ਵਿਵੇਕ ਹਾਸ਼ਿਰ ਨੇ ਛਾਂ ਦਾਰ ਰੁੱਖ ਦਾ ਬੂਟਾ ਲਗਾਇਆ

ਹੁਸ਼ਿਆਰਪੁਰ- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭੂੰਗਾ ਦੇ ਰਹਿਣ ਵਾਲੇ ਥਿਏਟਰ ਤੇ ਫਿਲਮੀ ਕਲਾਕਾਰ ਵਿਵੇਕ ਹਾਸ਼ਿਰ ਨੇ ਆਪਣੀ ਮਾਤਾ ਰਾਜ ਕੁਮਾਰੀ ਅਤੇ ਪਿਤਾ ਪ੍ਰੀਤਮ ਪਾਲ ਨਾਲ ਮਿਲ ਕੇ ਆਪਣੇ ਘਰ ਦੇ ਵਿਹੜੇ 'ਚ ਛਾਂ ਦਾਰ ਰੁੱਖ ਦਾ ਬੂਟਾ ਲਗਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਵੇਕ ਹਾਸ਼ਿਰ ਨੇ ਕਿਹਾ ਕਿ ਇਕ ਸੱਚਾਈ ਜਿਸਤੇ ਕਈ ਗੀਤ ਵੀ ਬਣੇ 'ਮਾਵਾਂ ਠੰਡੀਆਂ ਛਾਵਾਂ - ਛਾਵਾਂ ਕੌਣ ਕਰੇ ' ਇਹ ਸੱਚਾਈ ਮਾਂ ਦੇ ਪਿਆਰ ਦਾ ਪ੍ਰਗਟਾਵਾ ਕਰਦੀ ਹੈ।

ਸਿਰਫ ਇਕ ਮਾਂ ਬਾਪ ਦਾ ਹੀ ਅਜਿਹਾ ਇਕ ਲੌਤਾ ਰਿਸ਼ਤਾ ਹੈ ਜਿਹੜਾ ਕਿ ਬੱਚਿਆਂ ਦੇ ਹਰ ਦੁੱਖ ਨੂੰ ਆਪਣੇ ਤੇ ਲੈਂਦਾ ਹੈ ਅਤੇ ਹਮੇਸ਼ਾ ਹਰ ਹਲਾਤ ਵਿਚ ਆਪਣੀ ਔਲਾਦ ਨਾਲ ਖੜ੍ਹਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਮਾਂ ਬਾਪ ਦਾ ਦੇਣ ਦੁਨੀਆਂ ਦਾ ਕੋਈ ਬੱਚਾ ਨਹੀਂ ਦੇ ਸਕਦਾ । ਜਿਸ ਵਿਹੜੇ ਵਿੱਚ ਛਾਂ ਦਾਰ ਰੁੱਖ ਹੋਵੇ ਉਹ ਮਾਂ ਬਾਪ ਦੇ ਪਿਆਰ ਦੀ ਠੰਡੀ ਛਾਂ ਦੀ ਯਾਦ ਨੂੰ ਭੁੱਲਣ ਨਹੀਂ ਦਿੰਦਾ । 
ਉਨ੍ਹਾਂ ਕਿਹਾ ਕਿ ਅੱਗੇ ਆਉਣ ਵਾਲੇ ਮਹੀਨੇ ਵਿਚ ਮੀਂਹ ਪੈਣ ਦੇ ਅਸਾਰ ਹੋਣਗੇ ਅਤੇ ਅਜਿਹੇ ਵਿੱਚ ਜੇਕਰ ਹੋਰ ਵੀ ਥਾਵਾਂ ਤੇ ਬੂਟੇ ਲਗਾਏ ਜਾਣ ਤਾਂ ਇਹ ਮੌਸਮ ਉਹਨਾਂ ਦੇ ਵਧਣ ਫੁੱਲਣ ਲਈ ਲਾਹੇਵੰਦ ਹੋਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਉਨ੍ਹਾਂ ਵੱਲੋਂ ਲੋੜੀਂਦੀਆਂ ਥਾਵਾਂ ਤੇ ਹੋਰ ਵੀ ਬੂਟੇ ਲਗਾਏ ਜਾਣਗੇ।
 ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਬੂਟੇ ਲਗਾਉਣੇ ਚਾਹੀਦੇ ਹਨ ਕਿਉਂਕਿ ਇਹ ਰੁੱਖ ਬਣ ਕੇ ਇੱਕਲੀ ਛਾਂ ਹੀ ਨਹੀਂ ਦਿੰਦੇ ਇਨਸਾਨ ਨੂੰ ਸਭ ਤੋਂ ਲੋੜੀਂਦੀ ਆਕਸੀਜਨ ਵੀ ਪ੍ਰਦਾਨ ਕਰਦੇ ਹਨ। ਇਸੇ ਤਰ੍ਹਾਂ ਵਤਾਵਾਰਨ ਨੂੰ ਸ਼ੁੱਧ ਰੱਖਣ ਲਈ ਸਹਾਈ ਸਿੱਧ ਹੁੰਦੇ ਹਨ। ਇਸ ਮੌਕੇ ਵਿਵੇਕ ਹਾਸ਼ਿਰ ਦੇ ਨਾਲ ਉਨ੍ਹਾਂ ਦੇ ਮਾਤਾ ਰਾਜ ਕੁਮਾਰੀ ਅਤੇ ਪਿਤਾ ਪ੍ਰੀਤਮ ਪਾਲ ਹਾਜਰ ਸਨ।