ਖ਼ਾਲਸਾ ਕਾਲਜ ਦੀਆਂ ਬੀ.ਐੱਸ.ਸੀ. ਬੀ.ਐੱਡ. ਦੀਆਂ 3 ਵਿਦਿਆਰਥਣਾਂ ਵਲੋਂ ਪੰਜਾਬ ’ਵਰਸਿਟੀ ਦੀ ਮੈਰਿਟ ਸੂਚੀ ’ਚ ਪਹਿਲੇ ਤਿੰਨ ਸਥਾਨ ਹਾਸਿਲ

ਗੜ੍ਹਸ਼ੰਕਰ- ਪੰਜਾਬ ’ਵਰਸਿਟੀ ਚੰਡੀਗੜ੍ਹ ਵਲੋਂ ਚਾਰ ਸਾਲਾ ਇੰਟਗ੍ਰੇਟਿਡ ਕੋਰਸ ਬੀ.ਐੱਸ.ਸੀ. ਬੀ.ਐੱਡ. ਪਹਿਲੇ ਸਮੈਸਟਰ ਦੇ ਐਲਾਨੇ ਗਏ ਨਤੀਜੇ ਵਿਚ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੀਆਂ ਤਿੰਨ ਵਿਦਿਆਰਥਣਾਂ ਪਾਇਲ, ਅਰਸ਼ਦੀਪ ਤੇ ਅਨਮੋਲ ਕੌਸ਼ਲ ਨੇ ਮੈਰਿਟ ਸੂਚੀ ਵਿਚ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ ਹੈ।

ਕਾਲਜ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ’ਵਰਸਿਟੀ ਚੰਡੀਗੜ੍ਹ ਵਲੋਂ ਚਾਰ ਸਾਲਾ ਇੰਟਗ੍ਰੇਟਿਡ ਕੋਰਸ ਬੀ.ਐੱਸ.ਸੀ. ਬੀ.ਐੱਡ. ਪਹਿਲੇ ਸਮੈਸਟਰ ਦੇ ਐਲਾਨੇ ਗਏ ਨਤੀਜੇ ਵਿਚ ਵਿਦਿਆਰਥਣ ਪਾਇਲ ਨੇ 86.8 ਫੀਸਦੀ ਅੰਕ ਲੈ ਕੇ ਮੈਰਿਟ ਸੂਚੀ ਵਿਚ ਪਹਿਲਾ ਸਥਾਨ, ਅਰਸ਼ਦੀਪ ਨੇ 85.03 ਫੀਸਦੀ ਅੰਕ ਲੈ ਕੇ ਮੈਰਿਟ ਸੂਚੀ ਵਿਚ ਦੂਜਾ ਸਥਾਨ ਅਤੇ ਅਨਮੋਲ ਕੌਸ਼ਲ ਨੇ 84.8 ਫੀਸਦੀ ਅੰਕ ਲੈ ਕੇ ਮੈਰਿਟ ਸੂਚੀ ਵਿਚ ਤੀਜਾ ਸਥਾਨ ਹਾਸਿਲ ਕੀਤਾ ਹੈ। 
ਪਿ੍ਰੰਸੀਪਲ ਡਾ. ਹੀਰਾ ਨੇ ਦੱਸਿਆ ਕਿ ਕਾਲਜ ’ਚ ਐਜੂਕੇਸ਼ਨ ਵਿਭਾਗ ਅਧੀਨ ਬੀ.ਐੱਸ.ਸੀ. ਬੀ.ਐੱਡ. ਅਤੇ ਬੀ.ਏ. ਬੀ.ਐੱਡ ਦੇ ਚਾਰ ਸਾਲਾ ਇੰਟਗ੍ਰੇਟਿਡ ਕੋਰਸ ਸਫਲਤਾ ਪੂਰਵਕ ਚੱਲ ਰਹੇ ਹਨ ਤੇ ਇਨ੍ਹਾਂ ਕੋਰਸਾਂ ਦੇ ਵਿਦਿਆਰਥੀਆਂ ਵਲੋਂ ਪੰਜਾਬ ’ਵਰਸਿਟੀ ਦੀ ਮੈਰਿਟ ਸੂਚੀ ਵਿਚ ਲਗਾਤਾਰ ਸਥਾਨ ਹਾਸਿਲ ਕਰਕੇ ਕਾਲਜ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਜਾ ਰਿਹਾ ਹੈ। 
ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਇਸ ਪ੍ਰਾਪਤੀ ਲਈ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ, ਐਜ਼ੂਕੇਸ਼ਨ ਵਿਭਾਗ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਤੇ ਵਿਦਿਆਰਥਣਾਂ ਨੂੰ ਭਵਿੱਖ ਵਿਚ ਹੋਰ ਵੀ ਮੱਲਾ ਮਾਰਨ ਲਈ ਪ੍ਰੇਰਿਤ ਕੀਤਾ।