
ਸੰਤ ਬਾਬਾ ਹਰੀ ਸਿੰਘ ਸਪੋਰਟਿੰਗ ਕਲੱਬ ਕਹਾਰਪੁਰ ਵਲੋਂ ਸੈਵਨ-ਏ ਸਾਈਡ ਫੁੱਟਬਾਲ ਟੂਰਨਾਮੈਂਟ ਸ਼ੁਰੂ
ਹੁਸ਼ਿਆਰਪੁਰ- ਸੰਤ ਬਾਬਾ ਹਰੀ ਸਿੰਘ ਸਪੋਰਟਿੰਗ ਕਲੱਬ ਕਹਾਰਪੁਰ ਵਲੋਂ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਤੀਸਰਾ ਪੇਂਡੂ ਓਪਨ ਸੈਵਨ-ਏ ਸਾਈਡ ਫੁੱਟਬਾਲ ਟੂਰਨਮੈਂਟ ਪ੍ਰਧਾਨ ਹਰਮਨਜੋਤ ਸਿੰਘ ਖਾਬੜਾ ਦੀ ਅਗਵਾਈ ਅਤੇ ਹਰਨੰਦਨ ਸਿੰਘ ਖਾਬੜਾ ਦੀ ਦੇਖ ਰੇਖ ’ਚ ਸ਼ੁਰੂ ਕਰਵਾਇਆ ਗਿਆ।
ਹੁਸ਼ਿਆਰਪੁਰ- ਸੰਤ ਬਾਬਾ ਹਰੀ ਸਿੰਘ ਸਪੋਰਟਿੰਗ ਕਲੱਬ ਕਹਾਰਪੁਰ ਵਲੋਂ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਤੀਸਰਾ ਪੇਂਡੂ ਓਪਨ ਸੈਵਨ-ਏ ਸਾਈਡ ਫੁੱਟਬਾਲ ਟੂਰਨਮੈਂਟ ਪ੍ਰਧਾਨ ਹਰਮਨਜੋਤ ਸਿੰਘ ਖਾਬੜਾ ਦੀ ਅਗਵਾਈ ਅਤੇ ਹਰਨੰਦਨ ਸਿੰਘ ਖਾਬੜਾ ਦੀ ਦੇਖ ਰੇਖ ’ਚ ਸ਼ੁਰੂ ਕਰਵਾਇਆ ਗਿਆ।
ਇਸ ਟੂਰਨਾਮੈਂਟ ਦਾ ਉਦਘਾਟਨ ਵਿਸ਼ੇਸ਼ ਤੌਰ ’ਤੇ ਪਹੁੰਚ ਕਲੱਬ ਦੇ ਚੇਅਰਮੈਨ ਸੰਤ ਸਾਧੂ ਸਿੰਘ ਨਿਰਮਲ ਕੁਟੀਆ ਕਹਾਰਪੁਰ ਵਾਲਿਆ ਨੇ ਕੀਤਾ। ਜਦ ਕਿ ਪ੍ਰਧਾਨਗੀ ਪਿ੍ਰੰ. ਡਾ.ਪਰਮਿੰਦਰ ਸਿੰਘ ਖਾਲਸਾ ਕਾਲਜ, ਸਰਪੰਚ ਹਰਨੇਕ ਸਿੰਘ ਨੇ ਸਾਂਝੇ ਤੌਰ ’ਤੇ ਕੀਤੀ। ਇਸ ਟੂਰਨਾਮਂੈਟ ’ਚ 16 ਟੀਮਾਂ ਭਾਗ ਲੈ ਰਹੀਆਂ ਹਨ। ਅੱਜ ਕਰਵਾਏ ਗਏ ਉਦਘਾਟਨੀ ਮੈਚਾਂ ਪਿੰਡ ਨੰਗਲ ਖਿਡਾਰੀਆਂ ਦੀ ਟੀਮ ਨੇ ਪਿੰਡ ਹਵੇਲੀ ਦੀ ਟੀਮ ਨੂੰ 2-1 ਨਾਲ, ਪਿੰਡ ਗੋਹਗੜੋਂ ਨੇ ਪਿੰਡ ਧਮਾਈ ਦੀ ਟੀਮ ਨੂੰ 5-3 ਨਾਲ ਹਰਾ ਕੇ ਅਗਲੇ ਦੋਰ ’ਚ ਪ੍ਰਵੇਸ਼ ਕੀਤਾ।
ਇਸ ਮੌਕੇ ਮਨਜਿੰਦਰ ਸਿੰਘ ਪੰਚ, ਸਰਬਜੀਤ ਸਿੰਘ ਪੰਚ, ਜੀਵਨ ਲਾਲ ਸਹੋਤਾ ਪੰਚ, ਸੁਖਵਿੰਦਰ ਕੌਰ ਸਾਬਕਾ ਸਰਪੰਚ, ਨਰਿਦਰ ਕੌਰ ਖਾਬੜਾ, ਗੁਰਦਿਆਲ ਸਿੰਘ, ਗਿਆਨ ਚੰਦ, ਸਰਬਜੀਤ ਸਿੰਘ, ਹਰਜਿੰਦਰ ਸਿੰਘ ਨੰਬਰਦਾਰ, ਮੋਹਣ ਸਿੰਘ ਕੈਂਡੋਵਾਲ, ਹਰਮੇਸ਼ ਲਾਲ ਬਾਲੀ, ਮਾ. ਕਰਮ ਸਿੰਘ, ਨੰਬਰਦਾਰ ਪੰਡਤ ਭੂਸ਼ਣ ਕੁਮਾਰ, ਸੰਜੀਵ ਬਾਲੀ, ਸਤਵਿੰਦਰ ਸਿੰਘ ਬਿੱਟੂ, ਥਾਣੇਦਾਰ ਸੁਮਿਤ ਬਾਲੀ, ਥਾਣੇਦਾਰ ਰਾਜ ਕੁਮਾਰ ਰਾਜੂ, ਪ੍ਰਮਾਤਮਾ ਸਿੰਘ, ਕੋਚ ਹਰਿੰਦਰ ਸਿੰਘ ਸਨੀ, ਭਾਈ ਮਨਪ੍ਰੀਤ ਸਿੰਘ, ਮੁਕੇਸ਼ ਕੁਮਾਰ ਕੇਸ਼ੀ, ਗੁਰਮੀਤ ਸਿੰਘ ਅਮਰੀਕਾ, ਕੋਚ ਹਰਜੀਤਪਾਲ ਸਿੰਘ, ਮਨਿੰਦਰ ਸਿੰਘ ਕਾਲਾ, ਵਿੱਕੀ ਕਹਾਰਪੁਰ, ਸੰਦੀਪ ਕੈਂਡੋਵਾਲ, ਲੈਕ.ਰਣਜੀਤ ਸਿੰਘ ਰਿੰਕੂ, ਸੁਖਪ੍ਰੀਤ ਸਿੰਘ ਗੋਹਗੜੋਂ, ਸਰਬਜੀਤ ਸਿੰਘ ਚੰਦੇਲੀ, ਪ੍ਰਗਟ ਸਿੰਘ, ਸੱਤੀ ਗੋਹਗੋੜੋਂ, ਅਮਰੀਕ ਸਿੰਘ ਮਿੱਕੀ, ਗੁਰਸ਼ਰਨ ਸਿੰਘ ਜੋਨੀ, ਸੁੱਖਾ ਹਵੇਲੀ , ਕੋਚ ਪਰਮਜੀਤ ਸਿੰਘ, ਬਾਵਾ ਸਿੰਘ, ਰਵੀ ਕੁਮਾਰ, ਜਸਪਾਲ ਸਿੰਘ, ਤੋ ਇਲਾਵਾ ਪਿੰਡ ਵਾਸੀ ਤੇ ਖੇਡ ਪ੍ਰੇਮੀ ਹਾਜ਼ਰ ਸਨ।
