ਸਰਪੰਚ ਸੋਮਨਾਥ ਰਾਣਾ ਪਿੰਡ ਮਜਾਰੀ ਵਿਚ ਪੌਦੇ ਲਗਾਉਣ ਦੀ ਰਸਮੀ ਸ਼ੁਰੂਆਤ ਬਜੁ਼ਰਗਾਂ ਹੱਥੋਂ ਕਰਵਾਈ

ਗੜਸ਼ੰਕਰ, 29 ਜੂਨ- ਆਲਮੀ ਤਪਸ਼ ਨੂੰ ਘਟਾਉਣ ਲਈ ਵੱਧ ਤੋਂ ਵੱਧ ਛਾਂਦਾਰ ਬੂਟੇ ਲਗਾਉਣਾ ਸਮੇਂ ਦੀ ਵੱਡੀ ਲੋੜ ਬਣਦੀ ਜਾ ਰਹੀ ਹੈ ਅਤੇ ਹਰੇਕ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਬੂਟਾ ਲਾਜ਼ਮੀ ਤੌਰ ੋਤੇ ਲਗਾਉਣਾ ਚਾਹੀਦਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ, ਬੀਤੇ ਕਰੀਬ 28 ਸਾਲਾਂ ਤੋਂ ਪਿੰਡ ਮਜਾਰੀ ਦੀ ਸੇਵਾ ਕਰ ਰਹੇ ਸਰਪੰਚ ਸ੍ਰੀ ਸੋਮਨਾਥ ਰਾਣਾ ਵੱਲੋਂ ਪੌਦੇ ਲਗਾਉਣ ਦੀ ਰਸਮ ਅਦਾ ਕਰਨ ਮੌਕੇ ਕੀਤਾ। ਆਪਣੀ ਮਾਤ੍ਰ ਭੂਮੀ ਨਾਲ ਜੁੜੇ, ਮਹਿਲਾ ਸਸ਼ਕਤੀਕਰਨ ਅਤੇ ਹਰੇਕ ਕਾਰਜ਼ ਵਿੱਚ ਮਾਤਾਵਾਂੇਭੈਣਾਂ ਦੀ ਭਾਗੀਦਾਰੀ ਨੂੰ ਸਮਰਪਿਤ ਸ੍ਰੀ ਰਾਣਾ ਵੱਲੋਂ ਇਸ ਸਾਲ ਪੌਦੇ ਲਗਾਉਣ ਦੀ ਰਸਮ ਬਜੁ਼ਰਗ ਮਾਤਾ ਸ੍ਰੀਮਤੀ ਸੰਧਿਆ ਦੇਵੀ ਜੀ ਅਤੇ ਸ੍ਰੀਮਤੀ ਸਕੁੰਤਲਾ ਦੇਵੀ ਜੀ ਹੱਥੋਂ ਬੂਟੇ ਲਗਵਾਕੇ ਕਰਵਾਈ ਗਈ।

ਸਰਪੰਚ ਸ੍ਰੀ ਰਾਣਾ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ, ਹਵਾ ਦੀ ਗੁਣਵੱਤਾ ਵਿੱਚ ਸੁਧਾਰ, ਪਾਣੀ ਅਤੇ ਮਿੱਟੀ ਦੀ ਸਿਹਤ ਨੂੰ ਬਚਾਉਣ ਵਿੱਚ ਰੁੱਖਾਂ ਦੀ ਅਹਿਮ ਭੂਮਿਕਾ ਹੈ। ਨਾਗਰਿਕਾਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਨ ਬਹੁਤ ਜ਼ਰੂਰੀ ਹੈ ਕਿਉਂਕਿ ਰੁੱਖ ਹੀ ਆਕਸੀਜਨ ਦਾ ਸਰੋਤ ਹਨ, ਜੋ ਧਰਤੀ ੋਤੇ ਮਨੁੱਖੀ ਜੀਵਨ ਦਾ ਆਧਾਰ ਹਨ।
ਕਾਬਿਲੇਗੌਰ ਹੈ ਕਿ ਬੀਤੇ ਵਰ੍ਹੇ ਲਗਾਏ ਪੌਦੇ ਨੌਜਵਾਨਾਂ ਦੀ ਕੜੀ ਮਸ਼ੱਕਤ ਸਦਕਾ 100 ਫੀਸਦ ਕਾਮਯਾਬ ਹੋਏ ਹਨ ਜਿਨ੍ਹਾਂ ਵਿੱਚ ਮੰਦਿਰ ਸਿੱਧ ਸ੍ਰੀ ਬਾਬਾ ਬਾਲਕ ਨਾਥ ਜੀ ਨੇੜੇ ਲੱਗੀ ਤ੍ਰਿਵੈਣੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਤ੍ਰਿਵੈਣੀ ਵਿੱਚ ਪਿੱਪਲ, ਬੋਹੜ ਅਤੇ ਨਿੰਮ ਦੇ ਬੂਟੇ ਇੱਕ ਥਾਂ ੋਤੇ ਲਾਏ ਜਾਂਦੇ ਹਨ। ਇਸ ਤੋਂ ਇਲਾਵਾ ਤ੍ਰਿਵੈਣੀ ਦਾ ਜਿੱਥੇ ਪੰਜਾਬੀ ਸੱਭਿਆਚਾਰ ਵਿੱਚ ਆਪਣਾ ਵੱਖਰਾ ਮੁਕਾਮ ਹੈ ਉੱਥੇ ਇਨ੍ਹਾਂ ਤਿੰਨ ਰੁੱਖਾਂ ਦਾ ਸੁਮੇਲ ਹਵਾ ਨੂੰ ਸ਼ੁੱਧ ਰੱਖਣ ਵਿੱਚ ਵੀ ਵੱਡੀ ਭੂਮਿਕਾ ਨਿਭਾਉਂਦਾ ਹੈ।
ਸਰਪੰਚ ਸ੍ਰੀ ਸੋਮਨਾਥ ਰਾਣਾ ਵੱਲੋਂ ਪਲਾਂਟੇਸ਼ਨ ਡਰਾਈਵ ਵਿੱਚ ਭਾਈਵਾਲ ਸਾਰੇ ਨੌਜਵਾਨਾਂ ਦੀ ਵੀ ਸ਼ਲਾਘਾ ਕੀਤੀ ਜਿਹੜੇ ਕਿ ਕਰੀਬ ਪਿਛਲੇ 6 ਸਾਲਾਂ ਤੋਂ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਨਿਰੰਤਰ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਚੌਗਿਰਦੇ ਨੂੰ ਹਰਿਆ-ਭਰਿਆ ਰੱਖਣ ਲਈ ਨੌਜਵਾਨਾਂ ਵੱਲੋਂ ਜਿੱਥੇ ਹਰ ਸਾਲ ਪੌਦਾਰੋਪਣ ਮੁਹਿੰਮ ਚਲਾਈ ਜਾਂਦੀ ਹੈ ਉੱਥੇ ਬੂਟਿਆਂ ਨੂੰ ਬੇਸਹਾਰਾ ਪਸ਼ੂਆਂ ਤੋਂ ਬਚਾਉਣ ਲਈ ਜੰਗਲੇ ਲਗਾਕੇ ਸੁਰੱਖਿਆ ਵੀ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਸਮੂਹ ਨਗਰ ਨਿਵਾਸੀਆਂ ਨੂੰ ਪੌਦੇ ਲਗਾਉਣ ਦੇ ਇਸ ਨੇਕ ਕਾਰਜ਼ ਦੇ ਨਾਲ-ਨਾਲ ਇਨ੍ਹਾਂ ਨੂੰ ਸਾਂਭਣ ਲਈ ਵੀ ਸਹਿਯੋਗ ਕਰਨ ੋਤੇ ਵੀ ਜ਼ੋਰ ਦਿੱਤਾ ਜੋਕਿ ਸਾਡੀ ਨੈਤਿਕ ਜਿੰਮੇਵਾਰੀ ਹੈ।
ਉਨ੍ਹਾਂ ਪਿੰਡ ਦੇ ਵਸਨੀਕਾਂ ਨੂੰ ਨਿਮਰਤਾ ਸਹਿਤ ਅਪੀਲ ਕਰਦਿਆਂ ਕਿਹਾ ਕਿ ਜੇਠ-ਹਾੜ ਦੀ ਗਰਮੀ ਤੋਂ ਰਾਹਤ ਅਤੇ ਠੰਡੀ ਹਵਾ ਦੀ ਚਾਹਤ ਲਈ ਜਿੱਥੇ ਆਪਣੇ ਕੂਲਰਾਂ ਵਿੱਚ 2 ਬਾਲਟੀਆਂ ਪਾਣੀ ਦੀਆਂ ਪਾਈਆਂ ਜਾਂਦੀਆਂ ਹਨ ਉੱਥੇ ਇੱਕ ਗੜਵੀ ਇਨ੍ਹਾਂ ਬੂਟਿਆਂ ਵਿੱਚ ਪਾਉਣ ਦੀ ਵੀ ਖੇਚਲ ਕੀਤੀ ਜਾਵੇ।
ਇਸ ਮੌਕੇ ਸਰਪੰਚ ਸੋਮਨਾਥ ਰਾਣਾ ਦੇ ਨਾਲ, ਸਤਵਿੰਦਰ ਰਾਣਾ, ਰਾਕੇਸ਼ ਰਾਣਾ, ਨੰਬਰਦਾਰ ਸੁਭਾਸ਼ ਰਾਣਾ, ਵਿਿਦਆਸਾਗਰ, ਸੰਜੂ ਰਾਣਾ, ਰਘੁਵਿੰਦਰ ਰਾਣਾ, ਦਲਜੀਤ ਭੱਟੀ, ਸੁਭ ਰਾਣਾ, ਜੱਸੀ ਰਾਣਾ, ਪ੍ਰਮੋਦ ਰਾਣਾ, ਸ਼ਿਵ ਕੁਮਾਰ ਰਾਣਾ, ਸਤੀਸ਼ ਰਾਣਾ (ਗੱਬਰ), ਸੰਦੀਪ ਕੁਮਾਰ, ਬਲਜੀਤ ਰਾਣਾ, ਕਰਨ ਰਾਣਾ, ਸਾਹਿਲ ਰਾਣਾ, ਨਿਿਤਨ ਮਾਨ, ਗਗਨ, ਪ੍ਰਦੀਪ ਰਾਣਾ, ਤੋਂ ਇਲਾਵਾ ਹੋਰ ਵਲੰਟੀਅਰ ਸਹਿਬਾਨ ਵੀ ਮੌਜੂਦ ਸਨ।