ਖ਼ਾਲਸਾ ਕਾਲਜ ਡੁਮੇਲੀ ਵਿਖੇ ਸਲਾਨਾ ਸਪੋਰਟਸ ਮੀਟ ਕਰਵਾਈ
ਹੁਸ਼ਿਆਰਪੁਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵਿਖੇ ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਦੀ ਰਹਿਨੁਮਾਈ ਅਤੇ ਕੋ-ਆਰਡੀਨੇਟਰ ਪ੍ਰੋ. ਅਮਰਪਾਲ ਕੌਰ, ਪ੍ਰੋ.ਰਮਨਦੀਪ ਵਿਭਾਗ ਸਰੀਰਕ ਸਿੱਖਿਆ ਦੀ ਅਗਵਾਈ ਹੇਠ ਸਲਾਨਾ ਸਪੋਰਟਸ ਮੀਟ ਕਰਵਾਈ ਗਈ, ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਰੀਲੇਅ ਰੇਸ, ਤਿੰਨ ਲੱਤੀ ਦੌੜ,ਚਾਟੀ ਦੌੜ, ਬੋਰੀ ਰੇਸ,ਰੱਸੀ ਟੱਪਣਾ,ਬੈਠਕਾ ਕੱਢਣੀਆਂ, ਰੱਸਾ- ਕਸ਼ੀ,ਲੈਮਨ ਸਪੂਨ ਦੌੜ ,100 ਮੀਟਰ ਦੌੜ, ਸਲੋਅ ਸਾਈਕਲਿੰਗ, ਫਾਸਟ ਸਾਈਕਲਿੰਗ, ਡੰਡ ਮਾਰਨੇ, ਗੋਲਾ ਸੁੱਟਣਾ, ਜੈਵਲਿਨ ਆਦਿ ਵੱਖ-ਵੱਖ ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲਿਆ।

ਸਪੋਰਟਸ ਮੀਟ ਦੀ ਸ਼ੁਰੂਆਤ ਕਾਲਜ ਸ਼ਬਦ ਅਤੇ ਕਬੂਤਰ ਉਡਾ ਕੇ ਕੀਤੀ ਗਈ।ਸਪੋਰਟਸ ਮੀਟ ਵਿੱਚ ਕਾਲਜ ਦੇ ਲੜਕੀਆਂ ਅਤੇ ਲੜਕਿਆਂ ਦੀਆਂ ਵੱਖ-ਵੱਖ ਖੇਡਾਂ ਕਰਵਾਈਆਂ ਗਈਆਂ। ਜੇਤੂ ਵਿਦਿਆਰਥੀਆਂ ਨੂੰ ਸੋਨੇ, ਚਾਂਦੀ ਅਤੇ ਕਾਂਸੀ ਦੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਬੈਸਟ ਐਥਲੀਟ ਲੜਕੇ ਦੀ ਟਰਾਫੀ ਤਰੁਨ ਸਿੱਧੂ ਅਤੇ ਬੈਸਟ ਐਥਲੀਟ ਲੜਕੀ ਦੀ ਟਰਾਫੀ ਜਸਵੀਨ ਨੂੰ ਮਿਲੀ। ਲੜਕੇ ਅਤੇ ਲੜਕੀਆਂ ਦੀ ਰੱਸਾਕਸ਼ੀ ਵਿੱਚ ਆਈਆਂ ਟੀਮਾਂ ਨੂੰ ਸ਼ਾਨਦਾਰ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਜੀ ਦੇ ਦੁਆਰਾ ਕਿਹਾ ਗਿਆ ਕਿ ਖੇਡਾਂ ਮਨੁੱਖ ਦੇ ਜੀਵਨ ਲਈ ਬਹੁਤ ਜ਼ਰੂਰੀ ਹਨ ਜਿਸ ਨਾਲ ਮਨੁੱਖੀ ਸਰੀਰ ਨੂੰ ਤੰਦਰੁਸਤ ਅਤੇ ਆਤਮਾ ਨੂੰ ਸ਼ੁੱਧ ਰੱਖਿਆ ਜਾ ਸਕਦਾ ਹੈ।
ਇਸ ਮੌਕੇ ਪ੍ਰੋ.ਅਮਰਪਾਲ ਕੌਰ ਦੇ ਦੁਆਰਾ ਆਏ ਹੋਏ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਖੇਡਾਂ ਕਰਨ ਦੇ ਨਾਲ ਮਨੋਰੰਜਨ ਤਾਂ ਹੁੰਦਾ ਹੀ ਹੈ ਨਾਲ ਹੀ ਵਿਦਿਆਰਥੀਆਂ ਦਾ ਖੇਡਾਂ ਪ੍ਰਤੀ ਪਿਆਰ ਵੀ ਵਧਾਇਆ ਜਾ ਸਕਦਾ ਹੈ। ਸਟੇਜ ਸੈਕਟਰੀ ਦੀ ਭੂਮਿਕਾ ਪ੍ਰੋ. ਕਮਲਜੀਤ ਕੌਰ ਅਤੇ ਪ੍ਰੋ. ਦਮਨਜੀਤ ਕੌਰ ਦੇ ਦੁਆਰਾ ਨਿਭਾਈ ਗਈ ਇਸ ਮੌਕੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।