21 ਅਪ੍ਰੈਲ ਗ਼ਦਰ ਪਾਰਟੀ ਸਥਾਪਨਾ ਦਿਵਸ ਸਮਾਗਮ ਮੌਕੇ ਲੋਕ ਅਰਪਣ ਹੋ ਰਿਹਾ 'ਵਿਰਸਾ' ਭਵਿੱਖ਼ 'ਚ ਛੇੜੇਗਾ ਮੁੱਲਵਾਨ ਸੰਵਾਦ
ਜਲੰਧਰ- ਦੇਸ਼ ਭਗਤ ਯਾਦਗਾਰ ਕਮੇਟੀ ਦੀ ਇਤਿਹਾਸ ਸਬ ਕਮੇਟੀ ਵੱਲੋਂ ਖੋਜ਼ ਭਰਪੂਰ ਸਮੱਗਰੀ ਨੂੰ ਕਮੇਟੀ ਦੀ ਪੱਤ੍ਰਿਕਾ 'ਵਿਰਸਾ' ਵਿਚ ਆਪਣੀਆਂ ਸਿਰਜਣਾਤਮਕ ਰਚਨਾਵਾਂ ਵਿਚ ਸੰਜੋਂਦੇ ਹੋਏ ਮਹੱਤਵਪੂਰਨ ਕਾਰਜ਼ ਕੀਤਾ ਹੈ ਜਿਸ ਉਪਰ ਗੰਭੀਰ ਸੰਵਾਦ ਛੇੜਨ ਅਤੇ ਅਣਗੌਲੇ ਅਮੁੱਲੇ ਇਤਿਹਾਸ ਨੂੰ ਲੜ ਬੰਨ੍ਹਣ ਲਈ ਸਵੈ ਚਿੰਤਨ ਦੇ ਤਿੱਖੇ ਸੁਆਲਾਂ ਦੇ ਸਨਮੁੱਖ ਹੋਣ ਦੀ ਲੋੜ ਹੈ। ਇਹਨਾਂ ਸ਼ਬਦਾਂ ਦਾ ਜ਼ਿਕਰ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਗ਼ਦਰ ਪਾਰਟੀ ਦੇ ਸਥਾਪਨਾ ਦਿਵਸ ਸਮਾਗਮ ਮੌਕੇ 21 ਅਪ੍ਰੈਲ ਨੂੰ ਇਹ ਵਿਰਸਾ ਬੁਲੇਟਿਨ ਲੋਕ ਅਰਪਣ ਕੀਤਾ ਜਾਏਗਾ।

ਵਿਰਸਾ ਬੁਲੇਟਿਨ ਦੀ ਬੁੱਕਲ ਵਿਚ ਪਾਠਕਾਂ ਨੂੰ 'ਚੌਰਾ ਚੌਰੀ ਵਿਦਰੋਹ ਦੀ ਅਣਛੋਹੀ ਦਾਸਤਾਂ', 'ਪਛੜੇ ਵਰਗਾਂ ਦੇ ਗ਼ਦਰੀ ਬਾਬੇ', 'ਮਈ ਦਿਹਾੜਾ', 'ਅਮਰੀਕਾ ਤੋਂ ਕਾਲਾ ਨਾਗ਼', 'ਹਿੰਦੂ ਮੁਸਲਮਾਨਾਂ ਦਾ ਇਤਿਫਾਕ', 'ਗ਼ਦਰ ਪਾਰਟੀ ਅਤੇ ਮਜ਼੍ਹਬੀ ਝਗੜੇ' ਅਤੇ 'ਅਸੀਂ ਅੱਡ ਮੁਲਕ ਲਈ ਤਾਂ ਨਹੀਂ ਸੀ ਲੜੇ ਆਦਿ ਮਹੱਤਵਪੂਰਨ ਸਮੱਗਰੀ ਪੜ੍ਹਨ ਅਧਿਐਨ ਕਰਨ ਲਈ ਪ੍ਰਾਪਤ ਹੋਏਗੀ। ਪ੍ਰੈਸ ਨੋਟ ਵਿੱਚ ਹਰਵਿੰਦਰ ਭੰਡਾਲ (ਸੰਪਾਦਕ), ਚਰੰਜੀ ਲਾਲ ਕੰਗਣੀਵਾਲ (ਸਹਿ ਸੰਪਾਦਕ), ਵਿਜੈ ਬੰਬੇਲੀ (ਸਹਿਯੋਗੀ ਸੰਪਾਦਕ ) ਨੂੰ ਉਚੇਚੇ ਤੌਰ ਤੇ ਵਧਾਈ ਦਿੰਦੇ ਹੋਏ ਪਾਠਕਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਦੇਸ਼ ਭਗਤ ਯਾਦਗਾਰ ਕਮੇਟੀ ਅਜਿਹੇ ਉੱਦਮ ਭਵਿੱਖ਼ ਵਿੱਚ ਵੀ ਜਾਰੀ ਰੱਖੇਗੀ।
ਇਹ ਵੀ ਜ਼ਿਕਰਯੋਗ ਹੈ ਕਿ ਇਸਤੋਂ ਇਲਾਵਾ 'ਨਵੀਂ ਮੰਡੀ ਅਤੇ ਖੇਤੀ ਨੀਤੀ' ਉਪਰ ਗੰਭੀਰ ਵਿਚਾਰ ਚਰਚਾ ਕਰਨ ਲਈ ਬਲਦੇਵ ਸਿੰਘ ਨਿਹਾਲਗੜ੍ਹ, ਸਤਨਾਮ ਸਿੰਘ ਅਜਨਾਲਾ, ਜੋਗਿੰਦਰ ਸਿੰਘ ਉਗਰਾਹਾਂ, ਰਾਮਿੰਦਰ ਸਿੰਘ ਪਟਿਆਲਾ ਅਤੇ ਬਲਬੀਰ ਸਿੰਘ ਰਾਜੇਵਾਲ ਉਚੇਚੇ ਤੌਰ ਤੇ ਪੁੱਜੇ ਰਹੇ ਹਨ। ਕਮੇਟੀ ਦੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ ਲਹਿਰਾਉਣਗੇ ਗ਼ਦਰ ਪਾਰਟੀ ਦਾ ਝੰਡਾ। ਇਸ ਮਸਲੇ ਤੋਂ ਇਲਾਵਾ ਕੌਮੀ, ਕੌਮਾਂਤਰੀ ਅਤੇ ਸੂਬਾਈ ਪੱਧਰ ਤੇ ਚਰਚਿਤ ਮੁਦਿਆਂ ਉੱਪਰ ਮਤੇ ਵੀ ਸਮਾਗਮ ਦੀ ਪ੍ਰਵਾਨਗੀ ਲਈ ਰੱਖੇ ਜਾਣਗੇ।