
ਸੰਘਰਸ਼ਾਂ ਦੇ ਅਲੰਬਰਦਾਰ ਮੱਖਣ ਸਿੰਘ ਵਾਹਿਦਪੁਰੀ ਦੀ ਰਿਟਾਇਰਮੈਂਟ ਪਾਰਟੀ 3 ਸਤੰਬਰ ਨੂੰ ਕਿੰਗ ਰਿਸੋਰਟ ਗੋਲੀਆਂ, ਗੜ੍ਹਸ਼ੰਕਰ ਜਿਲਾ੍ਹ ਹੁਸ਼ਿਆਰਪੁਰ ਵਿੱਚ
ਗੜਸ਼ੰਕਰ, 29 ਅਗਸਤ- ਸਰਕਾਰੀ ਸੇਵਾ ਦੇ ਖੇਤਰ ਵਿੱਚ 38 ਸਾਲ ਬੇਮਿਸਾਲ ਯੋਗਦਾਨ ਪਾਉਣ ਵਾਲੇ ਸੰਘਰਸ਼ੀ ਕਾਮੇ ਮੱਖਣ ਸਿੰਘ ਵਾਹਿਦਪੁਰੀ ਦੀ ਰਿਟਾਇਰਮੈਂਟ ਪਾਰਟੀ 3 ਸਤੰਬਰ ਨੂੰ ਕਿੰਗ ਰਿਸੋਰਟ ਗੋਲੀਆਂ, ਗੜ੍ਹਸ਼ੰਕਰ ਜਿਲਾ੍ਹ ਹੁਸ਼ਿਆਰਪੁਰ ਵਿੱਚ ਹੋਵੇਗੀ। ਮੱਖਣ ਸਿੰਘ ਦਾ ਜਨਮ 12 ਅਗਸਤ, 1967 ਨੂੰ ਗੜ੍ਹਸ਼ੰਕਰ ਦੇ ਪਿੰਡ ਵਾਹਿਦਪੁਰ ਪਿਤਾ ਸੋਹਣ ਲਾਲ ਅਤੇ ਮਾਤਾ ਸ਼ੈਂਕਰੀ ਦੇਵੀ ਦੇ ਘਰ ਹੋਇਆ।
ਗੜਸ਼ੰਕਰ, 29 ਅਗਸਤ- ਸਰਕਾਰੀ ਸੇਵਾ ਦੇ ਖੇਤਰ ਵਿੱਚ 38 ਸਾਲ ਬੇਮਿਸਾਲ ਯੋਗਦਾਨ ਪਾਉਣ ਵਾਲੇ ਸੰਘਰਸ਼ੀ ਕਾਮੇ ਮੱਖਣ ਸਿੰਘ ਵਾਹਿਦਪੁਰੀ ਦੀ ਰਿਟਾਇਰਮੈਂਟ ਪਾਰਟੀ 3 ਸਤੰਬਰ ਨੂੰ ਕਿੰਗ ਰਿਸੋਰਟ ਗੋਲੀਆਂ, ਗੜ੍ਹਸ਼ੰਕਰ ਜਿਲਾ੍ਹ ਹੁਸ਼ਿਆਰਪੁਰ ਵਿੱਚ ਹੋਵੇਗੀ। ਮੱਖਣ ਸਿੰਘ ਦਾ ਜਨਮ 12 ਅਗਸਤ, 1967 ਨੂੰ ਗੜ੍ਹਸ਼ੰਕਰ ਦੇ ਪਿੰਡ ਵਾਹਿਦਪੁਰ ਪਿਤਾ ਸੋਹਣ ਲਾਲ ਅਤੇ ਮਾਤਾ ਸ਼ੈਂਕਰੀ ਦੇਵੀ ਦੇ ਘਰ ਹੋਇਆ। ਪ੍ਰਾਇਮਰੀ ਸਿੱਖਿਆਂ ਪਿੰਡ ਮੋਇਲਾ ਵਾਹਿਦਪੁਰ ਤੋਂ, ਦਸਵੀਂ ਸਰਕਾਰੀ ਹਾਈ ਸਕੂਲ ਫਤਿਹਪੁਰ ਖੁਰਦ ਤੋਂ, ਹਾਇਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਅਤੇ ਆਈ ਟੀ ਆਈ 2 ਸਾਲ ਦਾ ਡਿਪਲੋਮਾ ਵੀ ਗੜ੍ਹਸ਼ੰਕਰ ਤੋਂ ਪਾ੍ਰਪਤ ਕੀਤਾ।
ਮੱਖਣ ਸਿੰਘ ਵਾਹਿਦਪੁਰੀ ਦੀ 01 ਅਗਸਤ 1987 ਨੂੰ ਮਸਟਰੋਲ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ ਬਤੌਰਸ ਟੈਕਨੀਕਲ ਹੈਲਪਰ ਵਜੋਂ ਨਿਯੁਕਤੀ ਹੋਈ। ਸਾਲ 1987 ਤੋਂ ਹੀ ਲਗਾਤਾਰ ਕੰਢੀ ਏਰੀਆ ਅਤੇ ਬੀਤ ਏਰੀਆ ਵਿੱਚ ਸੇਵਾ ਕੀਤੀ। ਉਹ ਹੈਲਪਰ ਤੋਂ ਜੂਨੀਅਰ ਟੈਕਨੀਸ਼ੀਅਨ, ਟੈਕਨੀਸ਼ੀਅ 2 ਅਤੇ ਟੈਕਨੀਸ਼ੀਅਨ 1 ਵੱਜੋਂ ਪ੍ਰਮੋਟ ਹੋਏ।
ਜਥੇਬੰਦੀ ਦੀ ਸੇਵਾ ਕਰਨ ਲਈ ਜੂਨੀਅਰ ਇੰਜੀਨੀਅਰ ਦੀ ਪ੍ਰਮੋਸ਼ਨ ਤੋਂ ਸਾਫ ਇਨਕਾਰ ਕਰ ਦਿੱਤਾ ਤਾਂ ਜੋ ਜਥੇਬੰਦੀ ਦੇ ਕੰਮਾਂ ਵਿੱਚ ਕੋਈ ਵਿਘਨ ਨਾ ਪਵੇ। ਸਾਲ 1988 ਵਿੱਚ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵਿੱਚ ਪਹਿਲੀ ਵਾਰ ਬਾਂ੍ਰਚ ਗੜ੍ਹਸ਼ੰਕਰ ਦੇ ਸਕੱਤਰ ਅਤੇ ਸਾਲ 1992 ਵਿੱਚ ਜੋਨ ਹੁਸ਼ਿਆਰਪੁਰ ਦੇ ਮੀਤ ਪ੍ਰਧਾਨ ਬਣਕੇ ਲਗਾਤਾਰ ਜਥੇਬੰਦਕ ਸੇਵਾ ਨਿਭਾਈ। ਇਸ ਉਪਰੰਤ ਲੱਗਭੱਗ 9 ਸਾਲ ਜੋਨ ਹੁਸ਼ਿਆਰਪੁਰ ਦੇ ਜਨਰਲ ਸਕੱਤਰ ਅਤੇ 10 ਸਾਲ ਲਗਾਤਾਰ ਜੋਨ ਹੁਸ਼ਿਆਰਪੁਰ ਦੇ ਪ੍ਰਧਾਨ ਅਤੇ ਸਟੇਟ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਜਥੇਬੰਦੀ ਵਿੱਚ ਵਧੀਆ ਕੰਮ ਕਰਨ ਕਰਕੇ ਸਟੇਟ ਦੇ 7 ਸਾਲ ਸੂਬਾ ਜਨਰਲ ਸਕੱਤਰ ਚੁਣੇ ਗਏ।
ਪੜਾਈ ਵਿੱਚ ਅੱਗੇ ਰਹਿਣ ਵਾਲਾ ਮੱਖਣ ਸਿੰਘ ਸਕੂਲ ਦੀ ਕਬੱਡੀ ਟੀਮ ਦਾ 9ਵੀਂ ਤੇ 10ਵੀਂ ਜਮਾਂਤ ਵਿੱਚ ਕਪਤਾਨੀ ਤੇ ਕੁਸ਼ਤੀ ਦਾ ਖਿਡਾਰੀ ਸੰਘਰਸ਼ਾਂ ਦੇ ਪਿੜਾਂ ਦਾ ਵੀ ਖਿਡਾਰੀ ਬਣਿਆ। ਮੁਲਾਜ਼ਮ ਜਥੇਵੰਦੀ ਦਾ ਸਾਲ 2021 ਵਿੱਚ ਇਹ ਸੂਬਾ ਪ੍ਰਧਾਨ ਬਣੇ ਤੇ ਤਿੱਖੇ ਸੰਘਰਸ਼ਾਂ ਕਾਰਣ ਦੂਜੀ ਵਾਰ ਫਿਰ ਸੂਬਾ ਪ੍ਰਧਾਨ ਚੁਣੇ ਗਏ।
ਮਾਸਟਰ ਹਰਕਮਲ ਸਿੰਘ ਅਤੇ ਕਾਮਰੇਡ ਮੰਗਤ ਰਾਮ ਪਾਂਸਲਾ ਤੋਂ ਪ੍ਰਭਾਵਿਤ ਹੋ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਜਥੇਬੰਦੀ ਤੋਂ ਇਲਾਵਾ ਪੰਜਾਬ ਸੁਬਾ ਰਡੀਨੇਟ ਸਰਵਿਿਸਜ਼ ਫੈਡਰੇਸ਼ਨ ਵਿੱਚ ਜਿਲਾ੍ਹ ਹੁਸ਼ਿਆਰਪੁਰ ਦੇ ਪ੍ਰਧਾਨ ਅਤੇ ਸਟੇਟ ਦੇ ਸੀਨੀਅਰ ਮੀਤ ਪ੍ਰਧਾਨ ਦੇ ਤੌਰ ਤੇ ਹੁਣ ਵੀ ਕੰਮ ਕਰ ਰਹੇ ਹਨ। ਮਸਟਰੋਲ ਤੇ ਕੰਮ ਕਰਦਿਆਂ ਕਈ–ਕਈ ਮਹੀਨੇ ਤਨਖਾਹ ਨਾ ਮਿਲਣਾ, ਸੰਘਰਸ਼ਾਂ ਦੌਰਾਨ ਅਨੇਕਾਂ ਵਾਰ ਥਾਣਿਆਂ ਵਿੱਚ ਬੰਦ ਕੀਤਾ ਜਿਵੇਂ ਚੱਬੇਵਾਲ, ਬਲਾਚੌਰ, ਗੜ੍ਹਸ਼ੰਕਰ, ਮਾਹਿਲਪੁਰ, ਹੁਸ਼ਿਆਰਪੁਰ, ਲੁਧਿਆਣਾ ਅਤੇ ਚੰਡੀਗੜ੍ਹ। ਸਾਲ 2011 ਵਿੱਚ ਮਸਟਰੋਲ ਤੇ ਕੰਮ ਕਰਦੇ ਕਰਮਚਾਰੀਆਂ ਨੁੂੰ ਰੈਗੂਲਰ ਕਰਵਾਉਣ ਲਈ ਚੰਡੀਗੜ੍ਹ ਬੁੜੈਲ ਜੇਲ ਜਾਣਾ ਪਿਆ ਅਤੇ ਕੋਰਟ ਕੇਸ ਦਾ ਵੀ ਸਾਹਮਣਾ ਕਰਨਾ ਪਿਆ।
ਮੱਖਣ ਸਿੰਘ ਨੇ ਸੰਘਰਸ਼ਾਂ ਦੌਰਾਨ ਅਨੇਕਾਂ ਪਾ੍ਰਪਤੀਆਂ ਕੀਤੀਆਂ ਜਿੱਥੇ ਸਾਲ 2011 ਵਿੱਚ ਮਸਟਰੋਲ ਤੇ ਕੰਮ ਕਰਦੇ ਲੱਗਭੱਗ 3400 ਦੇ ਕਰਮਚਾਰੀਆਂ ਨੂੰ ਪੱਕੇ ਕਰਵਾਇਆਂ ਨਾਲ ਹੀ 2012 ਤੋਂ ਬਾਅਦ ਲਗਾਤਾਰ 12 ਸਾਲਾਂ ਤੋਂ ਰੁਕੀਆਂ ਜੂਨੀਅਰ ਇੰਜੀਨੀਅਰ ਦੀਆਂ ਤਰੱਕੀਆਂ ਨੂੰ ਦੁਬਾਰਾ ਚਾਲੂ ਕਰਵਾਇਆਂ ਅਤੇ ਸੈਂਕੜੇ ਕਰਮਚਾਰੀਆਂ ਨੂੰ ਜੂਨੀਅਰ ਇੰਜੀਨੀਅਰ ਵੱਜੋਂ ਪ੍ਰਮੋਟ ਹੋਏ। ਦਰਜਾ 4 ਦੇ 500 ਤੋਂ ਵੱਧ ਕਰਮਚਾਰੀਆਂ ਨੂੰ ਪ੍ਰਮੋਟ ਕਰਵਾਇਆ।
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅੰਦਰ ਇੰਨਲਿਸਟਮੈਂਟ ਤੇ ਕੰਮ ਕਰਦੇ ਕਰਮਚਾਰੀਆਂ ਦੀ ਦਹਾਕਿਆਂ ਤੋਂ ਰੇਟ ਵਧਾਉਣ ਤੇ ਲੱਗੀ ਰੋਕ ਨੂੰ ਹਟਾਵਾਇਆ। ਇੰਨਲਿਸਟਮੈਂਟ ਤੇ ਕੰਮ ਕਰਦੇ ਕਰਮਚਾਰੀ ਕੰਮ ਛੱਡ ਕੇ ਚਲੇ ਜਾਵੇ ਜਾਂ ਉਸਦੀ ਮੌਤ ਹੋ ਜਾਵੇ ਤਾਂ ਵਿਭਾਗ ਉਹ ਪੋਸਟ ਖਤਮ ਕਰ ਦਿੰਦਾ ਸੀ ਨੂੰ ਵੀ ਸੰਘਰਸ਼ਾਂ ਨਾਲ ਚਾਲੂ ਕਰਵਾਇਆ। ਦਰਜਾ 3 ਤੇ 4 ਕਰਮਚਾਰੀਆਂ ਦੀਆਂ ਛੁੱਟੀਆਂ ਅਤੇ ਹੋਰ ਪਾਵਰਾਂ ਨੂੰ ਐਚ ਓ ਡੀ ਤੋਂ ਹੇਠਲੇ ਪੱਧਰ ਤੇ ਲੈ ਕੇ ਆਉਣਾ, ਮੌਤ ਹੋ ਚੁੱਕੇ ਕਰਮਚਾਰੀਆਂ ਦੇ ਵਾਰਿਸਾਂ ਨੂੰ 6 ਮਹੀਨਿਆਂ ਦੇ ਅੰਦਰ ਅੰਦਰ ਨੌਕਰੀ ਲਗਵਾਉਣਾ ਆਦਿ ਪ੍ਰਾਪਤੀਆਂ ਮੱੁਖਣ ਸਿੰਘ ਦੇ ਸੰਘਰਸ਼ਾਂ ਦਾ ਸਿੱਟਾ ਹਨ।
ਉਨਾਂ ਨੇ ਵੱਖ ਵੱਖ ਵਿਭਾਗਾਂ ਵਿੱਚ ਗਰੀਬ ਪਰਿਵਾਰਾਂ ਦੇ 50 ਤੋਂ ਵੱਧ ਬੱਚਿਆਂ ਨੂੰ ਰੁਜਗਾਰ ਦਵਾਉਣ ਵਿੱਚ ਵੀ ਮਦੱਦ ਕੀਤੀ। ਪਿੰਡ ਜਾਂ ਇਲਾਕੇ ਵਿੱਚ ਕਿਸੀ ਨਾਲ ਵਧੀਕੀ ਹੁੰਦੀ ਹੋਵੇ ਤਾਂ ਮੱਖਣ ਸਿੰਘ ਡੱਟ ਕੇ ਮੋਹਰੇ ਖੜ੍ਹਦੇ ਹਨ। ਸਰਕਾਰ ਦੇ ਵਿਰੁੱਧ ਅਵਾਜ ਉਠਾਉਂਦੇ ਹਨ। ਕਰੋਨਾ ਕਾਲ ਦੌਰਾਨ ਪਿੰਡ ਅਤੇ ਇਲਾਕੇ ਦੇ ਲੋਕਾਂ ਦੀ ਭਿਆਨਕ ਬੀਮਾਰੀ ਸਮੇਂ 3.50 ਲੱਖ ਰੁਪਏ ਤੋਂ ਵੱਧ ਦੇ ਅਨਾਜ ,ਦਵਾਈਆਂ ਅਤੇ ਆਰਥਿਕ ਸਹਾਇਤਾ ਕਰਕੇ ਸਮਾਜ ਤੇ ਦੇਸ ਦੀ ਸੇਵਾ ਕੀਤੀ।
ਇਸ ਦੇ ਨਾਲ ਹੀ ਆਪਣੇ ਪਿੰਡ ਵਿੱਚ ਪ੍ਰਾਈਮਰੀ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਹੋਣ ਕਰਕੇ ਆਪਣੇ ਖਰਚੇ ਤੇ 1 ਅਧਿਆਪਕ ਰੱਖਿਆ ਹੋਇਆ ਹੈ। ਇਸ ਦੇ ਨਾਲ ਹੀ ਜੇਕਰ ਪਿੰਡ ਦਾ ਕੋਈ ਗਰੀਬ ਵਿਅਕਤੀ ਬੀਮਾਰ ਹੋ ਜਾਂਦਾ ਹੈ ਤਾਂ ਉਸ ਨੂੰ ਹਸਪਤਾਲ ਪਹੁੰਚਾਉਣ ਦੀ ਸੇਵਾ ਨਿਭਾ ਰਹੇ ਹਨ। ਸੇਵਾ ਮੁਕਤੀ ਤੇ ਉਨ੍ਹਾਂ ਦੇ ਸ਼ੁਭਚਿੰਤਕ ਉਨ੍ਹਾਂ ਦੀ ਚੰਗੀ ਸਿਹਤ ਅਤੇ ਚੰਗੇ ਭਵਿੱਖ ਦੀ ਆਸ ਕਰਦੇ ਹਨ।
