ਡੇਰਾ ਰਤਨਪੁਰੀ ਜੇਜੋ ਦੋਆਬਾ ਵਿਖੇ ਧੰਨ- ਧੰਨ ਸੁਆਮੀ ਰਤਨ ਦਾਸ ਮਹਾਰਾਜ ਜੀ ਦੀ 42ਵੀਂ ਸਾਲਾਨਾ ਬਰਸੀ ਮੌਕੇ ਧਾਰਮਿਕ ਸਮਾਗਮ 8 ਜੂਨ ਦਿਨ ਐਤਵਾਰ ਨੂੰ
ਮਾਹਿਲਪੁਰ, 28 ਮਈ- ਸ਼ਿਵਾਲਕ ਪਹਾੜੀਆਂ ਦੀ ਗੋਦ ਵਿਚ ਵੱਸਦੇ ਅਤੇ ਹਿਮਾਚਲ ਪ੍ਰਦੇਸ਼ ਦੀ ਸੀਮਾ ਨਾਲ ਪੈਂਦੇ ਪਿੰਡ ਜੇਜੋ ਦੋਆਬਾ ਵਿਖੇ ਸਥਿਤ ਡੇਰਾ ਰਤਨਪੁਰੀ ਵਿਖੇ ਧੰਨ- ਧੰਨ 108 ਸੰਤ ਰਤਨ ਦਾਸ ਮਹਾਰਾਜ ਜੀ ਦੀ 42ਵੀਂ ਸਾਲਾਨਾ ਬਰਸੀ ਡੇਰਾ ਸੰਚਾਲਕ ਸੰਤ ਬੀਬੀ ਮੀਨਾ ਦੇਵੀ ਜੀ ਅਤੇ ਗੱਦੀਨਸ਼ੀਨ ਸੰਤ ਬਾਬਾ ਅਮਨਦੀਪ ਜੀ ਵਲੋਂ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 8 ਜੂਨ ਦਿਨ ਐਤਵਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਬੀਬੀ ਮੀਨਾ ਦੇਵੀ ਜੀ ਨੇ ਦੱਸਿਆ ਕਿ 8 ਜੂਨ ਨੂੰ ਸਵੇਰੇ ਸਭ ਤੋਂ ਪਹਿਲਾਂ ਸ਼੍ਰੀ ਆਖੰਡ ਪਾਠ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ।
ਉਪਰੰਤ ਧਾਰਮਿਕ ਦੀਵਾਨ ਸਜਣਗੇ, ਜਿਸ ਵਿੱਚ ਮਸ਼ਹੂਰ ਰਾਗੀ- ਢਾਡੀ ਅਤੇ ਕੀਰਤਨੀ ਜਥੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਉਸ ਸਰਬ ਸ਼ਕਤੀਮਾਨ ਪਰਮਾਤਮਾ ਦੇ ਚਰਨਾਂ ਨਾਲ ਜੋੜਨਗੇ, ਜੋ ਇਸ ਬ੍ਰਹਿਮੰਡ ਦੇ ਕਣ - ਕਣ ਵਿੱਚ ਮੌਜੂਦ ਹੋ ਕੇ ਸਭਨਾ ਜੀਵਾਂ ਦੀ ਪ੍ਰਤਿਪਾਲਣਾ ਕਰ ਰਿਹਾ ਹੈ। ਇਸ ਮੌਕੇ ਸਮਾਗਮ ਵਿੱਚ ਸ਼ਾਮਿਲ ਸੰਤ ਮਹਾਂਪੁਰਸ਼ ਆਪੋ ਆਪਣੇ ਪ੍ਰਵਚਨਾਂ ਰਾਹੀਂ ਧੰਨ- ਧੰਨ ਸੁਆਮੀ ਰਤਨ ਦਾਸ ਮਹਾਰਾਜ ਜੀ ਅਤੇ ਉਨਾਂ ਤੋਂ ਬਾਅਦ ਇਸ ਡੇਰੇ ਦੀ ਸੇਵਾ ਨਿਭਾਉਂਦੇ ਰਹੇ ਧੰਨ- ਧੰਨ ਸੁਆਮੀ ਹਰਚਰਨ ਦਾਸ ਮਹਾਰਾਜ ਜੀ ਦੇ ਪਰਉਪਕਾਰੀ ਕਾਰਜਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਉਣਗੇ।
ਇਸ ਮੌਕੇ ਸਿੱਧ ਯੋਗੀ ਟਰੱਸਟ ਪਿੰਡ ਖਾਨਪੁਰ ਵੱਲੋਂ ਡਾਕਟਰ ਜਸਵੰਤ ਸਿੰਘ ਥਿੰਦ ਐਸ.ਐਮ.ਓ. ਸਿਵਿਲ ਹਸਪਤਾਲ ਮਾਹਿਲਪੁਰ ਦੇ ਭਰਪੂਰ ਸਹਿਯੋਗ ਸਦਕਾ ਡਾਕਟਰ ਪ੍ਰਭ ਹੀਰ ਅਤੇ ਇਹਨਾਂ ਦੀ ਸਮੁੱਚੀ ਟੀਮ ਵੱਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਜਾਵੇਗਾ। ਜਿਸ ਵਿੱਚ ਮਰੀਜ਼ਾਂ ਦੀ ਜਾਂਚ ਕਰਕੇ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕੇ ਲੰਗਰ ਅਤੁਟ ਚੱਲਣਗੇ।