ਗੜਸ਼ੰਕਰ ਦੀਆ ਜਨਤਕ ਜਥੇਬੰਦੀਆ ਦੇ ਸਾਂਝੇ ਮੋਰਚੇ ਵਲੋ ਮਈ ਦਿਵਸ ਮਨਾਇਆ ਗਿਆ

ਗੜਸ਼ੰਕਰ- ਗੜ੍ਹਸ਼ੰਕਰ ਦੀਆਂ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਮਈ ਦਿਵਸ ਦਾ ਦਿਹਾੜਾ ਮੱਖਣ ਸਿੰਘ ਵਾਹਿਦਪੁਰੀ,ਕੁਲਭੂਸ਼ਨ ਕੁਮਾਰ, ਲੈਕ ਸਰੂਪ ਚੰਦ,ਅਮਰੀਕ ਸਿੰਘ ਤੇ ਸ਼ਰਮੀਲਾ ਰਾਣੀ ਦੀ ਅਗਵਾਈ ਵਿੱਚ ਦਰਸ਼ਨ ਸਿੰਘ ਕੈਨੇਡੀਅਨ ਹਾਲ ਵਿਖੇ ਮਨਾਇਆ ਗਿਆ। ਆਕਾਸ਼ ਗੁੰਜਾਊ ਨਾਹਰਿਆਂ ਦੀ ਗੂੰਜ ਦੌਰਾਨ ਲਾਲ ਝੰਡਾ ਝਲਾਉਣ ਦੀ ਰਸਮ ਬਜ਼ਰਗ ਆਗੂ ਰਵੀ ਕੁਮਾਰ ਭੱਟ ਨੇ ਕੀਤੀ। ਇਸ ਸਮੇ ਬੁਲਾਰਿਆਂ ਨੇ ਮਈ ਦਿਵਸ ਦੇ ਇਤਿਹਾਸ ਤੇ ਚਾਨਣਾ ਪਾਉਂਦਿਆਂ ਮਈ ਦਿਵਸ ਦੇ ਸ਼ਹੀਦਾਂ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ।

ਬੁਲਾਰਿਆਂ ਕਿਹਾ ਕਿ   ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਜੋ ਸਹੂਲਤਾਂ ਮਜ਼ਦੂਰ ਜਮਾਤ ਨੂੰ ਮਿਲਿਆ ਸਨ ਅੱਜ ਸਰਮਾਏਦਾਰੀ ਸਿਸਟਮ ਫਿਰ ਤੋਂ ਉਹ ਸਹੂਲਤਾਂ ਖੋਹ ਰਿਹਾ ਹੈ। ਕਿਰਤ ਕਾਨੂੰਨਾਂ ਨੂੰ ਰੱਦ ਕਰਕੇ ਮਜਦੂਰ ਵਿਰੋਧੀ ਕਾਲੇ ਕਨੂੰਨ ਲਾਗੂ ਕੀਤੇ ਹਾਂ ਰਹੇ ਹਨ। ਪ੍ਰਾਈਵੇਟ ਸੈਕਟਰ ਵਿਚ ਨਿਗੂਣੀਆਂ ਤਨਖਾਹਾਂ ਬਦਲੇ ਮਜ਼ਦੂਰਾਂ ਤੇ ਮੁਲਾਜ਼ਮਾਂ ਵੱਲੋਂ 15- 15 ਘੰਟੇ ਕੰਮ ਲਿਆ ਜਾ ਰਿਹਾ ਹੈ।
 ਸਰਕਾਰਾਂ ਵਲੋਂ  ਪਬਲਿਕ ਸੈਕਟਰ ਨੂੰ ਖਤਮ ਕਰਕੇ ਪ੍ਰਾਈਵੇਟ ਸੈਕਟਰ ਨੂੰ ਵਧਾਇਆ ਜਾ ਰਿਹਾ ਹੈ ਅਤੇ ਪ੍ਰਾਈਵੇਟ ਸੈਕਟਰ ਨੂੰ ਮਜ਼ਦੂਰ ਵਰਗ ਦੀ ਲੁੱਟ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਜਾ ਰਹੀ ਹੈ। ਮਜ਼ਦੂਰਾਂ  ਵਰਗ  ਆਪਣੇ ਹੱਕਾਂ ਦੀ ਰਾਖੀ ਸਿਰਫ ਆਪਣੀ  ਜਥੇਬੰਦਕ ਏਕਤਾ ਨਾਲ ਹੀ ਕਰ ਸਕਦਾ ਹੈ। ਅੱਜ ਸਮੇਂ ਦੀ ਮੰਗ ਹੈ ਕਿ ਕਿਰਤੀ ਲੋਕਾਂ ਦਾ ਵਿਸ਼ਾਲ ਏਕਾ ਉਸਾਰਿਆ ਜਾਵੇ ਤਾਂ ਕਿ ਸਰਮਾਏਦਾਰੀ ਵਲੋਂ ਕਿਰਤੀ ਲੋਕਾਂ ਤੇ ਕੀਤੇ ਜਾ ਰਹੇ ਹਮਲੇ ਨੂੰ ਪਛਾੜਿਆ ਜਾ ਸਕੇ। 
ਅੱਜ ਦੇ ਇੱਕਠ ਵਲੋਂ ਪਹਿਲਗ਼ਾਮ ਦੇ ਸ਼ਹੀਦਾਂ ਨੁੰ ਸ਼ਰਧਾਂਜਲੀ ਦਿੰਦੇ ਹੋਏ ਇਸ ਕਾਂਡ ਲਈ ਜ਼ਿੰਮੇਵਾਰ ਅਨਸਰਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ ' ਇਸ ਦੇ ਨਾਲ ਹੀ ਫ਼ਿਰਕੂ ਸਕਤੀਆਂ ਵਲੋਂ ਇਸ ਘਟਨਾ ਦੇ ਬਹਾਨੇ ਦੇਸ਼ ਵਿਚ ਜੋ ਨਫਰਤ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ ਕੀਤੀ ਗਈ ਉਸਦੀ ਸਖ਼ਤ ਨਿਖੇਧੀ ਕੀਤੀ ਗਈ ਤੇ ਲੋਕਾਂ ਨੂੰ ਅਪਣੀ ਭਾਈਚਾਰਕ ਏਕਤਾ ਮਜਬੂਤ ਕਰਨ ਦੀ ਅਪੀਲ ਕੀਤੀ ਗਈ ।
 ਇਸ ਸਮੇਂ ਸ਼ਾਮ ਸੁੰਦਰ ਕਪੂਰ, ਮਾਸਟਰ ਰਾਜ ਕੁਮਾਰ, ਜੀਤ ਬਗਵਾਈ , ਲੈਕ ਸਰੂਪ ਚੰਦ, ਪ੍ਰਿੰਸੀਪਲ ਬਿੱਕਰ ਸਿੰਘ, ਪ੍ਰਿੰਸਪਲ ਜਗਦੀਸ਼ ਰਾਇ, ਰਣਜੀਤ ਪੋਸੀ  ਸ਼ਿੰਗਾਰਾ ਰਾਮ ਭੱਜਲ, ਗਿਆਨੀ ਅਵਤਾਰ ਸਿੰਘ,  ਸ਼ਰਮੀਲਾ ਰਾਣੀ, ਜਸਵਿੰਦਰ ਕੌਰ, ਮਨਜੀਤ ਕੌਰ, ਨਿਰਮਲਾ, ਗੁਰਨਾਮ ਹਾਜੀਪੁਰ,  ਹਰਮੇਸ਼ ਕੁਮਾਰ,ਰਮਨ ਸਿੰਘ, ਵਿਨੋਦ ਕੁਮਾਰ, ਜਗਦੀਸ਼ ਪੱਖੋਵਾਲ ,ਪਵਨ ਕੁਮਾਰ ,ਗੋਪੀ ਰਾਮ,ਜੋਗਿੰਦਰ ਸਿੰਘ, ਹਰਭਜਨ ਸਿੰਘ, ਗੁਰਨੀਤ  ਕੁਮਾਰ,ਜਸਵਿੰਦਰ ਸਿੰਘ ਤੇ ਗੁਰਦੀਪ ਬੇਦੀ  ਨੇ ਵੀ ਵਿਚਾਰ ਰੱਖੇ।