ਜੰਗਾਂ ਰੋਕਣਾ ਅਸੰਭਵ, ਬਚਣ ਬਚਾਉਣ ਲਈ ਟ੍ਰੇਨਿੰਗ ਜ਼ਰੂਰੀ

ਪਟਿਆਲਾ- ਜੰਗਾਂ ਦੌਰਾਨ ਹੋ ਰਹੀਆਂ ਮੌਤਾਂ ਅਤੇ ਤਬਾਹੀਆਂ ਦੀਆਂ ਖਬਰਾਂ ਨੇ ਲੋਕਾਂ ਵਿੱਚ ਡਰ ਪੈਦਾ ਕਰ ਦਿੱਤੇ ਹਨ ਕਿਉਂਕਿ ਕੁਝ ਦੇਸ਼ਾਂ ਵਲੋਂ , ਭਿਆਨਕ ਤਬਾਹੀਆਂ ਕਰਨ ਵਾਲੇ ਰਸਾਇਣਕ, ਪ੍ਰਮਾਣੂ, ਐਟਮੀ, ਬੰਬਾਂ, ਮਿਜ਼ਾਈਲਾਂ ਦੀ ਵਰਤੋ ਕੀਤੀਆਂ ਜਾ ਰਹੀਆਂ ਹਨ, ਇਹ ਡਰ ਸੋਨੀ ਪਬਲਿਕ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ, ਚੈਅਰਮੈਨ ਵਰਿੰਦਰ ਸਿੰਘ ਅਤੇ ਡਾਇਰੈਕਟਰ ਸ੍ਰੀਮਤੀ ਅਮਰਜੀਤ ਕੌਰ ਨੇ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਬੰਬਾਂ, ਮਿਜ਼ਾਇਲਾਂ ਰਾਹੀਂ ਹੋ ਰਹੀਆਂ ਤਬਾਹੀਆਂ ਅਤੇ ਮੀਡੀਆ ਰਾਹੀਂ ਆ ਰਹੀਆਂ ਖਬਰਾਂ ਸੁਣਕੇ ਪ੍ਰਗਟ ਕੀਤੇ।

ਪਟਿਆਲਾ- ਜੰਗਾਂ ਦੌਰਾਨ ਹੋ ਰਹੀਆਂ ਮੌਤਾਂ ਅਤੇ ਤਬਾਹੀਆਂ ਦੀਆਂ ਖਬਰਾਂ ਨੇ ਲੋਕਾਂ ਵਿੱਚ ਡਰ ਪੈਦਾ ਕਰ ਦਿੱਤੇ ਹਨ ਕਿਉਂਕਿ ਕੁਝ ਦੇਸ਼ਾਂ ਵਲੋਂ , ਭਿਆਨਕ ਤਬਾਹੀਆਂ ਕਰਨ ਵਾਲੇ ਰਸਾਇਣਕ, ਪ੍ਰਮਾਣੂ, ਐਟਮੀ, ਬੰਬਾਂ, ਮਿਜ਼ਾਈਲਾਂ ਦੀ ਵਰਤੋ ਕੀਤੀਆਂ ਜਾ ਰਹੀਆਂ ਹਨ, ਇਹ ਡਰ ਸੋਨੀ ਪਬਲਿਕ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ, ਚੈਅਰਮੈਨ ਵਰਿੰਦਰ ਸਿੰਘ ਅਤੇ ਡਾਇਰੈਕਟਰ ਸ੍ਰੀਮਤੀ ਅਮਰਜੀਤ ਕੌਰ ਨੇ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਬੰਬਾਂ, ਮਿਜ਼ਾਇਲਾਂ ਰਾਹੀਂ ਹੋ ਰਹੀਆਂ ਤਬਾਹੀਆਂ ਅਤੇ ਮੀਡੀਆ ਰਾਹੀਂ ਆ ਰਹੀਆਂ ਖਬਰਾਂ ਸੁਣਕੇ ਪ੍ਰਗਟ ਕੀਤੇ।
 ਉਨ੍ਹਾਂ ਨੇ ਕਿਹਾ ਕਿ ਅਜ ਦੇ ਸਮੇਂ ਵਿੱਚ ਵਿਦਿਆਰਥੀਆਂ, ਅਧਿਆਪਕਾਂ,  ਕਰਮਚਾਰੀਆਂ, ਨਾਗਰਿਕਾਂ ਨੂੰ ਜੰਗਾਂ ਦੌਰਾਨ ਆਪਣੇ ਬਚਾਅ ਅਤੇ ਪੀੜਤਾਂ ਦੀ ਸਹਾਇਤਾ ਕਰਨ ਦੀ ਟ੍ਰੇਨਿੰਗਾਂ ਦੇਣੀਆਂ ਜ਼ਰੂਰੀ ਹਨ।  ਇਮਾਰਤਾਂ ਵਿਉਪਾਰਕ ਅਦਾਰੇ ਵੀ ਤਬਾਹੀਆਂ ਕਰਨ ਵਾਲੀਆ ਗੈਸਾਂ, ਪੈਟਰੋਲੀਅਮ, ਪਦਾਰਥਾਂ, ਬਿਜਲੀ, ਅੱਗਾਂ ਲਗਣ ਵਾਲੀਆਂ ਚੀਜ਼ਾਂ ਨਾਲ ਭਰੇ ਪਏ ਹਨ ਪਰ  ਬਚਾਉ ਦੀ ਟ੍ਰੇਨਿੰਗਾਂ ਕਦੇ ਵੀ ਨਹੀਂ ਦਿੱਤੀਆਂ ਜਾਂਦੀਆਂ। 
          ਇਸ ਮੌਕੇ ਸ਼੍ਰੀ ਕਾਕਾ ਰਾਮ ਵਰਮਾ ਜ਼ੋ ਭਾਰਤ ਸਰਕਾਰ ਵੱਲੋਂ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਟ੍ਰੇਨਰ ਹਨ, ਨੇ ਦੱਸਿਆ ਕਿ ਬੰਬਾਂ, ਮਿਜ਼ਾਇਲਾਂ ਰਾਹੀਂ ਛੇ ਤਰ੍ਹਾਂ ਦੀਆਂ ਤਬਾਹੀਆਂ ਜਿਵੇਂ ਅੱਗਾਂ ਲਗਣ, ਜ਼ਹਿਰੀਲੀਆਂ ਗੈਸਾਂ, ਧੂੰਏਂ ਦਾ ਫੈਲਣਾ, ਇਮਾਰਤਾਂ ਡਿਗਣਾ, ਜ਼ੋਰਦਾਰ ਧਮਾਕੇ, ਤੇਜ਼ ਰੋਸ਼ਨੀਆਂ ਕਾਰਨ, ਆਕਸੀਜਨ ਦੀ ਕਮੀਂ, ਕਰਕੇ ਲੋਕਾਂ ਦੇ ਸਾਹ ਬੰਦ ਹੋਣ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਵੱਧ ਖੂਨ ਨਿਕਲਣ,‌ ਮਲਵਿਆ ਵਿਚ ਦਬੇ ਰਹਿਣ ਕਾਰਨ ਮੌਤਾਂ ਅਤੇ ਬਾਅਦ ਵਿੱਚ ਬਿਮਾਰੀਆਂ ਨਾਲ ਤਬਾਹੀਆਂ ਹੁੰਦੀਆਂ ਹਨ। 
ਉਨ੍ਹਾਂ ਨੇ ਕਿਹਾ ਕਿ ਆਪਣੇ ਬਚਾਅ ਅਤੇ ਪੀੜਤਾਂ ਦੀ ਜਾਨਾਂ ਬਚਾਉਣ ਲਈ ਸਾਨੂੰ ਹਮੇਸ਼ਾ ਤਿਆਰ ਰਹਿਣ ਲਈ ਸਾਲ ਵਿੱਚ ਦੋ ਵਾਰ ਟ੍ਰੇਨਿੰਗ, ਅਭਿਆਸ, ਮੌਕ ਡਰਿੱਲਾਂ ਕਰਵਾਕੇ ਹਰ ਗਲੀ, ਮੁਹੱਲੇ, ਵਿਉਪਾਰਕ ਅਦਾਰਿਆਂ ਵਿਖੇ ਐਮਰਜੈਂਸੀ ਰਾਹਤ ਟੀਮਾਂ ਤਿਆਰ ਕਰਨੀਆਂ ਚਾਹੀਦੀਆਂ ਹਨ। ਕਿਉਂਕਿ ਲਗਾਤਾਰ ਚਲਣ ਰਹੀਆਂ ਜੰਗਾਂ ਦੌਰਾਨ ਹਸਪਤਾਲ, ਸੜਕਾਂ ਰਾਹਤ ਕਾਰਜ ਅਤੇ ਪ੍ਰਸ਼ਾਸਨ ਵੀ ਬੇਬਸ ਹੋ ਸਕਦੇ ਹਨ। 
ਸੁੱਕੇ ਰਾਸ਼ਣ, ਸ਼ੁਧ ਪਾਣੀ,‌ ਫਸਟ ਏਡ ਬਕਸ਼ੇ ਤਿਆਰ ਰੱਖਣੇ ਚਾਹੀਦੇ ਹਨ।  ਪਾਰਕਾਂ, ਸਿਖਿਆ ਸੰਸਥਾਵਾਂ, ਖੇਡ ਮੈਦਾਨਾਂ, ਪਿੰਡਾਂ ਵਿੱਚ ਖਾਈਆਂ ਜਾਂ ਬੰਕਰ ਵੀ ਤਿਆਰ ਕੀਤੇ ਜਾਣ। ਸਾਇਰਨ ਵੱਜਣ ਜਾਂ ਬੰਬਾਂ ਮਿਜ਼ਾਇਲਾਂ ਦੇ ਡਿੱਗਣ ਸਮੇਂ ਉਨ੍ਹਾਂ ਨੇ ਗੈਸਾਂ, ਧੂੰਏਂ ਨੂੰ ਸਾਹ ਨਾਲੀ ਵਿੱਚ ਜਾਣ ਤੋਂ ਰੋਕਣ ਲਈ ਜ਼ਮੀਨ ਤੇ ਵੈਟੀਲੈਟਰ ਪੁਜੀਸ਼ਨ ਵਿੱਚ ਲੇਟਣ ਅਤੇ ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ ਕਰਨ ਦੀ ਟ੍ਰੇਨਿੰਗ ਦਿੱਤੀ। ਕਾਕਾ ਰਾਮ ਵਰਮਾ ਨੇ ਦੱਸਿਆ ਕਿ ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਦੀ ਜਾਣਕਾਰੀ ਸਿਖਿਆ ਸੰਸਥਾਵਾਂ, ਫੈਕਟਰੀਆਂ, ਟ੍ਰੇਨਿੰਗ ਕੈਂਪਾਂ ਵਿਖੇ ਉਨ੍ਹਾਂ ਵਲੋਂ ਦਿੱਤੀਆਂ ਜਾਂਦੀਆਂ ਹਨ। 
 ਜਲਦੀ ਹੀ ਵਿਦਿਆਰਥੀਆਂ, ਅਧਿਆਪਕਾਂ, ਪੁਲਿਸ ਫੈਕਟਰੀ ਕਰਮਚਾਰੀਆਂ, ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੇਡਿਟਜ ਨੂੰ ਜੰਗਾਂ ਦੌਰਾਨ ਹੋਣ ਵਾਲੀਆਂ ਤਬਾਹੀਆਂ, ਸਿਲੰਡਰਾਂ ਦੀ ਵਰਤੋਂ, ਫਸਟ ਏਡ, ਸੀ ਪੀ ਆਰ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਅਤੇ ਬਚਾਅ ਬਾਰੇ ਟ੍ਰੇਨਿੰਗ, ਮੁਫਤ ਵਿੱਚ ਦਿੱਤੀਆਂ ਜਾਣਗੀਆ। ਡਾਕਟਰ ਰਾਕੇਸ਼ ਵਰਮੀ ਪ੍ਰਧਾਨ, ਹਰਪ੍ਰੀਤ ਸਿੰਘ ਸੰਧੂ ਸਕੱਤਰ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਨੇ ਕਾਕਾ ਰਾਮ ਵਰਮਾ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ, ਟ੍ਰੇਨਿੰਗ ਲੈਣ ਵਾਲਿਆ ਨੂੰ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਜਾਵੇਗਾ।