ਪਿੰਡ ਸੀਹਵਾ ਵਿਖੇ ਦੂਜਾ ਸਵੈਂ ਇੱਛੁਕ ਖੂਨਦਾਨ ਕੈਂਪ ਲਗਾਇਆ

ਗੜਸ਼ੰਕਰ- ਪਿੰਡ ਸੀਹਵਾ ਬੀਤ ਦੇ ਪ੍ਰਾਚੀਨ ਮੰਦਿਰ ਮਾਤਾ ਮਨਸ਼ਾ ਦੇਵੀ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਵੈ ਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ। ਬਲੱਡ ਡੋਨਰਜ ਕੌਂਸਲ ਨਵਾਂਸ਼ਹਿਰ ਦੇ ਤਕਨੀਕੀ ਸਹਿਯੋਗ ਨਾਲ ਦੂਜੇ ਲਗਾਏ ਇਸ ਕੈਂਪ ਦਾ ਉਦਘਾਟਨ ਡਾ ਬਰਜਿੰਦਰ ਸਿੰਘ ਅਤੇ ਸੂਰਜ ਮਨੀ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ।

ਇਸ ਕੈਂਪ ਵਿੱਚ ਨੌਜਵਾਨਾਂ ਚ ਖੂਨਦਾਨ ਦੇਣ ਦੀ ਹੋਡ ਜਿਹੀ ਲੱਗੀ ਦੇਖੀ ਗਈ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਬਲੱਡ ਡੋਨਰਜ ਕੌਂਸਲ ਦੇ ਡਾ ਅਜੇ ਬੰਗਾ ਨੇ ਸਮੂਹ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਕਿਹਾ ਕਿ ਸਾਡੇ ਵਲੋਂ ਦਿੱਤਾ ਗਿਆ ਖੂਨ ਦਾ ਇੱਕ ਇੱਕ ਕੱਤਰਾ ਕਿਸੇ ਲੋੜਵੰਦ ਦੀ ਜ਼ਿੰਦਗੀ ਨੂੰ ਰੁਸਨਾ ਸਕਦਾ ਹੈ।
ਇਸ ਮੌਕੇ ਡਾ ਬਰਜਿੰਦਰ ਸਿੰਘ ਨੇ ਦੱਸਿਆ ਕਿ ਮਾਤਾ ਮਨਸ਼ਾ ਦੇਵੀ ਜੀ ਦੀ ਆਪਾਰ ਕ੍ਰਿਪਾ ਨਾਲ ਨੌਜਵਾਨਾਂ ਦੇ ਭਾਰੀ ਉਤਸ਼ਾਹ ਕਾਰਨ ਇਹ ਦੂਜਾ ਸਵੈਂ ਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ ਜੋ ਕਿ ਮਾਤਾ ਰਾਣੀ ਦੀ ਕ੍ਰਿਪਾ ਨਾਲ ਅੱਗੇ ਵੀ ਜਾਰੀ ਰਹੇਗਾ। ਉਹਨਾਂ ਨੇ ਖੂਨਦਾਨ ਕਰਨ ਵਾਲੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ।
ਇਸ ਖੂਨਦਾਨ ਕੈਂਪ ਚ 62 ਯੂਨਿਟ ਖੂਨ ਇਕੱਤਰ ਹੋਇਆ।ਇਸ ਕੈਂਪ ਦੌਰਾਨ ਰਮੀਤ ਸ਼ਰਮਾ, ਮੋਟੀਵੇਟਰ ਜਸਵਿੰਦਰ ਸਿੰਘ, ਮੋਟੀਵੇਟਰ ਦੀਪ ਕੁਰਾਲੀ, ਪੰਚ ਬਲਵਿੰਦਰ ਸਿੰਘ, ਵਿਨੇ ਰਾਣਾ, ਰਾਹੁਲ, ਵਿਸ਼ਾਲ, ਕਵੀ, ਹੈਪੀ, ਗੋਗੀ, ਸੁਰਿਆਸ, ਅਭਿਮਾਨ, ਅਭੀਸੇਕ, ਸਾਗਰ, ਕਰਨ, ਅਜੇ ਤੋਂ ਇਲਾਵਾ ਬੱਲਡ ਡੋਨਰਜ ਕੌਂਸਲ ਨਵਾਂਸ਼ਹਿਰ ਦੇ ਡਾ ਅਜੇ ਬੰਗਾ, ਰਾਜੀਵ ਭਾਰਦਵਾਜ, ਮਲਕੀਤ ਸਿੰਘ, ਗੌਰਵ ਰਾਣਾ, ਭੁਪਿੰਦਰ ਸਿੰਘ, ਕਪਿਲ, ਨੇਹਾ, ਮਨਦਨਾ, ਜਤਿੰਦਰ, ਲਵਪ੍ਰੀਤ, ਗੌਰਵ ਪੁਰੀ, ਸੋਹਣ ਸਿੰਘ, ਰਾਜ ਕੁਮਾਰ ਅਤੇ ਵੱਡੀ ਗਿਣਤੀ ਚ ਖੂਨਦਾਨੀ ਹਾਜ਼ਰ ਸਨ।