ਪਿੰਡ ਕੋਟ ਦੀ ਕਮੇਟੀ ਵੱਲੋ ਗੜੀ ਮੱਟੋ ਸਕੂਲ ਦੇ ਬੱਚਿਆ ਨੂੰ ਸਟੇਸ਼ਨਰੀ ਭੇਂਟ
ਗੜ੍ਹਸ਼ੰਕਰ- ਮੰਦਰ ਬਾਬਾ ਨਾਹਰ ਸਿੰਘ ਜੀ, ਪਿੰਡ ਕੋਟ ਦੀ ਕਮੇਟੀ ਵੱਲੋਂ ਸਰਕਾਰੀ ਹਾਈ ਸਮਾਰਟ ਸਕੂਲ ਗੜੀ ਮੱਟੋ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਗੜੀ ਮੱਟੋ ਵਿੱਚ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਿੱਤੀ ਗਈ। ਸਟੇਸ਼ਨਰੀ ਤਕਸੀਮ ਕਰਨ ਮੌਕੇ ਕਮੇਟੀ ਦੇ ਪ੍ਰਧਾਨ ਸ਼੍ਰੀ ਸਿਕੰਦਰ ਸਿੰਘ ਅਤੇ ਕਮੇਟੀ ਮੈਂਬਰ ਸ਼੍ਰੀ ਵਿਨੋਦ ਕੁਮਾਰ, ਉਹਨਾਂ ਦੇ ਨਾਲ ਰਾਣਾ ਬਲਵੀਰ ਸਿੰਘ ਅਤੇ ਰਜਿੰਦਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ |

ਸਕੂਲ ਹੈਡਮਾਸਟਰ ਸ਼੍ਰੀ ਦਿਲਦਾਰ ਸਿੰਘ ਵੱਲੋਂ ਕਮੇਟੀ ਦੇ ਇਸ ਉਪਰਾਲੇ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸਰਪੰਚ ਗੜੀ ਮੱਟੋ ਸ਼੍ਰੀਮਤੀ ਸੁਰਿੰਦਰ ਕੌਰ, ਪੰਚਾਇਤ ਮੈਂਬਰ ਸ਼੍ਰੀਮਤੀ ਤਜਿੰਦਰ ਕੌਰ , ਸਮੂਹ ਸਕੂਲ ਸਟਾਫ ਗੜੀ ਮੱਟੋ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਕਮੇਟੀ ਦੇ ਉਪਰਾਲੇ ਦੀ ਬਹੁਤ ਪ੍ਰਸ਼ੰਸ਼ਾ ਕੀਤੀ ਗਈ।