ਜ਼ੰਗੀ ਕੈਦੀਆਂ, ਜ਼ਖ਼ਮੀ ਸੈਨਿਕਾਂ ਅਤੇ ਵਿਪਤਾ ਮਾਰੇ ਨਾਗਰਿਕਾਂ ਨੂੰ ਬਚਾਉਣ ਲਈ ਰੈੱਡ ਕਰਾਸ ਜਾਨੇਵਾ ਸੰਧੀਆਂ।

ਪਟਿਆਲਾ- 1863 ਤੋਂ ਪਹਿਲਾਂ ਦੁਨੀਆਂ ਵਿੱਚ ਜੰਗਾਂ ਦੌਰਾਨ ਜ਼ਖ਼ਮੀ ਜਾਂ ਸ਼ਹੀਦ ਹੋਏ ਸੈਨਿਕਾਂ ਦੀ ਸਹਾਇਤਾ ਸੁਰੱਖਿਆ ਬਚਾਉ ਮਦਦ ਸਨਮਾਨ ਇਲਾਜ ਅਤੇ ਘਰ ਵਾਪਸੀ ਦੇ ਕਈ ਅੰਤਰਰਾਸ਼ਟਰੀ ਨਿਯਮ ਕਾਨੂੰਨ ਨਹੀਂ ਸਨ ਜਿਸ ਕਰਕੇ, ਜ਼ਖਮੀ ਸੈਨਿਕਾਂ ਨੂੰ ਫਸਟ ਏਡ ਕਰਨ ਲਈ ਕੋਈ ਸੰਸਥਾ ਜਾਂ ਸਨ। ਕੈਦੀ ਸੈਨਿਕਾਂ ਨੂੰ ਦੁਸ਼ਮਣ ਦੇਸ਼ਾਂ ਵੱਲੋ ਭੁੱਖਾ ਪਿਆਸੇ ਰਖਕੇ ਮਾਰ ਦਿੱਤਾ ਜਾਂਦਾ ਸੀ ਤਾਂ ਜ਼ੋ ਸੈਨਿਕ ਵਾਪਸ ਜਾਕੇ ਦੁਸ਼ਮਣ ਦੇਸ਼ਾਂ ਨੂੰ ਨੁਕਸਾਨ ਨਾ ਪਹੁੰਚਾਣ।

ਪਟਿਆਲਾ- 1863 ਤੋਂ ਪਹਿਲਾਂ ਦੁਨੀਆਂ ਵਿੱਚ ਜੰਗਾਂ ਦੌਰਾਨ ਜ਼ਖ਼ਮੀ ਜਾਂ ਸ਼ਹੀਦ ਹੋਏ ਸੈਨਿਕਾਂ ਦੀ ਸਹਾਇਤਾ ਸੁਰੱਖਿਆ ਬਚਾਉ ਮਦਦ ਸਨਮਾਨ ਇਲਾਜ ਅਤੇ ਘਰ ਵਾਪਸੀ ਦੇ ਕਈ ਅੰਤਰਰਾਸ਼ਟਰੀ ਨਿਯਮ ਕਾਨੂੰਨ ਨਹੀਂ ਸਨ ਜਿਸ ਕਰਕੇ, ਜ਼ਖਮੀ ਸੈਨਿਕਾਂ ਨੂੰ ਫਸਟ ਏਡ ਕਰਨ ਲਈ ਕੋਈ ਸੰਸਥਾ ਜਾਂ ਸਨ। ਕੈਦੀ ਸੈਨਿਕਾਂ ਨੂੰ ਦੁਸ਼ਮਣ ਦੇਸ਼ਾਂ ਵੱਲੋ ਭੁੱਖਾ ਪਿਆਸੇ ਰਖਕੇ ਮਾਰ ਦਿੱਤਾ ਜਾਂਦਾ ਸੀ ਤਾਂ ਜ਼ੋ ਸੈਨਿਕ ਵਾਪਸ ਜਾਕੇ ਦੁਸ਼ਮਣ ਦੇਸ਼ਾਂ ਨੂੰ ਨੁਕਸਾਨ ਨਾ ਪਹੁੰਚਾਣ।      
ਪਰ ਪ੍ਰਮਾਤਮਾ ਅਤੇ ਕੁਦਰਤ ਵਲੋਂ ਦੇਸ਼ ਦੀ ਆਜ਼ਾਦੀ ਖੁਸ਼ਹਾਲੀ ਉਨਤੀ ਸੁਰੱਖਿਆ ਸਨਮਾਨ ਹਿੱਤ ਸੈਨਿਕਾਂ ਦੀ ਸਹਾਇਤਾ ਸੁਰੱਖਿਆ ਬਚਾਉ ਮਦਦ ਲਈ ਭਾਈ ਘਨ੍ਹਈਆ ਜੀ ਨੂੰ ਅਤੇ ਸਵਿਟਜ਼ਰਲੈਂਡ ਵਾਸੀ ਸ੍ਰ ਜੀਨ ਹੈਨਰੀ ਡਿਯੂਨਾ ਨੂੰ ਚੁਣਿਆ।      ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਸ਼ੀਰਵਾਦ ਸਦਕਾ ਭਾਈ ਘਨ੍ਹਈਆ ਜੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਹਜ਼ਾਰਾਂ ਸੈਨਿਕਾਂ ਨੂੰ ਪਾਣੀ ਪਿਲਾ ਕੇ ਅਤੇ ਮੁੱਢਲੀ ਸਹਾਇਤਾ ਕਰਕੇ, ਮਰਨ ਤੋਂ ਬਚਾਇਆ ਅਤੇ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਘਰ ਪਰਿਵਾਰਾਂ ਵਿਖੇ ਜਾਣ ਦਿੱਤਾ ਸੀ।               
1863 ਵਿੱਚ ਸਵਿਟਜ਼ਰਲੈਂਡ ਦੇ ਜਾਨੇਵਾ ਵਿਖੇ ਅੰਤਰਰਾਸ਼ਟਰੀ ਰੈੱਡ ਕਰਾਸ ਸੁਸਾਇਟੀ ਦੀ ਸ਼ੁਰੂਆਤ ਹੋਈ ਸੀ ਕਿ ਦੁਨੀਆ ਵਿੱਚੋਂ ਜੰਗਾਂ, ਜੰਗਾਂ ਦੌਰਾਨ ਪ੍ਰਮਾਣੂ, ਰਸਾਇਣਕ, ਐਟਮੀ ਹਥਿਆਰਾਂ ਦੀ ਵਰਤੋਂ ਨਾ ਕਰਨ ਤੇ ਪਾਬੰਦੀ ਲਗਾਈ ਜਾਵੇ ਕਿਉਂਕਿ ਇਨ੍ਹਾਂ ਰਸਾਇਣਕ, ਪ੍ਰਮਾਣੂ, ਐਟਮੀ ਹਥਿਆਰਾਂ ਨਾਲ ਲੱਖਾਂ ਕਰੋੜਾਂ ਲੋਕਾਂ ਦੀ ਕੁੱਝ  ਘੰਟਿਆਂ ਵਿੱਚ ਤੜਫ  ਤੜਫ ਕੇ ਮੌਤਾਂ ਹੋ ਜਾਂਦੀਆਂ ਹਨ।  ਫੇਰ ਐਟਮੀ, ਰਸਾਇਣਕ, ਪ੍ਰਮਾਣੂ ਬੰਬਾਂ ਅਤੇ ਲੜਾਈਆਂ ਦੌਰਾਨ ਵਰਤੇ ਜਾਂਦੇ ਜ਼ੰਗੀ ਜਹਾਜ਼ਾਂ ਮਿਜ਼ਾਇਲਾਂ ਟੈਂਕਾਂ ਅਤੇ ਬਾਰੂਦ ਦੀ ਖਰੀਦ ਅਤੇ ਤਿਆਰੀ ਲਈ ਹਰੇਕ ਦੇਸ਼ ਵਲੋਂ ਅਰਬਾਂ ਖਰਬਾਂ ਰੁਪਏ, ਮਾਨਵਤਾ ਨੂੰ ਬਰਬਾਦ ਕਰਨ ਲਈ ਖਰਚਣੇ ਪੈਂਦੇ ਹਨ।
 ਜਦਕਿ ਉਸ ਧੰਨ ਨਾਲ ਮਾਨਵਤਾ ਦੀ ਸੁਰੱਖਿਆ, ਸਿਹਤ, ਤਦੰਰੁਸਤੀ, ਅਰੋਗਤਾ, ਸਵੱਛ ਵਾਤਾਵਰਨ,  ਸਿਖਿਆ, ਰੋਜ਼ਗਾਰ ਸਹੂਲਤਾਂ ਨਾਲ ਮਾਨਵਤਾ ਨੂੰ ਖੁਸ਼ਹਾਲ ਸੁਰੱਖਿਅਤ ਸਿਹਤਮੰਦ ਉਨਤ ਕੀਤਾ ਜਾ ਸਕਦਾ ਹੈ।  ਜੰਗਾਂ ਦੌਰਾਨ ਜ਼ਖ਼ਮੀਆਂ ਅਤੇ ( PRISONERS OF WAR) ਜੰਗਾਂ ਦੌਰਾਨ ਕੈਦ ਕੀਤੇ ਸੈਨਿਕਾਂ ਅਤੇ ਨਾਗਰਿਕਾਂ ਦੀ ਜਿੰਦਗੀਆ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਮਦਦ ਕੀਤੀ ਜਾ ਸਕਦੀ ਹੈ।                    
ਕੁਦਰਤੀ ਜਾਂ ਮਨੁੱਖੀ ਆਪਦਾਵਾਂ, ਜੰਗਾਂ ਮਹਾਂਮਾਰੀਆਂ ਦੌਰਾਨ ਪੀੜਤ ਨਾਗਰਿਕਾਂ ਦੀ ਸਹਾਇਤਾ ਕਰਨ ਲਈ ਰੈੱਡ ਕਰਾਸ ਸੁਸਾਇਟੀ ਵਲੋਂ ਜ਼ਿਲੇ ਤਸੀਲ ਪੱਧਰ ਤੇ ਵੰਲਟੀਅਰਾਂ ਨੂੰ ਟ੍ਰੇਨਿੰਗ ਅਭਿਆਸ ਮੌਕ ਡਰਿੱਲਾਂ ਕਰਵਾਕੇ, ਪੀੜਤਾਂ ਦੀ ਸਹਾਇਤਾ ਲਈ ਤਿਆਰ ਕੀਤਾ ਜਾਂਦਾ ਹੈ। ਇਹ ਸੱਭ ਕੁਝ ਅੰਤਰਰਾਸ਼ਟਰੀ ਪੱਧਰ ਤੇ ਰੈੱਡ ਕਰਾਸ ਜਾਨੇਵਾ ਸੰਧੀਆਂ ਦੌਰਾਨ ਦੁਨੀਆ ਦੇ 192 ਦੇਸ਼ਾਂ ਵਲੋਂ ਅਪਣਾਇਆ ਗਿਆ ਹੈ।                 
1859 ਨੂੰ ਸਾਲਫਰੀਨੋ ਵਿਖੇ ਚਾਰ ਦੇਸ਼ਾਂ ਦੇ ਸੈਨਿਕਾਂ ਦੇ ਇੱਕ ਦਿਨ ਦੇ ਭਿਆਨਕ ਯੁੱਧ ਦੌਰਾਨ ਕਰੀਬ 32000 ਸੈਨਿਕਾਂ ਦੀ ਮੌਤਾਂ ਹੋਈਆਂ ਅਤੇ 40000 ਸੈਨਿਕ ਜੰਗ ਦੇ ਮੈਦਾਨ ਵਿੱਚ ਬੂਰੀ ਤਰਾਂ ਜ਼ਖ਼ਮੀ ਪਏ ਤੜਫ ਰਹੇ ਸਨ। ਉਸ ਸਮੇਂ ਜ਼ਖਮੀ ਸੈਨਿਕਾਂ ਦੀ ਫਸਟ ਏਡ ਜਾ ਡਾਕਟਰੀ ਸਹਾਇਤਾ ਕਰਨ ਲਈ ਕੋਈ ਯੋਗ ਪ੍ਰਬੰਧ ਨਹੀਂ ਸਨ। ਕੇਵਲ ਹਸਪਤਾਲਾਂ ਜਾਂ ਟੈਟਾਂ ਵਿੱਚ ਜ਼ਖ਼ਮੀ ਸੈਨਿਕਾਂ ਦਾ ਇਲਾਜ ਕੀਤਾ ਜਾਂਦਾ ਸੀ। ਉਸ ਸਮੇਂ, ਸਵਿਟਜ਼ਰਲੈਂਡ ਦਾ ਨਾਗਰਿਕ ਸਰ ਜੀਨ ਹੈਨਰੀ ਡਿਯੂਨਾ ਉਸ ਸਮੇਂ ਦੇ ਰਾਜੇ ਨੂੰ ਮਿਲਣ ਉਥੇ ਗਏ ਸੀ। ਉਸਨੇ ਪਿੰਡ ਲੰਬਾਡਰੀ ਦੇ ਲੋਕਾਂ ਅਤੇ ਵਿਦਿਆਰਥੀਆਂ ਦੀ ਮਦਦ ਨਾਲ ਜ਼ਖ਼ਮੀ ਸੈਨਿਕਾਂ ਦੀ ਸਹਾਇਤਾ ਕਰਨੀ ਸ਼ੁਰੂ ਕੀਤੀ। 
ਕਰੀਬ 20 ਦਿਨਾਂ ਬਾਅਦ ਉਨ੍ਹਾਂ ਨੇ ਆਪਣੇ ਘਰ ਜਾਕੇ ਕਿਤਾਬ ਲਿਖੀ  A MEMORY OF SALFRINO ਕਿਤਾਬ ਲਿਖੀਂ ਅਤੇ ਆਪਣੇ ਅਤੇ ਨੇੜੇ ਦੇ ਦੇਸ਼ਾਂ ਦੇ ਰਾਜਿਆਂ, ਮੰਤਰੀਆਂ, ਧਾਰਮਿਕ ਅਤੇ ਰਾਜਨੀਤਿਕ ਲੀਡਰਾਂ ਨੂੰ ਭੇਜੀਆਂ। ਜਿਸ ਵਿੱਚ ਉਨ੍ਹਾਂ ਨੇ ਜੰਗ ਦੀ ਤਬਾਹੀ, ਮਰੇ ਅਤੇ ਜ਼ਖ਼ਮੀ ਸੈਨਿਕਾਂ ਦੇ ਦੁਖ ਦਰਦ, ਪ੍ਰਗਟ ਕੀਤੇ। ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ 40000 ਜ਼ਖਮੀ ਸੈਨਿਕਾਂ ਦੀ ਸਹਾਇਤਾ ਕੀਤੀ ਗਈ ਜਿਸ ਸਦਕਾ 22000 ਸੈਨਿਕਾਂ ਨੂੰ ਮਰਨ ਤੋਂ ਬਚਾਇਆ ਗਿਆ ਪਰ 18000 ਸੈਨਿਕ ਤੜਫ਼ ਤੜਫ਼ ਕੇ ਉਨ੍ਹਾਂ ਸਾਹਮਣੇ ਮਰਦੇ ਕੁਰਲਾਉਂਦੇ ਰਹੇ। 
ਜੇਕਰ ਉਨ੍ਹਾਂ ਕੋਲ ਵੱਧ ਸਿਖਿਅਤ ਨੋਜ਼ਵਾਨ ਅਤੇ ਦਵਾਈਆਂ ਹੁੰਦੀਆਂ ਤਾਂ ਮਰਨ ਵਾਲਿਆਂ ਨੂੰ ਬਚਾਇਆ ਜਾ ਸਕਦਾ ਸੀ। ਉਨ੍ਹਾਂ ਨੇ ਅਪੀਲ ਕੀਤੀ ਕਿ ਜੰਗਾਂ ਨਾ ਕੀਤੀਆਂ ਜਾਣ ਅਤੇ ਜੇਕਰ ਕਰਨੀਆਂ ਹੀ ਹਨ ਤਾਂ ਜ਼ਖਮੀ ਸੈਨਿਕਾਂ ਦੀ ਸਹਾਇਤਾ, ਸੁਰੱਖਿਆ, ਬਚਾਉ ਮਦਦ, ਸਨਮਾਨ, ਖੁਸ਼ਹਾਲੀ ਲਈ ਵੰਲਟੀਅਰਾਂ ਦੀ ਟੀਮਾਂ ਤਿਆਰ ਕੀਤੀਆਂ ਜਾਣ ਜ਼ੋ ਜੰਗ ਦੇ ਮੈਦਾਨ ਵਿੱਚ ਜਾਕੇ ਜ਼ਖ਼ਮੀ ਸੈਨਿਕਾਂ ਦੀ ਸਹਾਇਤਾ ਕਰਨ।       1863 ਵਿੱਚ ਹੋਈ ਕਾਨਫਰੰਸ ਦੌਰਾਨ ਜੀਨ ਹੈਨਰੀ ਡਿਯੂਨਾ ਵਲੋਂ ਦਿੱਤੇ ਮਾਨਵਤਾਵਾਦੀ ਵਡਮੁੱਲੇ ਸੁਝਾਵਾਂ ਨੂੰ ਪ੍ਰਵਾਨ ਕੀਤਾ ਗਿਆ ਅਤੇ ਨਵੀਂ ਬਣਾਈਂ ਜਾ ਰਹੀ ਸੰਸਥਾ ਦਾ ਨਾਮ ਅਤੇ ਇਸ ਦੇ ਆਜ਼ਾਦ ਝੰਡਾ ਬਾਰੇ ਵਿਚਾਰ ਸਾਂਝੇ ਕੀਤੇ।   
ਉਸ ਹਾਲ ਵਿਖੇ ਸਵਿਟਜ਼ਰਲੈਂਡ ਦੇ ਕੌਮੀਂ ਝੰਡੇ ਲਹਿਰਾ ਰਹੇ ਸਨ ਤਾਂ ਫੈਸਲਾ ਕੀਤਾ ਹੈ ਸਵਿਟਜ਼ਰਲੈਂਡ ਦੇ ਝੰਡੇ ਦੇ ਰੰਗਾਂ ਨੂੰ ਬਦਲ ਕੇ ਆਪਣੀ ਸੁਸਾਇਟੀ ਦਾ ਝੰਡਾ ਬਣਾਇਆ ਜਾਵੇ ਤਾਂ ਸਫੈਦ ਕੱਪੜੇ ਉਤੇ ਲਾਲ ਕ੍ਰਾਸ ਬਣਾਇਆ ਗਿਆ ਕਿਉਂਕਿ ਸਵਿਟਜ਼ਰਲੈਂਡ ਦਾ ਝੰਡਾ ਲਾਲ ਕਪੜੇ ਤੇ ਸਫੈਦ ਕ੍ਰਾਸ ਹੈ। ਇਸ ਲਈ ਇਸ ਦਾ ਨਾਮ ਰਖਿਆ ਗਿਆ ਅੰਤਰਰਾਸ਼ਟਰੀ ਰੈੱਡ ਕਰਾਸ ਸੁਸਾਇਟੀ।       
ਸਰ ਜੀਨ ਹੈਨਰੀ ਡਿਯੂਨਾ ਨੂੰ ਇਸ ਦਾ ਚੈਅਰਮੈਨ ਬਣਾਇਆ ਗਿਆ। ਸਮੇਂ ਸਮੇਂ ਰਾਸ਼ਟਰੀ ਪੱਧਰ ਤੇ ਰੈੱਡ ਕਰਾਸ ਦੀਆਂ ਮੀਟਿੰਗਾਂ ਵਿੱਚ ਰੈੱਡ ਕਰਾਸ ਦੇ 7 ਪ੍ਰਿੰਸੀਪਲ (ਸਿਧਾਂਤ) ਬਣਾਏ ਗਏ। ਜ਼ੋ ਅਜੇ ਵੀ ਪ੍ਰਮਾਣਿਤ ਹਨ। ਚਾਰ ਜਾਨੇਵਾ ਸੰਧੀਆਂ ਅਨੁਸਾਰ ਜੰਗਾਂ ਦੌਰਾਨ ਰੈੱਡ ਕਰਾਸ ਵੰਲਟੀਅਰਾਂ ਵਲੋਂ ਜ਼ਮੀਨ, ਸਮੁੰਦਰ ਵਿੱਚ ਜ਼ਖ਼ਮੀ ਸੈਨਿਕਾਂ ਦੀ ਸਹਾਇਤਾ ਕੀਤੀ ਜਾਵੇਗੀ। ਕੈਦ ਕੀਤੇ ਸੈਨਿਕਾਂ ਨੂੰ ਉਨ੍ਹਾਂ ਦੇ ਰੈਂਕ ਅਨੁਸਾਰ ਭੋਜਨ ਪਾਣੀ ਇਲਾਜ ਅਤੇ ਹੋਰ ਸਹੂਲਤਾਂ ਸੇਵਾਵਾਂ ਦੇਣਾ। ਅਤੇ ਉਨ੍ਹਾਂ ਦੀ ਘਰ ਵਾਪਸੀ। 
ਮਹਾਂਮਾਰੀਆਂ ਕੁਦਰਤੀ ਆਪਦਾਵਾਂ ਦੌਰਾਨ ਰੈੱਡ ਕਰਾਸ ਵੰਲਟੀਅਰਾਂ ਵਲੋਂ ਪੀੜਤਾਂ ਦੀ ਸਹਾਇਤਾ ਕਰਨ ਦੇ ਨਾਲ ਉਨ੍ਹਾਂ ਦੇ ਮੂੜ ਵਸੇਵੇ, ਭੋਜਨ ਪਾਣੀ ਇਲਾਜ ਲਈ ਯਤਨ ਕਰਨੇ। ਸੰਧੀਆਂ ਅਨੁਸਾਰ ਰੈੱਡ ਕਰਾਸ ਚਿੰਨ ਜਾਂ ਝੰਡੇ ਵਾਲੀ ਇਮਾਰਤਾਂ, ਗੱਡੀਆਂ, ਡਾਕਟਰਾਂ ਨਰਸਾਂ ਅਤੇ ਵੰਲਟੀਅਰਾਂ ਤੇ ਕੋਈ ਸੈਨਿਕ ਅਤੇ ਅੱਤਵਾਦੀ ਟੈਰੋਰਿਸਟ ਹਮਲੇ ਨਹੀ ਕਰਦੇ ਕਿਉਂਕਿ ਰੈੱਡ ਕਰਾਸ, ਇਨਸਾਨੀਅਤ ਪ੍ਰੇਮ ਹਮਦਰਦੀ ਵਜੋਂ ਬਿਨਾਂ ਭੇਦ ਭਾਵ, ਜ਼ਖਮੀਆਂ ਬਿਮਾਰਾਂ ਅਤੇ ਵਿਪਤਾ ਮਾਰਿਆ ਦੀ ਸੁਰੱਖਿਆ ਬਚਾਉ ਮਦਦ ਲਈ ਕਾਰਜ਼ ਕਰ ਰਹੀ ਹੈ। 
 ਇਸ ਸਮੇਂ ਅੰਤਰਰਾਸ਼ਟਰੀ ਰੈੱਡ ਕਰਾਸ ਸੁਸਾਇਟੀ ਦਾ ਹੈਡਕੁਆਰਟਰ ਜਾਨੇਵਾ ਵਿਖੇ ਹੈ। 192 ਦੇਸ਼ ਇਸ ਦੇ ਸਹਿਯੋਗੀ ਮੈਂਬਰ ਹਨ। ਮੁਸਲਿਮ ਦੇਸ਼ਾਂ ਵਿੱਚ ਰੈੱਡ ਕਰਾਸ ਸੁਸਾਇਟੀ ਦੀ ਥਾਂ ਰੈੱਡ ਕਰਿਸੈਂਟ ਸੁਸਾਇਟੀਆ, ਰੈੱਡ ਕਰਾਸ ਦੇ ਸਿਧਾਂਤਾਂ ਅਸੂਲਾਂ ਅਤੇ ਸੰਧੀਆਂ ਅਨੁਸਾਰ ਮਾਨਵਤਾ ਦੀ ਸੁਰੱਖਿਆ ਬਚਾਉ ਮਦਦ ਲਈ ਯਤਨ ਕਰ ਰਹੀਆਂ ਹਨ। 
7 ਸਿਧਾਂਤਾਂ ਅਸੂਲਾਂ ਅਨੁਸਾਰ ਰੈੱਡ ਕਰਾਸ ਵਲੋਂ ਵਿਦਿਆਰਥੀਆਂ ਅਧਿਆਪਕਾਂ ਨਾਗਰਿਕਾਂ ਅਤੇ ਕਰਮਚਾਰੀਆਂ ਨੂੰ ਫਸਟ ਏਡ ਸੀ ਪੀ ਆਰ, ਅਤੇ ਹੋਮ ਨਰਸਿੰਗ ਦੀ ਟ੍ਰੇਨਿੰਗ ਦੇਕੇ, ਰੈੱਡ ਕਰਾਸ ਵੰਲਟੀਅਰ ਵਜੋਂ ਸੰਕਟ ਸਮੇਂ ਮਾਨਵਤਾ ਦੀ ਸੇਵਾ ਸੰਭਾਲ ਲਈ ਤਿਆਰ ਕੀਤਾ ਜਾਂਦਾ ਹੈ। ਜਦਕਿ ਯੂ ਐਨ ਓ ਵੀ ਇੱਕ ਸਵੈਂ ਇਛਕ ਸੰਸਥਾਂ ਹੈ ਪਰ ਇਸ ਕੋਲ ਵੰਲਟੀਅਰ ਨਹੀਂ ਸਗੋਂ ਦੇਸ਼ਾਂ ਦੇ ਪ੍ਰਤੀਨਿਧੀ, ਇਸ ਦੇ ਮੈਂਬਰ ਹਨ।       
ਚਾਹੇ ਅੰਤਰਰਾਸ਼ਟਰੀ ਪੱਧਰ ਤੇ ਰੈੱਡ ਕਰਾਸ ਸੁਸਾਇਟੀ ਨੂੰ ਜੰਗਾਂ ਮਹਾਂਮਾਰੀਆਂ ਕੁਦਰਤੀ ਜਾਂ ਮਨੁੱਖੀ ਆਫਤਾਵਾਂ ਸਮੇਂ ਪੀੜਤਾਂ ਦੀ ਸਹਾਇਤਾ ਕਰਨ ਦੇ ਅਧਿਕਾਰ ਅਤੇ ਸਨਮਾਨ ਹਨ ਪਰ ਰੈੱਡ ਕਰਾਸ ਕੇਵਲ ਨਿਮਰਤਾ ਸ਼ਹਿਣਸ਼ੀਲਤਾ ਸਬਰ ਸ਼ਾਂਤੀ ਨਾਲ, ਦੇਸ਼ਾਂ ਦੇ ਰਾਜਨੀਤਿਕ ਅਧਿਕਾਰੀਆਂ ਨੂੰ ਬੇਨਤੀ ਕਰਕੇ, ਮਾਨਵਤਾ ਨੂੰ ਬਚਾਉਣ ਲਈ ਕਹਿ ਸਕਦੀ ਹੈ ਪਰ ਜ਼ਬਰਦਸਤੀ ਰੋਕਿਆ ਨਹੀਂ ਜਾ ਸਕਦਾ। 100 ਸਾਲ ਪਹਿਲਾਂ , ਪਹਿਲੇ ਸੰਸਾਰ ਯੁੱਧ ਮਗਰੋਂ 1920 ਵਿੱਚ ਅੰਗਰੇਜ਼ਾਂ ਵਲੋਂ ਭਾਰਤੀਯ ਰੈੱਡ ਕਰਾਸ ਸੁਸਾਇਟੀ ਦੀ ਸਥਾਪਨਾ ਕੀਤੀ। 1924 ਵਿੱਚ ਭਾਰਤ ਦੇ ਪੰਜਾਬ ਸੂਬੇ ਵਿਚ ਜੂਨੀਅਰ ਰੈੱਡ ਕਰਾਸ ਗਤੀਵਿਧੀਆਂ ਸਕੂਲਾਂ ਵਿਖੇ ਆਰੰਭ ਹੋਈਆ ਹਨ। ਭਾਰਤ ਦੇ ਰਾਸ਼ਟਰਪਤੀ ਜੀ ਇਸ ਦੇ ਪ੍ਰਧਾਨ ਹਨ। 
ਰਾਜਾਂ ਵਿੱਚ ਗਵਰਨਰ ਸਾਹਿਬ ਪ੍ਰਧਾਨ ਅਤੇ ਮੁੱਖ ਮੰਤਰੀ ਜੀ ਚੈਅਰਮੈਨ ਹਨ। ਜ਼ਿਲਿਆਂ ਵਿਖੇ ਡਿਪਟੀ ਕਮਿਸ਼ਨਰ ਇਸ ਦੇ ਪ੍ਰਧਾਨ ਹੁੰਦੇ ਹਨ। ਪਰ ਇਸ ਸਮੇਂ ਪੰਜਾਬ ਵਿੱਚ ਰੈੱਡ ਕਰਾਸ, ਜੂਨੀਅਰ ਰੈੱਡ ਕਰਾਸ, ਯੁਥ ਰੈੱਡ ਕਰਾਸ ਅਤੇ ਫਸਟ ਏਡ ਸੀ ਪੀ ਆਰ, ਹੋਮ ਨਰਸਿੰਗ ਗਤੀਵਿਧੀਆਂ ਅਤੇ ਟ੍ਰੇਨਿੰਗ ਪ੍ਰੋਗਰਾਮ ਬੰਦ ਹਨ। ਜਦਕਿ ਦੇਸ਼ ਦੇ ਬਾਕੀ ਰਾਜਾਂ ਅਤੇ ਦੁਨੀਆ ਦੇ ਦੂਸਰੇ ਦੇਸ਼ਾਂ ਵਿੱਚ ਸਰਕਾਰਾਂ ਨਾਲੋਂ ਰੈੱਡ ਕਰਾਸ ਸੁਸਾਇਟੀਆ ਵਲੋਂ ਵੱਧ ਕਾਰਜ਼ ਕੀਤੇ ਜਾ ਰਹੇ ਹਨ।