ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਨੇ "ਮਾਂ ਦਿਵਸ" ਮਨਾਇਆ

ਗੜ੍ਹਸ਼ੰਕਰ- ਮਾਂ ਦਿਵਸ ਦੇ ਮੌਕੇ ਤੇ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਵਿਰਧ ਆਸ਼ਰਮ ਫੱਤੂਆਣਾ (ਭਰੋਮਜਾਰਾ) ਵਿੱਚ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਮਾਂ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਹਰਿਕ੍ਰਿਸ਼ਨ ਬੰਗਾ ਜਨਰਲ ਸਕੱਤਰ ਪੰਜਾਬ, ਪ੍ਰਿੰਸੀਪਲ ਜਗਦੀਸ਼ ਰਾਏ ਬੁਲਾਰਾ ਪੰਜਾਬ, ਬਹਾਦੁਰ ਚੰਦ ਅਰੋੜਾ ਜਿਲ੍ਹਾ ਪ੍ਰਧਾਨ ਨਵਾਂਸ਼ਹਿਰ, ਕਿਰਨ ਬਾਲਾ ਜਿਲ੍ਹਾ ਜਨਰਲ ਸਕੱਤਰ, ਵਾਸਦੇਵ ਪਰਦੇਸੀ ਜਿਲ੍ਹਾ ਪ੍ਰੈਸ ਸਕੱਤਰ, ਗੁਰਜੀਤ ਸਿੰਘ, ਐਨ ਆਰ ਆਈ ਸੁਰਿੰਦਰ ਸ਼ਰਮਾ, ਸੁਰਜੀਤ ਸਿੰਘ ਚੇਅਰਮੈਨ ਜਿਲ੍ਹਾ ਹੁਸ਼ਿਆਰਪੁਰ, ਸੀਮਾ ਦੇਵੀ ਜਿਲ੍ਹਾ ਸਕੱਤਰ, ਮੀਨੂ ਬਾਲਾ, ਕੁਲਦੀਪ ਕੁਮਾਰ, ਮਰਿਦੁਲ ਸੰਦਲ ਆਦਿ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।

ਇਸ ਮੌਕੇ ਕਿਰਨਾਂ ਬਾਲਾ ਬੰਗਾ ਜਨਰਲ ਸਕੱਤਰ ਜ਼ਿਲ੍ਹਾ ਨਵਾਂਸ਼ਹਿਰ ਨੇ ਆਪਣੀ ਸਵਰਗਵਾਸੀ ਮਾਤਾ ਪੁਸ਼ਪਾ ਦੇਵੀ ਦੀ ਯਾਦ ਵਿੱਚ ਫ਼ਲ ਫਰੂਟ ਅਤੇ ਹੋਰ ਖਾਣ ਪੀਣ ਦੀ ਸਮੱਗਰੀ ਭੇਂਟ ਕੀਤੀ । ਇਸ ਮੌਕੇ ਸਭ ਤੋਂ  ਪਹਿਲਾਂ ਉਥੋਂ ਦੇ ਸਰਪ੍ਰਸਤ ਬਾਬਾ ਬਲਵੰਤ ਸਿੰਘ ਜੀ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਉਸ ਬਾਅਦ ਆਸ਼ਰਮ 'ਚ ਮੌਜੂਦ ਬਜ਼ੁਰਗਾਂ ਨੂੰ ਫ਼ਲ ਫਰੂਟ ਅਤੇ ਖਾਣ ਪੀਣ ਦੀ ਸਮੱਗਰੀ ਵਿਤਰਿਤ ਕੀਤੀ ਗਈ । 
ਇਸ ਮੌਕੇ ਡਾਕਟਰ ਹਰਿਕ੍ਰਿਸ਼ਨ ਬੰਗਾ ਨੇ ਕਿਹਾ ਮਾਂ ਦਿਵਸ ਦੇ ਮੌਕੇ ਅੱਜ  ਬਜ਼ੁਰਗਾਂ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਮੇਰੇ ਪਰਿਵਾਰ ਅਤੇ ਪੂਰੀ ਸੁਸਾਇਟੀ ਲਈ ਬਹੁਤ ਹੀ ਸਕੂਨ ਭਰਿਆ ਪਲ ਹੈ। ਪ੍ਰਿੰਸੀਪਲ ਜਗਦੀਸ਼ ਰਾਏ ਨੇ ਕਿਹਾ ਸਾਨੂੰ ਆਪਣੇ ਬਜ਼ੁਰਗਾਂ ਦੀ ਸੇਵਾ ਆਪਣੇ ਪਰਿਵਾਰ ਵਿੱਚ ਰੱਖ ਕੇ ਹੀ ਕਰਨੀ ਚਾਹੀਦੀ ਹੈ ਅਤੇ ਉਹਨਾਂ ਦੇ ਸੰਸਕਾਰਾਂ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ ਤਾਂ ਜੋ ਅਸੀ ਤੇ ਸਾਡੇ ਬੱਚੇ ਵਧੀਆ ਸਮਾਜ ਦੀ ਸਿਰਜਣਾ ਕਰ ਸਕੀਏ।
 ਸੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਸਾਡੀ ਸੁਸਾਇਟੀ ਸਮਾਜ ਸੇਵੀ ਕੰਮਾਂ ਵਿਚ ਹਰ ਸਮੇਂ ਤਤਪਰ ਰਹਿੰਦੀ ਹੈ ਅਤੇ ਸੁਸਾਇਟੀ ਧਰਤੀ ਬਚਾਓ ਬੇਟੀ ਬਚਾਓ ਮੁਹਿੰਮ ਅਧੀਨ ਕੰਮ ਕਰਦੀ ਹੈ। ਅੱਜ ਬੜਾ ਹੀ ਭਾਗਾਂ ਵਾਲਾ ਦਿਨ ਹੈ ਕਿ ਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪਰਿਵਾਰ ਦੇ ਮੈਂਬਰ ਅੱਜ ਇਥੇ ਬਜ਼ੁਰਗਾਂ ਦੀ ਸੇਵਾ ਕਰਕੇ ਆਪਣੇ ਮਾਪਿਆਂ ਨੂੰ ਯਾਦ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਮੈਨੂੰ ਆਪਣੀ ਸੁਸਾਇਟੀ ਮੈਂਬਰਾਂ ਦੇ ਆਪਣੀ ਸੰਸਥਾ ਪ੍ਰਤੀ ਸਮਰਪਣ ਨੂੰ ਦੇਖ ਕੇ ਫਖਰ ਮਹਿਸੂਸ ਹੁੰਦਾ ਹੈ। 
ਬਾਬਾ ਬਲਵੰਤ ਸਿੰਘ ਜੀ ਵਲੋਂ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਅਹੁਦੇਦਾਰਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਦਾ ਵਿਸੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਜਨਰਲ ਸਕੱਤਰ ਜ਼ਿਲ੍ਹਾ ਨਵਾਂਸ਼ਹਿਰ ਕਿਰਨ ਬਾਲਾ ਬੰਗਾ ਜੀ ਵਲੋਂ ਆਪਣੀ ਸਵਰਗਵਾਸੀ ਮਾਤਾ ਪੁਸ਼ਪਾ ਦੇਵੀ ਦੀ ਯਾਦ ਵਿਚ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਨੂੰ ਪੋਰਟੇਬਲ ਸਾਊਂਡ ਸਿਸਟਮ ਵੀ ਭੇਂਟ ਕੀਤਾ ਗਿਆ।