ਮਹਾਨ ਰੂਸੀ ਅਕਤੂਬਰ ਇਨਕਲਾਬ ਅਗਵਾਈ ਕਰਨ ਵਾਲੇ ਮਹਾਨ ਕਮਿਊਨਿਸਟ ਆਗੂ ਕਾਮਰੇਡ ਲੈਨਿਨ ਦਾ 122ਵਾਂ ਜਨਮ ਦਿਨ ਗੜ੍ਹਸ਼ੰਕਰ ਦੀਆਂ ਜਨਤਕ ਜਥੇਬੰਦੀਆਂ ਵਲੋਂ ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਵਿਚਾਰ ਗੋਸ਼ਟੀ ਦੇ ਰੂਪ ਵਿਚ ਮਨਾਇਆ ਗਿਆ।

ਗੜ੍ਹਸ਼ੰਕਰ22/04/25: 1917 ਦੇ ਮਹਾਨ ਰੂਸੀ ਅਕਤੂਬਰ ਇਨਕਲਾਬ ਅਗਵਾਈ ਕਰਨ ਵਾਲੇ ਮਹਾਨ ਕਮਿਊਨਿਸਟ ਆਗੂ ਕਾਮਰੇਡ ਲੈਨਿਨ ਦਾ 122ਵਾਂ ਜਨਮ ਦਿਨ ਗੜ੍ਹਸ਼ੰਕਰ ਦੀਆਂ ਜਨਤਕ ਜਥੇਬੰਦੀਆਂ ਵਲੋਂ ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਕਾਮਰੇਡ ਕੁਲਭੂਸ਼ਨ ਕੁਮਾਰ ਮਹਿੰਦਵਾਣੀ ਅਤੇ ਕਾਮਰੇਡ ਹਰਮੇਸ਼ ਢੇਸੀ ਦੀ ਅਗਵਾਈ ਵਿੱਚ ਵਿਚਾਰ ਗੋਸ਼ਟੀ ਦੇ ਰੂਪ ਵਿਚ ਮਨਾਇਆ ਗਿਆ। ਗੋਸ਼ਟੀ ਦੇ ਆਰੰਭ ਵਿਚ ਰਾਮ ਜੀ ਦਾਸ ਚੌਹਾਨ ਅਤੇ ਸ਼ਾਮ ਸੁੰਦਰ ਵਲੋਂ ਕਾਮਰੇਡ ਲੈਨਿਨ ਦੇ ਸੰਘਰਸ਼ਮਈ ਜੀਵਨ ਦੇ ਚਾਨਣਾ ਪਾਉਂਦਿਆਂ ਕਿਹਾ ਕਿ ਉਹਨਾਂ ਵਲੋਂ ਰੂਸ ਦੇ ਸ਼ਾਸਕ ਜਾਰ ਵਲੋਂ ਲੋਕਾਂ ਤੇ ਕੀਤੇ ਜਾਂਦੇ ਅਤਿਆਚਾਰਾਂ ਵਿਰੁੱਧ ਮਹਾਨ ਕਾਰਲ ਮਾਰਕਸ ਦੇ ਵਿਚਾਰਾਂ ਨੂੰ ਅਮਲੀ ਰੂਪ ਵਿਚ ਲਾਗੂ ਕਰਦਿਆਂ ਜਨਤਕ ਲਾਮਬੰਦੀ ਤੇ ਸੰਘਰਸ਼ਾਂ ਰਾਹੀ ਮਿਹਨਤਕਸ਼ ਲੋਕਾਂ ਦੇ ਮੁਕਤੀ ਦਾ ਰਾਹ ਖੋਲਿਆ ਤੇ ਰੂਸ ਵਿਚ ਸਮਾਜਵਾਦ ਦੀ ਸਥਾਪਨਾ ਕਰਕੇ ਸਰਮਾਏਦਾਰੀ ਨਿਜ਼ਾਮ ਨੂੰ ਵੱਡੀ ਸੱਟ ਮਾਰੀ ,ਜਿਸ ਦੇ ਸਿੱਟੇ ਵਜੋਂ ਸੰਸਾਰ ਦੇ ਲਗਭਗ ਤੀਜੇ ਹਿੱਸੇ ਵਿਚ ਸਮਾਜਵਾਦੀ ਪ੍ਰਬੰਧ ਦੀ ਸਥਾਪਨਾ ਹੋਈ।

ਗੜ੍ਹਸ਼ੰਕਰ22/04/25: 1917 ਦੇ ਮਹਾਨ ਰੂਸੀ ਅਕਤੂਬਰ ਇਨਕਲਾਬ ਅਗਵਾਈ ਕਰਨ ਵਾਲੇ ਮਹਾਨ ਕਮਿਊਨਿਸਟ ਆਗੂ ਕਾਮਰੇਡ ਲੈਨਿਨ ਦਾ 122ਵਾਂ ਜਨਮ ਦਿਨ ਗੜ੍ਹਸ਼ੰਕਰ ਦੀਆਂ ਜਨਤਕ ਜਥੇਬੰਦੀਆਂ ਵਲੋਂ ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਕਾਮਰੇਡ ਕੁਲਭੂਸ਼ਨ ਕੁਮਾਰ ਮਹਿੰਦਵਾਣੀ ਅਤੇ ਕਾਮਰੇਡ ਹਰਮੇਸ਼ ਢੇਸੀ ਦੀ ਅਗਵਾਈ ਵਿੱਚ ਵਿਚਾਰ ਗੋਸ਼ਟੀ ਦੇ ਰੂਪ ਵਿਚ ਮਨਾਇਆ ਗਿਆ। ਗੋਸ਼ਟੀ ਦੇ ਆਰੰਭ ਵਿਚ ਰਾਮ ਜੀ ਦਾਸ ਚੌਹਾਨ ਅਤੇ ਸ਼ਾਮ ਸੁੰਦਰ ਵਲੋਂ ਕਾਮਰੇਡ ਲੈਨਿਨ ਦੇ ਸੰਘਰਸ਼ਮਈ  ਜੀਵਨ ਦੇ ਚਾਨਣਾ ਪਾਉਂਦਿਆਂ ਕਿਹਾ ਕਿ ਉਹਨਾਂ ਵਲੋਂ  ਰੂਸ ਦੇ ਸ਼ਾਸਕ  ਜਾਰ  ਵਲੋਂ ਲੋਕਾਂ ਤੇ ਕੀਤੇ ਜਾਂਦੇ ਅਤਿਆਚਾਰਾਂ  ਵਿਰੁੱਧ ਮਹਾਨ ਕਾਰਲ ਮਾਰਕਸ ਦੇ ਵਿਚਾਰਾਂ ਨੂੰ ਅਮਲੀ ਰੂਪ ਵਿਚ ਲਾਗੂ ਕਰਦਿਆਂ ਜਨਤਕ ਲਾਮਬੰਦੀ ਤੇ ਸੰਘਰਸ਼ਾਂ ਰਾਹੀ ਮਿਹਨਤਕਸ਼ ਲੋਕਾਂ ਦੇ ਮੁਕਤੀ ਦਾ  ਰਾਹ ਖੋਲਿਆ ਤੇ  ਰੂਸ ਵਿਚ ਸਮਾਜਵਾਦ ਦੀ ਸਥਾਪਨਾ ਕਰਕੇ ਸਰਮਾਏਦਾਰੀ ਨਿਜ਼ਾਮ ਨੂੰ ਵੱਡੀ ਸੱਟ ਮਾਰੀ ,ਜਿਸ ਦੇ ਸਿੱਟੇ ਵਜੋਂ ਸੰਸਾਰ ਦੇ ਲਗਭਗ ਤੀਜੇ ਹਿੱਸੇ ਵਿਚ ਸਮਾਜਵਾਦੀ ਪ੍ਰਬੰਧ ਦੀ ਸਥਾਪਨਾ ਹੋਈ। । ਮੁਕੇਸ਼ ਕੁਮਾਰ,
 ਕਾਮਰੇਡ ਹਰਮੇਸ਼ ਢੇਸੀ ਤੇ  ਪ੍ਰਿੰਸੀਪਲ ਸਰੂਪ ਚੰਦ ਨੇ ਵਿਚਾਰ ਚਰਚਾ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਕਿ ਸਾਨੂੰ ਕੌਮਾਂਤਰੀ ਪੱਧਰ ਤੇ  ਸਮਾਜਵਾਦੀ ਢਾਂਚੇ ਨੂੰ ਲੱਗੀਆਂ ਪਛਾੜਾਂ ਅਤੇ ਭਾਰਤ ਵਿਚ ਕਮਿਊਨਿਸਟ ਲਹਿਰ ਨੂੰ ਲੱਗੇ ਖੋਰੇ ਦੇ ਕਾਰਣਾਂ ਨੁੰ ਸਮਝਣ ਤੇ ਆਪਾ ਪੜ੍ਹਚੋਲਣ  ਦੀ ਜ਼ਰੂਰਤ ਹੈ ਕਿਉਂਕਿ  ਭਾਰਤ ਜਿਹੇ ਦੇਸ਼ ਵਿਚ ਜਿਥੇ ਜਮਾਤੀ ਵੰਡ ਦੇ ਨਾਲ਼ ਸਮਾਜ ਵਿਚ  ਜਾਤ ਅਧਾਰਿਤ ਵਿਤਕਰਾ ਵੀ ਜਾਰੀ ਹੈ ਉਥੇ ਮਾਰਕਸਵਾਦੀ 
-ਲੈਨਿਨਵਾਦੀ ਵਿਚਾਰਾਂ ਨੂੰ ਭਾਰਤ ਦੇ ਸਮਾਜਿਕ ਢਾਂਚੇ ਦੀਆਂ ਕਮਜ਼ੋਰੀਆਂ ਨੂੰ ਸਮਝੇ ਬਿਨਾ ਲਾਗੂ ਨਹੀਂ ਕੀਤਾ ਜਾ ਸਕਦਾ। ਕਾਮਰੇਡ ਮਲਕੀਅਤ ਸਿੰਘ ਬਾਹੋਵਾਲ ਨੇ ਚਰਚਾ ਸਮੇਟਦਿਆਂ ਕਿਹਾ ਅੱਜ ਸਮੁੱਚੇ ਸੰਸਾਰ ਵਿੱਚ ਸਰਮਾਏਦਾਰੀ ਨੇ ਜੋ ਬੇਰੁਜ਼ਗਾਰੀ, ਗਰੀਬੀ , ਭੁੱਖਮਰੀ,ਜੰਗ ਦਾ ਸੰਕਟ ਖੜ੍ਹਾ ਕੀਤਾ ਹੈ ਉਸਦਾ ਇਕੋ ਇਕ ਹੱਲ ਕਾਮਰੇਡ ਲੈਨਿਨ ਦੇ ਦਰਸਾਏ ਰਸਤੇ ਅਨੁਸਾਰ ਜਨਤਕ ਲਾਮਬੰਦੀ ਕਰਕੇ ਸੰਘਰਸ਼ਾਂ ਰਾਹੀ ਸਮਾਜਵਾਦੀ ਪ੍ਰਬੰਧ ਦੀ ਸਥਾਪਨਾ ਕਰਕੇ ਹੀ ਕੱਢਿਆ ਜਾ ਸਕਦਾ ਹੈ ।
ਭਾਰਤ ਵਿਚ ਫਿਰਕਾਪ੍ਰਸਤ ਤੇ ਤਾਨਸ਼ਾਹੀ ਤਾਕਤਾਂ ਦੇ ਵਧਦੇ ਖਤਰੇ ਵਾਰੇ ਸੁਚੇਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਮੇ ਸਮੁੱਚੀਆਂ ਖੱਬੀਆਂ ਅਤੇ ਅਗਾਹਵਧੂ ਸ਼ਕਤੀਆਂ ਦਾ ਏਕਾ ਅਤੇ ਸੰਘਰਸ਼ ਹੀ ਦੇਸ਼ ਨੂੰ ਇਸ ਸੰਕਟ ਵਿਚ ਕੱਢ ਸਕਦਾ ਹੈ । ਅੰਤ ਵਿਚ ਬਲਬੀਰ ਖ਼ਾਨਪੁਰੀ ਵਲੋਂ ਵਿਚਾਰ ਗੋਸ਼ਟੀ ਵਿਚ ਸ਼ਾਮਿਲ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਸਾਨੂੰ ਅਜਿਹੇ ਮਹਾਨ ਇਨਕਲਾਬੀ ਆਗੂਆਂ ਦੇ ਜਨਮ ਦਿਨ ਵੱਡੇ ਪੱਧਰ ਤੇ ਮਨਾਉਣੇ ਚਾਹੀਦੇ ਹਨ ਤਾਂ ਕਿ ਉਹਨਾ ਦੇ ਲੋਕ ਕਲਿਆਣਕਾਰੀ ਜਨ ਚੇਤਨਾ ਦਾ ਹਿੱਸਾ ਬਣਾਇਆ ਜਾ ਸਕੇ । ਇਸ ਸਮੇ ਬਲਵੰਤ ਰਾਮ ਗਿਆਨੀ ਅਵਤਾਰ ਸਿੰਘ ਹੰਸਰਾਜ , ਸ਼ਿੰਗਾਰਾ ਰਾਮ ਭੱਜਲ  ਅਮਰਜੀਤ ਸਿੰਘ, ਗੁਰਮੇਲ ਰਾਮ,ਗੁਰਨਾਮ ਹਾਜ਼ੀਪੁਰ,ਗੋਪਾਲ ਦਾਸ ਮਨਹੋਤਰਾ,ਰਮਨ ਕੁਮਾਰ,ਬਲਜੀਤ ਕੁਮਾਰ,ਸੰਤ ਰਾਮ,ਸ਼ਾਮ ਸੁੰਦਰ ਸ਼ਰਮਾ,ਦੇਵੀ ਦਾਸ ਭੱਜਲ਼ ਹਾਜ਼ਿਰ ਸਨ।