ਭੁੱਖਮਰੀ ਨਾਲ਼ ਤੜਫ਼ਦੇ ਫ਼ਲਸਤੀਨੀਆਂ ਲਈ ਦੇਸ਼ ਭਗਤ ਕਮੇਟੀ ਨੇ ਉਠਾਈ ਆਵਾਜ਼

ਜਲੰਧਰ- ਦੇਸ਼ ਭਗਤ ਯਾਦਗਾਰ ਕਮੇਟੀ ਨੇ ਅੱਜ ਗਦਰ ਪਾਰਟੀ ਦੇ ਇਤਿਹਾਸਕ ਵਿਰਸੇ ਦੇ ਵਰਕੇ ਫਰੋਲਦਿਆਂ ਬਹੁਤ ਹੀ ਸੰਵੇਦਨਾ ਨਾਲ ਇਹ ਮਹਿਸੂਸ ਕੀਤਾ ਕਿ ਗ਼ਦਰੀ ਦੇਸ਼ ਭਗਤਾਂ ਦੇ ਮੂਲ਼ ਉਦੇਸ਼ਾਂ ਵਿੱਚ ਇਹ ਪ੍ਰਮੁੱਖ ਨੁਕਤਾ ਸੀ ਕਿ ਗ਼ਦਰੀਆਂ ਦੇ ਵਾਰਸਾਂ ਨੂੰ ਦੁਨੀਆਂ ਅੰਦਰ ਕਿਤੇ ਵੀ ਮਾਨਵੀ ਜਾਤੀ ਉਪ ਭੀੜ ਪਵੇ, ਕਿਤੇ ਵੀ ਲੋਕਾਂ ਨੂੰ ਦਬਾਇਆ ਜਾਵੇ ਤਾਂ ਆਵਾਜ਼ ਬੁਲੰਦ ਕਰਨ ਲਈ ਅੱਗੇ ਆਉਣ ਦੀ ਲੋੜ ਹੈ।

ਜਲੰਧਰ- ਦੇਸ਼ ਭਗਤ ਯਾਦਗਾਰ ਕਮੇਟੀ ਨੇ ਅੱਜ ਗਦਰ ਪਾਰਟੀ ਦੇ ਇਤਿਹਾਸਕ ਵਿਰਸੇ ਦੇ ਵਰਕੇ ਫਰੋਲਦਿਆਂ ਬਹੁਤ ਹੀ ਸੰਵੇਦਨਾ ਨਾਲ ਇਹ ਮਹਿਸੂਸ ਕੀਤਾ ਕਿ ਗ਼ਦਰੀ ਦੇਸ਼ ਭਗਤਾਂ ਦੇ ਮੂਲ਼ ਉਦੇਸ਼ਾਂ ਵਿੱਚ ਇਹ ਪ੍ਰਮੁੱਖ ਨੁਕਤਾ ਸੀ ਕਿ ਗ਼ਦਰੀਆਂ ਦੇ ਵਾਰਸਾਂ ਨੂੰ ਦੁਨੀਆਂ ਅੰਦਰ ਕਿਤੇ ਵੀ  ਮਾਨਵੀ ਜਾਤੀ ਉਪ ਭੀੜ ਪਵੇ, ਕਿਤੇ ਵੀ ਲੋਕਾਂ ਨੂੰ ਦਬਾਇਆ ਜਾਵੇ ਤਾਂ ਆਵਾਜ਼ ਬੁਲੰਦ ਕਰਨ ਲਈ ਅੱਗੇ ਆਉਣ ਦੀ ਲੋੜ ਹੈ।
ਉਹਨਾ ਕਿਹਾ ਕਿ ਇਹ ਬਹੁਤ ਹੀ ਅਫ਼ਸੋਸਨਾਕ ਰੁਝਾਨ ਹੈ ਕਿ ਦੁਨੀਆ ਖਾਮੋਸ਼ੀ ਦੀ ਚਾਦਰ ਲੈ ਕੇ ਸੌਂ ਜਾਣ ਦੀ ਕਿਵੇਂ ਆਦੀ ਕੀਤੀ ਜਾ ਰਹੀ ਹੈ। ਬਿਨਾਂ ਸ਼ੱਕ ਇਨਾ ਕਾਲੀਆਂ ਰਾਤਾਂ ਵਿੱਚ ਟਿਮ ਟਿਮਾਉਂਦੇ ਜੁਗਨੂੰ ਵੀ ਆਪਣੇ ਨੈਤਿਕ ਫਰਜ਼ਾਂ ਦੀ ਪੂਰਤੀ ਕਰ ਰਹੇ ਨੇ ਪਰ ਇਹ ਪਹਿਲੇ ਕਿਸੇ ਸਮੇਂ ਨਾਲੋਂ ਵੀ ਕਿਤੇ ਵਧੇਰੇ ਖਤਰਨਾਕ ਅਤੇ ਸੰਵੇਦਨਹੀਣਤਾ ਦਾ ਪ੍ਰਗਟਾਵਾ ਹੋ ਰਿਹਾ ਹੈ ਕਿ ਦੁਨੀਆ ਦੀਆਂ ਅੱਖਾਂ ਦੇ ਸਾਹਮਣੇ ਪੂਰੀ ਦੀ ਪੂਰੀ ਗਾਜਾ ਪੱਟੀ ਅੰਦਰ ਮੁਕੰਮਲ ਨਸਲਕੁਸ਼ੀ ਅਤੇ ਗਾਜ਼ਾ  ਨੂੰ ਖੰਡਰ ਬਣਾ ਕੇ ਅਮਰੀਕੀ ਹੁਕਮਰਾਨਾ ਦੀ ਸ਼ਹਿ ਤੇ ਇਜਰਾਈਲ ਦੇ ਹਾਕਮ ਹਰ ਤਰ੍ਹਾਂ ਦੀ ਜੰਗ ਦਾ ਕਿਤੇ ਵਧੇਰੇ ਕਰੁਣਾਮਈ ਰੂਪ ਲੋਕਾਂ ਉੱਪਰ ਲੱਦ ਰਹੇ ਹਨ।  ਭੁੱਖ ਮਰੀ ਦੀ ਜੰਗ, ਬਾਰੂਦੀ ਵਰਖਾ ਦੀ ਜੰਗ ਚੋਣਵਾਂ ਨਿਸ਼ਾਨਾ ਬਣਾ ਕੇ ਹਸਪਤਾਲਾਂ, ਸਕੂਲਾਂ ਅਤੇ ਸ਼ਰਨਾਰਥੀ ਕੈਂਪਾਂ ਨੂੰ  ਬਾਰੂਦੀ ਮਾਰ ਹੇਠ ਲਿਆਂਦਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਖਾਸ ਕਰਕੇ ਨਵ ਜੰਮੇ ਅਤੇ ਸਕੂਲਾਂ ਵਿੱਚ ਪੜ੍ਹਦੇ ਬੱਚੇ ਬੁਰੀ ਤਰ੍ਹਾਂ ਮੌਤ ਦੀ ਗੋਦ ਵਿੱਚ ਸੁਲਾਏ ਜਾ ਰਹੇ ਹਨ ।
ਕਮੇਟੀ ਆਗੂਆਂ ਨੇ ਕਿਹਾ ਕਿ ਬਹੁਤ ਹੀ ਦੁੱਖ਼ ਨਾਲ ਕਹਿਣਾ ਪੈ ਰਿਹਾ ਹੈ ਕਿ ਕੌਮਾਂਤਰੀ ਪੱਧਰ ਦੀਆਂ ਮਾਨਵ  ਦਰਦੀ ਕਹਾਉਣ ਦਾ ਦਮ ਭਰਦੀਆਂ ਸੰਸਥਾਵਾਂ ਦੇ ਅੱਖਾਂ ਸਾਹਮਣੇ ਦਿਨ ਦੀਵੀ ਇਹ ਭੁੱਖਮਰੀ ਨਾਲ਼ ਵਿਲਕ ਵਿਲਕ ਕੇ ਬੱਚੇ ਮਰ ਰਹੇ ਹਨ ਉਪਰੋਂ ਕਹਿਰ ਦੇ ਝੱਖੜ ਝੁੱਲ ਰਹੇ ਹਨ।
ਕਮੇਟੀ ਨੇ ਸਾਹਮਣੇ ਆ ਰਹੀਆਂ ਹਕੀਕਤਾਂ ਦੇ ਹਵਾਲੇ ਨਾਲ਼ ਕਿਹਾ ਹੈ ਕਿ ਗਾਜ਼ਾ ਦੀ ਮੁਕੰਮਲ ਨਾਕਾਬੰਦੀ ਕਰਕੇ ਪਾਣੀ, ਖਾਧ, ਖੁਰਾਕ ਅਤੇ ਦਵਾਈਆਂ  ਉੱਪਰ ਮੁਕੰਮਲ ਰੋਕਾਂ ਮੜ੍ਹਕੇ ਲੱਖਾਂ ਹੀ ਬੱਚਿਆਂ ਨੂੰ ਤੜਫ਼ਦੇ ਹੋਏ ਮੌਤ ਦੇ ਪੰਜਿਆਂ ਵਿਚ  ਧੱਕਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ 48 ਘੰਟੇ ਦੇ ਅੰਦਰ ਅੰਦਰ ਕੋਈ 14 ਲੱਖ ਤੋਂ ਵੱਧ ਬੱਚੇ ਭੁੱਖ ਕਾਰਨ ਫ਼ਲਸਤੀਨ ਦੀ ਮਿੱਟੀ 'ਚ ਸਦਾ ਦੀ ਨੀਂਦ ਸੌਂ ਜਾਣਗੇ ਇਸ ਲਈ  ਦੁਨੀਆਂ ਦੀ ਆਵਾਜ਼ ਉੱਠਣਾ ਲਾਜ਼ਮੀ ਹੈ।
ਇਸ ਦਰਦਨਾਕ ਦ੍ਰਿਸ਼ ਅੱਗੇ ਅਮਰੀਕੀ ਇਜਰਾਇਲੀ ਹਾਕਮਾਂ ਦੇ ਕੰਨ ਤੇ ਜੂਨ ਤੱਕ ਨਹੀਂ ਸਰਕ ਰਹੀ। ਇਹ ਹਕੀਕਤ ਹੈ ਕਿ ਫ਼ਲਸਤੀਨ ਦੇ ਅੰਦਰੋਂ ਇਜਰਾਇਲ ਦੇ ਸਾਰੇ ਬੰਦੀ  ਰਿਹਾ ਕਰ ਦਿੱਤੇ ਹਨ ਅਤੇ ਉਹ ਫ਼ਲਸਤੀਨ ਦੀ ਤਹਿਜ਼ੀਬ ਤੋਂ ਅਸ਼ਕੇ ਜਾ ਰਹੇ ਹਨ ਪਰ ਇਹਦੇ ਬਾਵਜੂਦ ਵੀ ਗੋਲਾ ਬੰਦੀ ਉੱਪਰ ਕੋਈ ਰੋਕ ਨਹੀਂ ਲਾਈ ਗਈ।
ਕਮੇਟੀ ਦਾ ਕਹਿਣਾ ਹੈ ਗਾਜ਼ਾ ਫ਼ਲਸਤੀਨ ਦਾ ਨੇੜਿਓਂ ਜਾਇਜ਼ਾ ਲੈਣ ਆਏ ਕਈ ਮੁਲਕਾਂ ਦੇ ਨੁਮਾਇੰਦਿਆਂ ਨੂੰ ਵੀ ਗਾਜ਼ਾ ਤੋਂ ਭੱਜਣ ਲਈ ਮਜਬੂਰ ਕਰਨ ਵਾਸਤੇ
  ਇੰਡੀਅਨ ਵਰਕਰਜ ਫੌਰ ਪੀਸ ਐਂਡ ਡਿਵੈਲਪਮੈਂਟ ਦੇ ਸਰਪਰਸਤ ਡਾਕਟਰ ਐਸ ਐਸ ਸੂਦਨ,  ਪ੍ਰਧਾਨ ਡਾ. ਅਰੁਣ ਮਿੱਤਰਾ ਅਤੇ ਜਨਰਲ ਸਕੱਤਰ ਡਾਕਟਰ ਸੁਕੀਲ ਰਹਿਮਾਨ ਤੋਂ  ਪ੍ਰਾਪਤ ਜਾਣਕਾਰੀ ਦੇ ਹਵਾਲੇ ਨਾਲ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀ ਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਗਾਜ਼ਾ ਦੇ ਬਹੁਤ ਹੀ ਗੈਰ ਮਾਨਵੀ ਅਤੇ ਪੀੜਾਦਾਇਕ ਹਾਲਾਤ ਸਾਹਮਣੇ ਆ ਰਹੇ ਹਨ ਜਿਨ੍ਹਾਂ  ਦੇ ਮੱਦੇ ਨਜ਼ਰ ਦੇਸ਼ ਭਗਤ ਕਮੇਟੀ ਨੇ ਦੁਨੀਆ ਭਰ ਦੀਆਂ ਸਭਨਾਂ ਮਾਨਵਵਾਦੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਜੋਰਦਾਰ ਆਵਾਜ਼ ਉਠਾ ਕੇ ਮੰਗ ਕਰਨ ਕੇ ਫ਼ਲਸਤੀਨ ਦੇ ਅੰਦਰੋਂ ਇਜਰਾਇਲ ਦੀਆਂ ਫੌਜਾਂ ਤੁਰੰਤ ਬਾਹਰ ਜਾਣ,  ਫਲਸਤੀਨ ਨੂੰ ਫ਼ਲਸਤੀਨੀਆਂ ਦੇ ਹਵਾਲੇ ਕੀਤਾ ਜਾਏ,  ਨਾਕਾਬੰਦੀ ਖਤਮ ਕੀਤੀਆ ਜਾਏ,  ਸੈਨਿਕ ਬਲ ਤੁਰੰਤ ਵਾਪਸ ਬੁਲਾਏ ਜਾਣ, ਫਲਸਤੀਨੀਆਂ ਤੇ ਲਾਈਆਂ ਸਭੇ ਰੋਕਾਂ ਖਤਮ ਕੀਤੀਆਂ ਜਾਣ ਅਤੇ ਸਭ ਤੋਂ ਪਹਿਲਾਂ ਭੁੱਖ ਮਰੀ ਦੇ ਜਬਾੜਿਆ ਵਿੱਚ ਆਏ ਫ਼ਲਸਤੀਨੀ ਲੋਕਾਂ ਲਈ ਖਾਧ, ਖੁਰਾਕ, ਦਵਾਈਆਂ, ਪਾਣੀ ਆਦਿ ਬਿਨਾਂ ਰੋਕ ਟੋਕ ਪਹੁੰਚਣ ਦੀ ਜਾਮਨੀ ਕੀਤੀ ਜਾਵੇ,  ਹਸਪਤਾਲਾਂ ਦਾ ਭਰੋਸੇਯੋਗ ਪ੍ਰਬੰਧ ਕੀਤਾ ਜਾਵੇ, ਦੁਨੀਆ ਭਰ ਚੋਂ ਗਾਜ਼ਾ ਵਾਸੀਆਂ ਦੇ ਇਲਾਜ ਅਤੇ ਜੀਵਨ ਸੁਰੱਖਿਆ ਲਈ ਸਹਾਇਤਾ ਟੀਮਾਂ ਨੂੰ ਸਾਜ਼ੋ ਸਾਮਾਨ ਲੈ ਕੇ ਜਾਣ ਦੀ ਖੁੱਲ੍ਹ ਦਿੱਤੀ ਜਾਏ।