
ਸਿਹਤ ਮੰਤਰੀ ਨੇ ਡੀਜੀਐਚਐਸ ਅਤੇ ਝੱਜਰ, ਗੁਰੂਗ੍ਰਾਮ ਅਤੇ ਸੋਨੀਪਤ ਦੇ ਸੀਐਮਓ ਨਾਲ ਸਮੀਖਿਆ ਮੀਟਿੰਗ ਕੀਤੀ
ਚੰਡੀਗੜ੍ਹ, 18 ਜੂਨ- ਹਰਿਆਣਾ ਦੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਅੱਜ ਆਪਣੇ ਚੰਡੀਗੜ੍ਹ ਆਵਾਸ 'ਤੇ ਸਿਹਤ ਸੇਵਾ ਮਹਾਨਿਦੇਸ਼ਕ (ਡੀਜੀਐਚਐਸ) ਅਤੇ ਝੱਜਰ, ਗੁਰੂਗ੍ਰਾਮ ਅਤੇ ਸੋਨੀਪਤ ਦੇ ਮੁੱਖ ਮੈਡੀਕਲ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿੱਚ ਸਿਹਤ ਸੇਵਾਵਾਂ ਅਤੇ ਯੋਜਨਾਵਾਂ ਨੂੰ ਲਾਗੂ ਕਰਨ ਦੇ ਵਿਸਥਾਰ ਆਕਲਨ ਨਾਲ ਤਿੰਨਾਂ ਜ਼ਿਲ੍ਹਿਆਂ ਵਿੱਚ ਸਰੋਤਾਂ ਦੀ ਉਪਲਬਧਤਾ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਸਿਹਤ ਮੰਤਰੀ ਨੇ ਜਮੀਨੀ ਪੱਧਰ 'ਤੇ ਮੌਜ਼ੂਦਾ ਚੁਣੌਤਿਆਂ 'ਤੇ ਚਰਚਾ ਕੀਤੀ ਅਤੇ ਸਿਹਤ ਸੇਵਾ ਵੰਡ ਵਿੱਚ ਸੁਧਾਰ ਕਰਨ ਲਈ ਚਲ ਰਹੇ ਯਤਨਾਂ ਦੀ ਸਮੀਖਿਆ ਕੀਤੀ।
ਚੰਡੀਗੜ੍ਹ, 18 ਜੂਨ- ਹਰਿਆਣਾ ਦੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਅੱਜ ਆਪਣੇ ਚੰਡੀਗੜ੍ਹ ਆਵਾਸ 'ਤੇ ਸਿਹਤ ਸੇਵਾ ਮਹਾਨਿਦੇਸ਼ਕ (ਡੀਜੀਐਚਐਸ) ਅਤੇ ਝੱਜਰ, ਗੁਰੂਗ੍ਰਾਮ ਅਤੇ ਸੋਨੀਪਤ ਦੇ ਮੁੱਖ ਮੈਡੀਕਲ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ।
ਮੀਟਿੰਗ ਵਿੱਚ ਸਿਹਤ ਸੇਵਾਵਾਂ ਅਤੇ ਯੋਜਨਾਵਾਂ ਨੂੰ ਲਾਗੂ ਕਰਨ ਦੇ ਵਿਸਥਾਰ ਆਕਲਨ ਨਾਲ ਤਿੰਨਾਂ ਜ਼ਿਲ੍ਹਿਆਂ ਵਿੱਚ ਸਰੋਤਾਂ ਦੀ ਉਪਲਬਧਤਾ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਸਿਹਤ ਮੰਤਰੀ ਨੇ ਜਮੀਨੀ ਪੱਧਰ 'ਤੇ ਮੌਜ਼ੂਦਾ ਚੁਣੌਤਿਆਂ 'ਤੇ ਚਰਚਾ ਕੀਤੀ ਅਤੇ ਸਿਹਤ ਸੇਵਾ ਵੰਡ ਵਿੱਚ ਸੁਧਾਰ ਕਰਨ ਲਈ ਚਲ ਰਹੇ ਯਤਨਾਂ ਦੀ ਸਮੀਖਿਆ ਕੀਤੀ।
ਕੁਮਾਰੀ ਆਰਤੀ ਸਿੰਘ ਰਾਓ ਨੇ ਸੇਵਾ ਵੰਡ ਵਿੱਚ ਸੰਵੇਦਨਸ਼ੀਲਤਾ ਅਤੇ ਜੁਆਬਦੇਹੀ ਦੇ ਮਹੱਤਵ 'ਤੇ ਜੋਰ ਦਿੱਤਾ। ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਇਹ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ ਗਿਆ ਕਿ ਸਿਹਤ ਸੇਵਾਵਾਂ ਸੁਲਭ, ਉੱਤਰਦਾਈ ਅਤੇ ਰੋਗੀ-ਕੇਂਦਰਿਤ ਹੋਵੇ, ਖਾਸਕਰ ਵਾਂਝੇ ਅਤੇ ਦੂਰਦਰਾਜ ਦੀ ਆਬਾਦੀ ਲਈ ਆਸਾਨੀ ਨਾਲ ਮਿਲਣੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ ਸਿਹਤ ਸੇਵਾਵਾਂ ਦੀ ਗੁਣਵੱਤਾ ਹਰੇਕ ਨਾਗਰਿਕ ਦੀ ਭਲਾਈ ਪ੍ਰਤੀ ਸਾਡੀ ਪ੍ਰਤੀਬੱਧਤਾ ਨੂੰ ਦਰਸ਼ਾਉਂਦੀ ਹੈ। ਸਾਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਹਰੇਕ ਸਹੁਲਤ ਕੁਸ਼ਲਤਾਪੂਰਵਕ ਕੰਮ ਕਰਣ ਅਤੇ ਹਰੇਕ ਯੋਜਨਾ ਆਪਣੇ ਇੱਛਿਤ ਲਾਭਾਰਥੀ ਤੱਕ ਪਹੁੰਚੇ।
ਸਿਹਤ ਮੰਤਰੀ ਨੇ ਅਧਿਕਾਰੀਆਂ ਨੂੰ ਬਜਟੀਅ ਪ੍ਰਾਵਧਾਨਾਂ, ਜਨਸ਼ਕਤੀ ਜਰੂਰਤਾਂ ਅਤੇ ਬੁਨਿਆਦੀ ਢਾਂਚੇ ਦੇ ਅਪਗੇ੍ਰਡੇਸ਼ਨ ਦੇ ਮਾਮਲੇ ਵਿੱਚ ਰਾਜ ਸਰਕਾਰ ਨਾਲ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਹਰਿਆਣਾ ਵਿੱਚ ਇੱਕ ਮਜਬੂਤ, ਵੱਧ ਸਮਾਵੇਸ਼ੀ ਅਤੇ ਲਚੀਲੀ ਸਿਵਿਲ ਸਿਹਤ ਪ੍ਰਣਾਲੀ ਬਨਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮੀਟਿੰਗ ਵਿੱਚ ਡੀਜੀਐਚਐਸ ਡਾ. ਮਨੀਸ਼ ਬੰਸਲ, ਡੀਜੀਐਚਐਸ ਡਾ. ਕੁਲਦੀਪ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਸਨ।
