ਸਿਵਲ ਡਿਫੈਂਸ ਟ੍ਰੇਨਿੰਗ ਕੈਂਪ ਦੌਰਾਨ 100 ਵਲੰਟੀਅਰਾਂ ਨੇ ਲਈ ਸਿਖਲਾਈ
ਗੜ੍ਹਸ਼ੰਕਰ- ਡਿਪਟੀ ਕਮਿਸ਼ਨਰ-ਕਮ-ਕੰਟਰੋਲਰ ਸਿਵਲ ਡਿਫੈਂਸ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜ਼ਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼-ਕਮ-ਅਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਰਵੇਲ ਸਿੰਘ ਵੱਲੋਂ ਮਿਲੇ ਟ੍ਰੇਨਿੰਗ ਪ੍ਰੋਗਰਾਮ ਅਨੁਸਾਰ ਐਸ.ਡੀ.ਐਮ ਗੜ੍ਹਸ਼ੰਕਰ ਹਰਬੰਸ ਸਿੰਘ ਅਤੇ ਤਹਿਸੀਲਦਾਰ ਗੜ੍ਹਸ਼ੰਕਰ ਸੁਖਜਿੰਦਰ ਸਿੰਘ ਦੀ ਮੌਜੂਦਗੀ ਵਿਚ ਕੰਪਨੀ ਕਮਾਂਡਰ ਕਮਾਂਡਰ ਸਿਖਲਾਈ ਕੇਂਦਰ ਪੰਜਾਬ ਹੋਮ ਗਾਰਡਜ਼ ਮਨਿੰਦਰ ਸਿੰਘ ਹੀਰਾ ਅਤੇ ਦਵਿੰਦਰ ਸਿੰਘ ਵੱਲੋਂ ਖਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਸਿਵਲ ਡਿਫੈਂਸ ਦਾ ਟ੍ਰੇਨਿੰਗ ਕੈਂਪ ਲਗਾਇਆ ਗਿਆ।

ਟ੍ਰੇਨਿੰਗ ਦੌਰਾਨ ਮੋਕ ਡਰਿੱਲ ਐਕਸਾਈਜ਼ ਕਰਵਾਈ ਗਈ ਅਤੇ ਐਮਰਜੈਂਸੀ ਹਾਲਾਤ ਵਿਚ ਰੈਸਕਿਊ ਕਰਨ ਟ੍ਰੇਨਿੰਗ ਵੀ ਦਿੱਤੀ ਗਈ। ਇਸ ਟ੍ਰੇਨਿੰਗ ਪ੍ਰੋਗਰਾਮ ਵਿਚ 100 ਵਲੰਟੀਅਰਾਂ ਨੇ ਹਿੱਸਾ ਲਿਆ। ਇਸ ਮੌਕੇ ਰੈੱਡ ਕ੍ਰਾਸ ਸੁਸਾਇਟੀ ਵੱਲੋਂ ਸੰਜੀਵਨ ਸਿੰਘ ਨੇ ਪੱਟੀਆਂ ਅਤੇ ਮੁੱਢਲੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੈਕਟਰ ਵਾਰਡਨ, ਸਿਵਲ ਡਿਫੈਂਸ ਹੁਸ਼ਿਆਰਪੁਰ ਪ੍ਰਮੋਦ ਕੁਮਾਰ ਅਤੇ ਦਫ਼ਤਰੀ ਸਟਾਫ਼ ਮੌਜੂਦ ਸੀ।