ਤੇ ਸਿਹਤ ਜਾਂਚ ਕਰਵਾਉਣੀ ਅਤੇ ਗੈਰ-ਜਰੂਰੀ ਰੇਡੀਏਸ਼ਨ ਵਰਗੀਆਂ ਵਾਤਾਵਰਣੀਕ ਖਤਰਿਆਂ ਤੋਂ ਬਚਾਅ ਕਰਨਾ ਇਸ ਦੀ ਪਹਿਲੀ ਪਛਾਣ ਅਤੇ ਇਲਾਜ ਵਿੱਚ ਸਹਾਇਕ ਹੋ ਸਕਦਾ ਹੈ।