ਡੇਰਾ ਬਾਬਾ ਗੋਬਿੰਦ ਦਾਸ ਜੀ ਦਾ ਸਲਾਨਾ ਸਮਾਗਮ ਤੇ ਭੰਡਾਰਾ ਕਰਵਾਇਆ ਗਿਆ
ਹੁਸ਼ਿਆਰਪੁਰ/ਖ਼ਾਨਪੁਰ/ਉਨਾ (ਹਿਮਾਚਲ)- ਡੇਰਾ ਬਾਬਾ ਗੋਬਿੰਦ ਦਾਸ ਜੀ ਖ਼ਾਨ ਪੁਰ ਉਨਾ (ਹਿਮਾਚਲ) ਵਿਖੇ ਬਾਬਾ ਜੀ ਦਾ ਸਲਾਨਾ ਸਮਾਗਮ ਤੇ ਭੰਡਾਰਾ ਮਜੂਦਾ ਗੱਦੀ ਨਸ਼ੀਨ ਸੰਤ ਬਾਬਾ ਰਵਿੰਦਰ ਦਾਸ ਜੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਪ੍ਰੇਮ ਤੇ ਸ਼ਰਧਾ ਨਾਲ ਮਨਾਇਆ ਗਿਆ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਸੰਤ ਬਾਬਾ ਰਵਿੰਦਰ ਦਾਸ ਜੀ ਨੇ ਦੱਸਿਆ ਕਿ ਇਸ ਸਲਾਨਾ ਸਮਾਗਮ ਤੇ ਭੰਡਾਰੇ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ 13 ਜੂਨ ਨੂੰ ਸਵੇਰੇ 10 ਵਜੇ ਆਰੰਭ ਕੀਤੇ ਗਏ ਸਨ, ਜਿਨ੍ਹਾਂ ਦਾ ਭੋਗ ਅੱਜ ਪਾਇਆ ਗਿਆ।
ਭੋਗ ਉਪਰੰਤ ਨਿਸ਼ਾਨ ਸਾਹਿਬ ਜੀ ਦੀ ਰਸਮ 11 ਵਜੇ ਅਦਾ ਕੀਤੀ ਗਈ। ਕੀਰਤਨ 11 ਵਜੇ ਤੋਂ 1:30 ਵਜੇ ਤੱਕ ਕੀਤਾ ਗਿਆ। ਗੱਦੀ ਦੀ ਰਸਮ 1:30 ਤੋਂ 2 ਵਜੇ ਤੱਕ ਸੰਪਨ ਹੋਈ। ਸੰਗਤਾਂ ਨੂੰ ਬਾਬਾ ਜੀ ਦਾ ਭੰਡਾਰਾ ਨਿਰੰਤਰ ਵਰਤਾਇਆ ਗਿਆ।