315ਵੇਂ ਸਰਹਿੰਦ ਫਤਿਹ ਦਿਵਸ ਤੇ 13 ਮਈ ਨੂੰ ਰਕਬਾ ਭਵਨ ਤੋਂ ਚੱਪੜਚਿੜੀ ਹੁੰਦਾ ਹੋਇਆ ਸਰਹਿੰਦ ਪਹੁੰਚੇਗਾ ਵਿਸ਼ਾਲ ਫਤਿਹ ਮਾਰਚ: ਕੇ ਕੇ ਬਾਵਾ

ਐਸ ਏ ਐਸ ਨਗਰ, 2 ਮਈ - 13 ਮਈ ਨੂੰ 315ਵੇਂ ਸਰਹਿੰਦ ਦਿਵਸ ਦੇ ਇਤਿਹਾਸਿਕ ਦਿਹਾੜੇ ਤੇ 15ਵਾਂ ਫਤਿਹ ਮਾਰਚ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ ਸਵੇਰੇ 8 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਅਤੇ ਨਿਹੰਗ ਸਿੰਘ ਬਾਬਾ ਬਲਵਿੰਦਰ ਸਿੰਘ ਦੀ ਅਗਵਾਈ ਵਿੱਚ ਸੈਂਕੜੇ ਗੱਡੀਆਂ ਦੇ ਕਾਫਲੇ ਸਮੇਤ ਹਾਥੀ-ਘੋੜਿਆਂ ਨਾਲ ਆਰੰਭ ਹੋਵੇਗਾ, ਜੋ ਦੋ ਦਰਜਨ ਤੋਂ ਵੱਧ ਸਥਾਨਾਂ ਤੇ ਰੁਕਦਾ ਹੋਇਆ ਦੁਪਹਿਰ ਵੇਲੇ ਚੱਪੜਚਿੜੀ ਪਹੁੰਚੇਗਾ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕਿਰਨ ਕੁਮਾਰ ਬਾਵਾ, ਚੰਡੀਗੜ੍ਹ ਫਾਊਂਡੇਸ਼ਨ ਦੇ ਪ੍ਰਧਾਨ ਹਰਿੰਦਰ ਸਿੰਘ ਹੰਸ ਐਡਵੋਕੇਟ, ਸਰਪ੍ਰਸਤ ਡਾ. ਜਗਤਾਰ ਸਿੰਘ ਧੀਮਾਨ, ਹਰਿਆਣਾ ਫਾਊਂਡੇਸ਼ਨ ਦੇ ਪ੍ਰਧਾਨ ਉਮਰਾਓ ਸਿੰਘ ਛੀਨਾ, ਅਮਰੀਕਾ ਫਾਊਂਡੇਸ਼ਨ ਦੇ ਜਨਰਲ ਸਕੱਤਰ ਦਲਜੀਤ ਸਿੰਘ, ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਸ੍ਰੀ ਕੁਲਜੀਤ ਸਿੰਘ ਬੇਦੀ, ਸਮਾਜਸੇਵੀ ਜਸਵਿੰਦਰ ਸਿੰਘ (ਜੱਸੀ) ਅਤੇ ਪੁਸ਼ਪਿੰਦਰ ਸ਼ਰਮਾ ਨੇ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਚੱਪੜਚਿੜੀ ਵਿਖੇ ਢਾਡੀ, ਕਵੀਸ਼ਰ ਅਤੇ ਇਤਿਹਾਸਕਾਰ ਵਿਚਾਰ ਪੇਸ਼ ਕਰਨਗੇ।
ਉਹਨਾਂ ਦੱਸਿਆ ਕਿ ਇਹ ਮਾਰਚ ਲੰਗਰ ਛਕਣ ਤੋਂ ਬਾਅਦ 3 ਵਜੇ ਸਰਹਿੰਦ ਵਿਖੇ ਫਤਿਹ ਦਾ ਝੰਡਾ ਲਹਿਰਾਉਣ ਲਈ ਰਵਾਨਾ ਹੋਵੇਗਾ। ਝੰਡਾ ਲਹਿਰਾਉਣ ਦੀ ਰਸਮ ਸ਼ਾਮ 5 ਵਜੇ ਹੋਵੇਗੀ। ਇਸਤੋਂ ਬਾਅਦ ਫਤਿਹਗੜ੍ਹ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਉਪਰੰਤ ਸਮਾਪਤੀ ਹੋਵੇਗੀ।
ਇਸ ਮੌਕੇ ਸ੍ਰੀ ਬਾਵਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ 3 ਸਤੰਬਰ 1708 ਨੂੰ ਹੋਏ ਇਤਿਹਾਸਿਕ ਮਿਲਾਪ ਤੋਂ ਬਾਅਦ ਜੰਗਾਂ ਲੜਦੇ ਹੋਏ ਜਿਸ ਰਸਤੇ ਤੇ ਬਾਬਾ ਬੰਦਾ ਸਿੰਘ ਬਹਾਦਰ ਸਰਹਿੰਦ ਚੱਪੜ ਚਿੜੀ ਪਹੁੰਚੇ, ਉਸ ਰਸਤੇ ਦੀ ਨਿਸ਼ਾਨਦੇਹੀ ਕਰਵਾ ਕੇ ਭਾਰਤ ਸਰਕਾਰ ਉਸਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਰੱਖੇ ਅਤੇ ਉਹਨਾਂ ਪੰਜਾਬ ਸਰਕਾਰ ਤੋਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਖੇਤੀਬਾੜੀ ਯੂਨੀਵਰਸਿਟੀ ਰੱਖਣ ਦੀ ਮੰਗ ਕੀਤੀ ਅਤੇ 13 ਮਈ ਦੀ ਸਰਕਾਰੀ ਛੁੱਟੀ ਕਰਨ ਦੀ ਅਪੀਲ ਵੀ ਕੀਤੀ।
ਉਹਨਾਂ ਕਿਹਾ ਕਿ ਇਸ ਦਿਨ ਹਰ ਕਿਸਾਨ ਆਪਣੇ ਘਰ ਦੀ ਛੱਤ ਤੇ ਜਾਂ ਗੇਟ ਤੇ ਦੇਸੀ ਘਿਓ ਦਾ ਦੀਵਾ ਬਾਲੇ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਹੀ ਅੱਜ ਦੇ ਕਿਸਾਨਾਂ ਅਤੇ ਮੁਜਾਰਿਆਂ ਤੋਂ ਜਮੀਨਾਂ ਦੇ ਮਾਲਕ ਬਣਾਇਆ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ।