ਗੁਜਰਾਤ ਦੌਰਾ: ਪ੍ਰਧਾਨ ਮੰਤਰੀ ਮੋਦੀ ਵੱਲੋਂ ਗਾਂਧੀਨਗਰ ’ਚ ਰੋਡ ਸ਼ੋਅ

ਗਾਂਧੀਨਗਰ, 27 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਗਾਂਧੀਨਗਰ ਵਿਚ ਮੈਗਾ ਰੋਡਸ਼ੋਡ ਕੱਢਿਆ। ਪ੍ਰਧਾਨ ਮੰਤਰੀ ਦੇ ਦੋ ਦਿਨਾ ਗੁਜਰਾਤ ਦੌਰੇ ਦੌਰਾਨ ਇਹ ਚੌਥਾ ਰੋਡ ਸ਼ੋਅ ਸੀ। ਪਹਿਲਗਾਮ ਦਹਿਸ਼ਤੀ ਹਮਲੇ ਨੂੰ ਲੈ ਕੇ ਭਾਰਤ ਦੀ Operation Sindoor ਤਹਿਤ ਫੌਜੀ ਕਾਰਵਾਈ ਮਗਰੋਂ ਸ੍ਰੀ ਮੋਦੀ ਦਾ ਆਪਣੇ ਪਿੱਤਰੀ ਰਾਜ ਦਾ ਇਹ ਪਹਿਲਾ ਦੌਰਾ ਹੈ।

ਰੋਡ ਸ਼ੋਅ ਗਾਂਧੀਨਗਰ ਦੇ ਰਾਜ ਭਵਨ ਤੋਂ ਸ਼ੁਰੂ ਹੋਇਆ ਅਤੇ ਮਹਾਤਮਾ ਮੰਦਰ ਵਿਖੇ ਖਤਮ ਹੋਵੇਗਾ। ਇਸ ਮੌਕੇ ਸੜਕ ਦੇ ਦੋਵੇਂ ਪਾਸੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਤੇ ਤਿਰੰਗਾ ਲਹਿਰਾਉਂਦੇ ਦਿਸੇ। ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਨੂੰ ਵਡੋਦਰਾ, ਭੁਜ ਅਤੇ ਅਹਿਮਦਾਬਾਦ ਵਿੱਚ ਰੋਡ ਸ਼ੋਅ ਕੀਤੇ ਸਨ।