
ਪਰਿਵਾਰ ਵਿੱਚ ਦੁੱਖ ਸੁੱਖ ਸਾਂਝੇ ਕਰਨ ਲਈ ਸਮਾਂ ਕੱਢੋ :- ਚਮਨ ਸਿੰਘ
ਨਵਾਂਸ਼ਹਿਰ- ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਬਾਬਾ ਜਵਾਹਰ ਸਿੰਘ ਜੀ ਗੁਰਦੁਆਰਾ ਪਿੰਡ ਟੱਪਰੀਆਂ ਰਾਣੇਵਾਲ(ਬਲਾਚੌਰ) ਵਿਖੇ "ਨਸ਼ਾ ਮੁਕਤ ਭਾਰਤ ਅਭਿਆਨ" ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਪ੍ਰਧਾਨਗੀ ਸ਼੍ਰੀਮਤੀ ਰਜਿੰਦਰ ਕੌਰ(ਸਰਪੰਚ)ਨੇ ਕੀਤੀ ਗਈ ।
ਨਵਾਂਸ਼ਹਿਰ- ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਬਾਬਾ ਜਵਾਹਰ ਸਿੰਘ ਜੀ ਗੁਰਦੁਆਰਾ ਪਿੰਡ ਟੱਪਰੀਆਂ ਰਾਣੇਵਾਲ(ਬਲਾਚੌਰ) ਵਿਖੇ "ਨਸ਼ਾ ਮੁਕਤ ਭਾਰਤ ਅਭਿਆਨ" ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਪ੍ਰਧਾਨਗੀ ਸ਼੍ਰੀਮਤੀ ਰਜਿੰਦਰ ਕੌਰ(ਸਰਪੰਚ)ਨੇ ਕੀਤੀ ਗਈ ।
ਇਸ ਮੌਕੇ ਤੇ ਸ. ਚਮਨ ਸਿੰਘ (ਪ੍ਰੋਜੈਕਟ ਡਾਇਰੈਕਟਰ) ਨੇ ਪਿੰਡ ਵਾਸੀਆਂ ਨੂੰ ਸੰਬੋਧਿਤ ਹੁੰਦਿਆਂ ਦੱਸਿਆ ਕਿ ਨਸ਼ੇ ਦੀ ਜੋ ਭੈੜੀ ਸਥਿਤੀ ਇਸ ਸਮੇਂ ਹੈ ,ਉਹ ਅਜਾਦੀ ਸਮੇਂ ਨਹੀਂ ਸੀ। ਦੇਸ਼ ਵਾਸੀਆਂ ਨੇ ਦੇਸ਼ ਨੂੰ ਆਜਾਦ ਕਰਵਾਉਣ ਲਈ ਸਾਂਝੀ ਲੜਾਈ ਲੜੀ। ਪਰ ਅੱਜ ਵੀ ਲੋੜ ਹੈ ਕਿ ਨਸ਼ੇ ਦੇ ਪ੍ਰਤੀ ਜੰਗ ਨੂੰ ਜਿੱਤਣਾ ਹੈ ਤਾਂ ਏਕੇ ਅਤੇ ਸਮਝ ਨਾਲ ਹੀ ਜਿੱਤਿਆ ਜਾ ਸਕਦਾ ਹੈ।
ਉਨਾ ਨੇ ਦੱਸਿਆ ਕਿ ਨਸ਼ੇ ਪ੍ਰਤੀ ਨੌਜਵਾਨਾਂ ਦੇ ਆਉਣ ਦਾ ਕਾਰਨ ਪਰਿਵਾਰ ਦੀਆਂ ਸਾਂਝਾ ਟੁੱਟਣ, ਸੱਭਿਆਚਾਰ ਨੂੰ ਭੁੱਲ ਜਾਣਾ ਅਤੇ ਮਹਾਨ ਲੋਕਾਂ ਦੀਆਂ ਜੀਵਨ ਜਿਉਣ ਦੀਆਂ ਸਿੱਖਿਆਵਾਂ ਤੋਂ ਮੁੱਖ ਮੋੜਨਾ ਹੈ। ਇਸ ਮੌਕੇ ਤੇ ਉਨਾ ਨੇ ਬੱਚੇ ਨਸ਼ਾ ਕਿਉ ਕਰਦੇ ਹਨ ਅਤੇ ਨਸ਼ੇ ਨਾਲ ਕਿਹੜੀਆ-2 ਬਿਮਾਰੀਆਂ ਲਗਦੀਆਂ ਹਨ, ਆਰਥਿਕ, ਸਮਾਜਿਕ ਹਾਲਤ ਵਿੱਚ ਵਗਾੜ ਆਉਦਾ ਹੈ ਅਤੇ ਮਨੁੱਖ ਮਾਨਸਿਕ ਰੋਗੀ ਬਣ ਜਾਦਾ ਹੈ, ਇਹ ਸਭ ਵਿਸਥਾਰ ਪੂਰਵਕ ਸਮਝਾਇਆ।
ਉਨਾ ਨੇ ਭਾਰਤ ਅਤੇ ਪੰਜਾਬ ਦੇ ਨਸ਼ਿਆ ਦੇ ਪ੍ਰਤੀ ਅੰਕੜੇ ਵੀ ਨਸ਼ਰ ਕੀਤੇ ਅਤੇ ਚਿੰਤਾ ਪ੍ਰਗਟਾਈ ਕਿ ਲੜਕੀਆਂ ਵੀ ਨਸ਼ੇ ਦੀ ਦਲਦਲ ਵਿੱਚ ਫਸ ਰਹੀਆਂ ਹਨ। ਉਨਾਂ ਨੇ ਇਤਿਹਾਸਿਕ ਅਤੇ ਗੁਰਬਾਣੀ ਦੇ ਹਵਾਲੇ ਦੇ ਕੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ। ਉਨਾਂ ਨੇ ਇਹ ਵੀ ਦੱਸਿਆ ਕਿ ਸਾਨੂੰ ਪਰਿਵਾਰ ਵਿੱਚ ਰੋਜਾਨਾ ਆਪਣੇ ਦੁੱਖ ਸੁੱਖ ਸਾਝੇ ਕਰਨ ਲਈ ਸਮਾਂ ਕੱਢਣਾ ਚਾਹੀਦਾ ਹੈ ਤਾਂ ਕਿ ਹਰ ਇੱਕ ਦੀ ਸਮੱਸਿਆ ਸੁਣੀ ਜਾ ਸਕੇ ਅਤੇ ਹੱਲ ਕੱਢਿਆ ਜਾ ਸਕੇ ਕਿਉਕਿ ਜਦੋਂ ਬੱਚਿਆ ਦੀ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਜਾਦਾ ਤਾਂ ਉਹ ਅਜਿਹਾ ਰਸਤਾ ਲੱਭ ਲੈਦੇਂ ਹਨ, ਜਿੱਥੋ ਵਾਪਸ ਆਉਣਾ ਮੁਸ਼ਕਿਲ ਹੋ ਜਾਦਾ ਹੈ। ਉਨਾ ਨੇ ਪਿੰਡ ਵਾਸੀਆਂ ਦੇ ਸਵਾਲਾਂ ਦੇ ਜਵਾਬ ਆਪਣੀ ਬੁੱਧੀ ਮੁਤਾਬਕ ਦੇ ਕੇ ਸੰਤੁਸ਼ਟ ਕੀਤਾ।
ਸ਼੍ਰੀ ਪਰਵੇਸ਼ ਕੁਮਾਰ (ਪੀਅਰ ਐਜੂਕੇਟਰ) ਨੇ ਸੈਂਟਰ ਵਿੱਖੇ ਮਰੀਜਾਂ ਦੇ ਇਲਾਜ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਕਿ ਕੋਈ ਵੀ ਨਸ਼ੇ ਦਾ ਆਦੀ ਵਿਆਕਤੀ ਆਪਣੀ ਇੱਛਾ ਅਨੁਸਾਰ ਇੱਕ ਮਹੀਨਾ ਦਾਖਿਲ ਰਹਿ ਕੇ ਮੁਫਤ ਇਲਾਜ ਕਰਵਾ ਸਕਦਾ ਹੈ, ਕਿਉਕਿ ਨਸ਼ਾ ਘਰ ਰਹਿ ਕੇ ਨਹੀਂ ਛੱਡਿਆ ਜਾ ਸਕਦਾ ,ਨਸ਼ੇ ਨੂੰ ਛੱਡਣ ਲਈ ਮਨੋਰੋਗਾਂ ਦੇ ਡਾਕਟਰ ਅਤੇ ਨਸ਼ੇ ਛੁਡਾਓ ਕੇਂਦਰਾਂ ਤੱਕ ਪਹੁੰਚ ਕਰਨੀ ਜਰੂਰੀ ਹੈ।
ਇਸ ਮੌਕੇ ਤੇ ਸ. ਮੋਹਣ ਸਿੰਘ(ਸਾਬਕਾ ਸਰਪੰਚ)ਨੇ ਨਸ਼ਿਆਂ ਪ੍ਰਤੀ ਵਿਚਾਰ ਸਾਂਝੇ ਕੀਤੇ ਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਆਈ ਹੋਈ ਟੀਮ ਦੀਆਂ ਗੱਲਾਂ ਤੇ ਅਮਲ ਕਰਨਾ ਚਾਹੀਦਾ ਹੈ, ਉਨਾ ਨੇ ਇਸ ਗੱਲ ਦਾ ਭਰੋਸਾ ਵੀ ਦਵਾਇਆ। ਉਨਾਂ ਵਲੋਂ ਰੇੱਡ ਕਰਾਸ ਟੀਮ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਵੀ ਕੀਤਾ। । ਇਸ ਮੌਕੇ ਤੇ ਹਰਪਾਲ ਸਿੰਘ(ਪੰਚ), ਗੁਰਜਿੰਦਰ ਕੌਰ (ਪੰਚ), ਕੁੱਲਵਿੰਦਰ ਸਿੰਘ(ਪੰਚ), ਹਰਭਜਨ ਸਿੰਘ, ਹਰਪਾਲ ਕੌਰ , ਹਰਜਿੰਦਰ ਸਿੰਘ( ਨੰਬਰਦਾਰ), ਪਰਮਜੀਤ ਕੌਰ(ਆਗਣਵਾੜੀ ਵਰਕਰ), ਪਾਖਰ ਸਿੰਘ, ਸਤਨਾਮ ਸਿੰਘ, ਅਮਰਜੀਤ ਕੌਰ, ਅਰਨਦੀਪ ਕੌਰ ਅਤੇ ਹੋਰ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਿਰ ਸਨ।
