ਪਿੰਡ ਬੀਹੜਾਂ ਦੇ ਲੱਖ ਦਾਤਾ ਲਾਲਾ ਵਾਲਾ ਪੀਰ ਸਥਾਨ 'ਤੇ ਸਲਾਨਾ ਮੇਲਾ 22 ਮਈ ਨੂੰ ਕਰਵਾਇਆ ਜਾਵੇਗਾ- ਤਨੂ ਖ਼ਾਨ
ਹੁਸ਼ਿਆਰਪੁਰ- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੀਹਦਾਨੀ ਦੇ ਲੱਖ ਦਾਤਾ ਲਾਲਾ ਵਾਲਾ ਪੀਰ ਦੇ ਸਥਾਨ 'ਤੇ ਸਾਲਾਨਾ ਮੇਲਾ 22 ਮਈ ਨੂੰ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੇਖਕ-ਕਲਾਕਾਰ ਤਨੂ ਖਾਨ ਨੇ ਕਿਹਾ ਕਿ ਇਹ ਸਾਲਾਨਾ ਮੇਲਾ ਸਮੂਹ ਪਿੰਡ ਨਿਵਾਸੀਆਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ-ਨਾਲ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਬਹੁਤ ਸ਼ਰਧਾ ਨਾਲ ਕਰਵਾਇਆ ਜਾਵੇਗਾ।

ਇਸ ਸਾਲਾਨਾ ਮੇਲੇ ਦੌਰਾਨ, ਚਾਦਰ ਚੜ੍ਹਾਉਣ ਅਤੇ ਚਿਰਾਗ ਰੌਸ਼ਨ ਕਰਨ ਦੀਆਂ ਰਸਮਾਂ ਤੋਂ ਇਲਾਵਾ, ਮੇਲਾ ਸਵੇਰੇ 10 ਵਜੇ ਦੇ ਕਰੀਬ ਸ਼ੁਰੂ ਹੋਵੇਗਾ ਜਿਸ ਵਿੱਚ ਪ੍ਰਮੁੱਖ ਕਲਾਕਾਰ ਹਿੱਸਾ ਲੈਣਗੇ ਅਤੇ ਆਪਣੇ ਗੀਤਾਂ ਅਤੇ ਕੱਵਾਲੀਆਂ ਨਾਲ ਬਾਬਾ ਜੀ ਦੇ ਚਰਨਾਂ ਵਿੱਚ ਹਾਜਰੀ ਲਗਵਾਉਣਗੇ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ।
ਇਸ ਮੌਕੇ ਸੰਗਤ ਨੂੰ ਲੰਗਰ ਅਤੁੱਟ ਲਗਾਤਾਰ ਵਰਤਾਇਆ ਜਾਵੇਗਾ ਅਤੇ ਮੇਲੇ ਵਿੱਚ ਸ਼ਾਮਿਲ ਹੋਣ ਵਾਲੇ ਪਤਵੰਤਿਆਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਜਾਵੇਗਾ।