ਸਾਇਕਲਿਸਟ ਬਲਰਾਜ ਸਿੰਘ ਚੌਹਾਨ ਨੇ ਦੇਸ਼ ਵਿਦੇਸ਼ ਚ ਹੁਸ਼ਿਆਰਪੁਰ ਦਾ ਨਾਮ ਚਮਕਾਇਆ, ਕੈਬਨਿਟ ਮੰਤਰੀ ਡਾ. ਰਵਜੋਤ
ਹੁਸ਼ਿਆਰਪੁਰ- ਹੁਸ਼ਿਆਰਪੁਰ ਨੂੰ ਮਾਣ ਹੈ ਕਿ ਇੰਟਰਨੈਸ਼ਨਲ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਨੇ ਦੇਸ਼ ਵਿਦੇਸ਼ ਚ ਹੁਸ਼ਿਆਰਪੁਰ ਦਾ ਨਾਮ ਚਮਕਾਇਆ, ਚੌਹਾਨ ਨੂੰ ਸਨਮਾਨਿਤ ਕਰਦਿਆ ਏਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆ ਲੋਕਲ ਬਾਡੀਜ ਦੇ ਕੈਬਨਿਟ ਮੰਤਰੀ ਡਾਕਟਰ, ਰਵਜੋਤ ਨੇ ਕਿਹਾ ਕਿ ਸਖਤ ਮੇਹਨਤ ਤੇ ਦ੍ਰਿੜ ਨਿਸਚੈ ਨਾਲ ਏਸ ਮੁਕਾਮ ਤੇ ਪਹੁੰਚੇ ਬਲਰਾਜ ਚੌਹਾਨ ਨੌਜਵਾਨਾ ਲਈ ਮਿਸਾਲ ਹਨ।

ਨਸ਼ਿਆਂ ਤੋਂ ਬਚਣ ਲਈ ਤੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਨੌਜਵਾਨਾ ਨੂੰ ਏਨਾ ਤੋ ਸੇਧ ਲੈ ਕੇ ਵੱਧ ਤੋ ਵੱਧ ਖੇਡਾਂ ਚ ਭਾਗ ਲੈਣਾ ਚਾਹੀਦਾ ਹੈ। ਏਸ ਸਮੇਂ ਚੌਹਾਨ ਨੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਦਾ ਧੰਨਵਾਦ ਕਰਦਿਆ ਚੌਹਾਨ ਨੇ ਕਿਹਾ ਕਿ ਸਾਡਾ ਹੌਸਲਾਂ ਵਧਦਾ ਹੈ ਜਦੋਂ ਗਲਾਂ ਵਿੱਚ ਮੈਡਲ ਪੈਦੇ ਹਨ ਜਾਂ ਸਾਇਕਲਿੰਗ ਪਰਤੀ ਕੀਤੀਆਂ ਪ੍ਰਾਪਤੀਆਂ ਤੇ ਮਾਣ ਸਤਿਕਾਰ ਕੀਤਾ ਜਾਂਦਾ ਹੈ ਏਸ ਨਾਲ ਹੋਰ ਉਤਸ਼ਾਹਤ ਤੇ ਜੋਸ਼ ਵਧਦਾ ਹੈ।
ਵਰਣਨਯੋਗ ਹੈ ਕਿ ਸਾਇਕਲਿਸਟ ਬਲਰਾਜ ਚੌਹਾਨ ਕੁਝ ਸਮਾਂ ਪਹਿਲਾਂ ਵਰਲਰਡ ਅਲਟਰਾ ਸਾਇਕਲਿੰਗ ਐਸੋਸੀਏਸ਼ਨ (WUCA) Newyork ਨਿਊਯਾਰਕ ਵਲੋਂ ਕਰਵਾਏ ਭਾਰਤ ਚ ਪਹਿਲੇ ਅਕਰੌਸ ਕੰਟਰੀ ਈਵੈਂਟ ਦਿੱਲੀ ਤੋ ਕਾਠਮਾਂਡੂ ਨੇਪਾਲ ਤੱਕ 1044 ਕਿਲੋਮੀਟਰ ਚ ਭਾਗ ਲੈ ਕੇ ਕਾਮਯਾਬੀ ਹਾਸਿਲ ਕੀਤੀ। ਚੌਹਾਨ ਹੁਣ ਤੱਕ 1 ਲੱਖ 77 ਹਜਾਰ ਕਿਲੋਮੀਟਰ ਸਾਇਕਲ ਚਲਾ ਚੁੱਕੇ ਹਨ ਤੇ ਅੰਤਰਰਾਸ਼ਟਰੀ ਪੱਧਰ ਤੇ ਹੋਏ ਈਵੈਂਟ ਚ ਵੀ ਭਾਗ ਲੈ ਕੇ ਮੈਡਲ ਪ੍ਰਾਪਤ ਕੀਤੇ ਹਨ।