ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਵੱਲੋਂ ਝੋਨੇ ਦੀ ਮਸ਼ੀਨੀ ਲੁਆਈ ਦੇ ਪਸਾਰ ਬਾਬਤ ਵਿਧੀ ਪ੍ਰਦਰਸ਼ਨੀਆਂ ਦਾ ਆਯੋਜਨ

ਹੁਸ਼ਿਆਰਪੁਰ- ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਬੀਤੇ ਦਿਨੀਂ ਪਿੰਡ ਮੁਗੋਵਾਲ ਵਿਖੇ ਝੋਨੇ ਦੀ ਮਸ਼ੀਨੀ ਲੁਆਈ ਦੇ ਪਸਾਰ ਬਾਬਤ ਖੇਤ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਗਿਆ।

ਹੁਸ਼ਿਆਰਪੁਰ- ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਬੀਤੇ ਦਿਨੀਂ ਪਿੰਡ ਮੁਗੋਵਾਲ ਵਿਖੇ ਝੋਨੇ ਦੀ ਮਸ਼ੀਨੀ ਲੁਆਈ ਦੇ ਪਸਾਰ ਬਾਬਤ ਖੇਤ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਡਾ. ਮਨਿੰਦਰ ਸਿੰਘ ਬੈਂਸ, ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਨੇ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਝੋਨੇ ਦੀ ਮਸ਼ੀਨੀ ਲੁਆਈ ਲਈ ਮਸ਼ੀਨਾਂ ਦੀ ਸਿਫਾਰਿਸ਼ ਕੀਤੀ ਹੈ। ਝੋਨੇ ਦੀ ਮਸ਼ੀਨੀ ਲਆਈ ਲਈ ਮੈਟ ਟਾਇਪ ਪਨੀਰੀ ਦੀ ਮਸ਼ੀਨੀ ਬਿਜਾਈ ਲਈ ਟਰੈਕਟਰ ਨਾਲ ਚੱਲਣ ਵਾਲੀ ਪੈਡੀ ਨਰਸਰੀ ਸੀਡਰ ਮਸ਼ੀਨ ਦੀ ਸਿਫਾਰਿਸ਼ ਕੀਤੀ ਗਈ ਹੈ, ਜਿਸ ਨਾਲ ਖਰਚੇ ਅਤੇ ਲੇਬਰ ਦੀ ਬੱਚਤ ਹੁੰਦੀ ਹੈ।
ਡਾ. ਬੈਂਸ ਨੇ ਦੱਸਿਆ ਕਿ ਪਿੰਡ ਦੇ ਅਗਾਂਹਵਧੂ ਸਰਪੰਚ, ਸ੍ਰੀ. ਭੁਪਿੰਦਰ ਸਿੰਘ ਦੁਆਰਾ ਝੋਨੇ ਦੀ ਮਸ਼ੀਨੀ ਲੁਆਈ ਦਾ ਉਪਰਾਲਾ ਪਿਛਲੇ ਸਾਲ ਕੀਤਾ ਗਿਆ ਅਤੇ ਤਕਰੀਬਨ 150 ਏਕੜ ਤੇ ਇਸ ਢੰਗ ਨਾਲ ਬਿਜਾਈ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਸਾਉਣੀ. 2025 ਦੌਰਾਨ ਪਿੰਡ ਮੁਗੋਵਾਲ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਲੱਗਭਗ 300 ਏਕੜ ਰਕਬੇ ਤੇ ਝੋਨੇ ਦੀ ਮਸ਼ੀਨੀ ਲੁਆਈ ਕੀਤੀ ਜਾ ਰਹੀ ਹੈ। ਸਰਪੰਚ ਸ੍ਰੀ. ਭੁਪਿੰਦਰ ਸਿੰਘ ਅਤੇ ਉਹਨਾਂ ਦੇ ਭਰਾ ਸ੍ਰੀ. ਤਰਲੋਚਨ ਸਿੰਘ ਵੱਲੋਂ ਆਪਣੇ 80 ਏਕੜ ਅਤੇ ਹੋਰ ਕਿਸਾਨਾਂ ਦੇ ਖੇਤਾਂ ਵਿੱਚ 100 ਏਕੜ ਤੇ ਇਸ ਸਾਲ ਮਸ਼ੀਨੀ ਲੁਆਈ ਕੀਤੀ ਜਾ ਰਹੀ ਹੈ। 
ਇਸ ਤੋਂ ਇਲਾਵਾ ਸ੍ਰੀ ਬਲਬੀਰ ਸਿੰਘ ਅਤੇ ਸ੍ਰੀ ਕਸ਼ਮੀਰ ਸਿੰਘ ਵੱਲੋਂ ਵੀ ਇਸ ਤਕਨੀਕ ਨੂੰ ਅਪਣਾਇਆ ਜਾ ਰਿਹਾ ਹੈ। ਡਾ.ਬੈਂਸ ਨੇ ਹੋਰ ਜਾਣਕਾਰੀ ਸਾਂਝੇ ਕਰਦਿਆਂ ਕਿਹਾ ਕਿ ਇਸ ਵਾਰ ਪਿੰਡ ਮੁਗੋਵਾਲ ਵਿੱਚ ਪੀ.ਏ.ਯੂ. ਟਰੈਕਟਰ ਚਲਿਤ ਮੈਟ ਨਰਸਰੀ ਸੀਡਰ ਰਾਹੀਂ ਮੈਟ ਟਾਇਪ ਪਨੀਰੀ ਦੀ ਬਿਜਾਈ ਕੀਤੀ ਗਈ, ਜਿਸ ਨਾਲ ਲੇਬਰ ਨਾਲ ਮੈਟ ਟਾਇਪ ਪਨੀਰੀ ਤਿਆਰ ਕਰਨ ਨਾਲੋਂ 64-68% ਲਾਗਤ ਅਤੇ 93-94.4% ਮਜ਼ਦੂਰੀ ਦੀ ਬੱਚਤ ਹੁੰਦੀ ਹੈ।
ਡਾ. ਅਜੈਬ ਸਿੰਘ, ਸਹਾਇਕ ਪ੍ਰੋਫੈਸਰ (ਐਗਰੀਕਲਚਰਲ ਇੰਜੀਨਿਅਰਿੰਗ), ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਨੇ ਕਿਸਾਨਾਂ ਨੂੰ ਝੋਨੇ ਦੀ ਮਸ਼ੀਨੀ ਲੁਆਈ ਦੀ ਸੁਚੱਜੀ ਵਰਤੋਂ ਬਾਰੇ ਮਹੱਤਵਪੂਰਨ ਸੁਝਾਅ ਸਾਂਝੇ ਕੀਤੇ। ਉਨ੍ਹਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੁਆਰਾ ਸਿਫਾਰਿਸ਼ ਮੈਟ ਟਾਇਪ ਪਨੀਰੀ ਕੱਟਣ ਲਈ ਪੀ.ਏ.ਯੂ. ਨਰਸਰੀ ਕੱਟਰ ਦੀ ਵਿਧੀ ਪ੍ਰਦਰਸ਼ਨੀ ਵੀ ਕੀਤੀ। 
ਨਰਸਰੀ ਕੱਟਰ ਦੀ ਮੇਟ ਕੱਟਣ ਦੀ ਸਮਰੱਥਾ 325-425 ਮੈਂਟ ਪ੍ਰਤੀ ਘੰਟਾ ਹੈ ਅਤੇ ਇਕ ਵਿਅਕਤੀ ਇਸ ਕੱਟਰ ਨਾਲ 25-30 ਏਕੜ ਲਈ ਮੈਟ ਟਾਇਪ ਪਨੀਰੀ ਅਸਾਨੀ ਨਾਲ ਕੱਟ ਸਕਦਾ ਹੈ। ਇਸ ਕੱਟਰ ਨਾਲ ਮੈਟ ਟਾਇਪ ਪਨੀਰੀ ਕੱਟਣ ਨਾਲ, ਦਾਤੀ ਨਾਲ ਹੱਥੀ ਮੈਟ ਕੱਟਣ ਦੇ ਮੁਕਾਬਲੇ 58.8% ਲੇਬਰ ਦੀ ਬੱਚਤ ਅਤੇ 55.7% ਸਮੇਂ ਦੀ ਬੱਚਤ ਹੁੰਦੀ ਹੈ।