ਬਲੈਕ ਆਊਟ ਦੇ ਸਮੇਂ ਪੁਲਿਸ ਵੱਲੋਂ ਮੁਨਿਆਦੀ ਰਾਹੀਂ ਹਦਾਇਤਾਂ ਦੀ ਦਿੱਤੀ ਜਾਣਕਾਰੀ
ਮੌੜ ਮੰਡੀ- ਸਥਾਨਕ ਸ਼ਹਿਰ 'ਚ ਅੱਜ ਪੁਲਿਸ ਵੱਲੋਂ ਭਾਰਤ-ਪਾਕਿਸਤਾਨ ਦੇ ਤਨਾਅ ਕਾਰਨ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਤੇ ਬਲੈਕ ਆਊਟ ਸਮੇਂ ਮੁਨਿਆਦੀ ਰਾਹੀਂ ਜ਼ਰੂਰੀ ਹਦਾਇਤਾਂ ਦੀ ਜਾਣਕਾਰੀ ਦਿੱਤੀ ਗਈ ਜਿਸ ਅਨੁਸਾਰ ਕਿਸੇ ਵੀ ਘਰ, ਸੋ਼ ਰੂਮ,ਦੁਕਾਨ, ਹੋਟਲ,ਫੈਕਟਰੀ ਦੀਆਂ ਲਾਈਟਾਂ ਦਾ ਇਸਤੇਮਾਲ ਨਾ ਕੀਤਾ ਜਾਵੇ।

ਇਸਤੋਂ ਇਲਾਵਾ ਦੁਕਾਨਾਂ ਤੇ ਸਾਈਨ ਬੋਰਡ ਤੋਂ ਇਲਾਵਾ ਹੋਰ ਕਿਸੇ ਵੀ ਪ੍ਰਕਾਰ ਦੀ ਲਾਈਟ ਚਾਲੂ ਨਾ ਛੱਡੀ ਜਾਵੇ। ਘਰਾਂ ਅਤੇ ਦੁਕਾਨਾਂ ਤੇ ਲੱਗੇ ਲਾਈਟਾਂ ਵਾਲੇ ਸੀ ਸੀ ਟੀਵੀ ਕੈਮਰੇ ਵੀ ਬੰਦ ਕੀਤੇ ਜਾਣ। ਬਲੈਕ ਆਊਟ ਦੇ ਸਮੇਂ ਕੋਈ ਵੀ ਵਿਅਕਤੀ ਟੋਲੀਆਂ ਬਣਾ ਕੇ ਘਰ ਤੋਂ ਬਾਹਰ ਇਕੱਠੇ ਨਾ ਹੋਣ ਤੇ ਨਾ ਹੀ ਕਿਸੇ ਵ੍ਹੀਕਲ ਦਾ ਇਸਤੇਮਾਲ ਕੀਤਾ ਜਾਵੇ।
ਉਲੰਘਣਾ ਕਰਨ ਤੇ ਤੁਸੀਂ ਆਪ ਜ਼ਿੰਮੇਵਾਰ ਹੋਵੋਗੇ। ਦੇਸ਼ ਹਿੱਤ ਵਿੱਚ ਪੂਰਨ ਸਹਿਯੋਗ ਕੀਤਾ ਜਾਵੇ। ਅਫਵਾਹਾਂ ਤੇ ਯਕੀਨ ਨਾ ਕੀਤਾ ਜਾਵੇ ਸ਼ਾਂਤੀ ਬਣਾਕੇ ਰੱਖੀ ਜਾਵੇ। ਸਮੂਹ ਨਿਵਾਸੀਆਂ ਵੱਲੋਂ ਇਹਨਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।