ਪਿੰਡ ਮੁੱਗੋਵਾਲ ਦੇ ਸਰਪੰਚ ਬਣਨ 'ਤੇ ਭੁਪਿੰਦਰ ਸਿੰਘ ਅਤੇ ਉਨਾਂ ਦੇ ਸਾਥੀ ਪੰਚਾਇਤ ਮੈਂਬਰਾਂ ਨੂੰ ਕੀਤਾ ਸਨਮਾਨਿਤ

ਮਾਹਿਲਪੁਰ, 16 ਅਕਤੂਬਰ - ਦੇਸ਼ ਦੀ ਆਜ਼ਾਦੀ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਪੰਜ ਫਰੀਡਮ ਫਾਈਟਰਾਂ ਦੇ ਪਿੰਡ ਵਜੋਂ ਜਾਣੇ ਜਾਂਦੇ ਪਿੰਡ ਮੁੱਗੋਵਾਲ ਦੇ ਸਰਦਾਰ ਭੁਪਿੰਦਰ ਸਿੰਘ ਦੇ ਸਰਪੰਚ ਚੁਣੇ ਜਾਣ ਤੇ ਉਹਨਾਂ ਨੂੰ ਅਤੇ ਉਨਾਂ ਦੀ ਧਰਮ ਪਤਨੀ ਸ਼੍ਰੀਮਤੀ ਅਮਰਜੀਤ ਕੌਰ ਨੂੰ ਪਿੰਡ ਵਾਸੀਆਂ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਦੇ ਨਾਲ ਹੀ ਉਹਨਾਂ ਦੀ ਟੀਮ ਵਿੱਚ ਸ਼ਾਮਿਲ ਪੰਚਾਇਤ ਮੈਂਬਰ ਕਰਮਜੀਤ ਸਿੰਘ ਬੱਬੂ, ਹਰਮਨਜੋਤ ਸਿੰਘ, ਕੁਲਦੀਪ ਸਿੰਘ, ਬਲਵੰਤ ਕੌਰ, ਅਤੇ ਕਮਲਜੀਤ ਕੌਰ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ  ਲੱਡੂ ਵੰਡੇ ਗਏ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਪੰਡਿਤ ਨਰਿੰਦਰ ਮੋਹਣ ਨਿੰਦੀ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਮਹਿੰਦਰ ਸਿੰਘ, ਰਘਵੀਰ ਸਿੰਘ, ਪਰਮਿੰਦਰ ਸਿੰਘ, ਮੋਹਨ ਲਾਲ ਪਟਿਆਲਾ, ਲਖਵੀਰ ਸਿੰਘ, ਲੈਂਬਰ ਸਿੰਘ, ਸਤਨਾਮ ਸਿੰਘ, ਪਰਮਜੀਤ ਸਿੰਘ, ਜਸਵੀਰ ਸਿੰਘ ਸਮੇਤ ਪਿੰਡ ਵਾਸੀ ਹਾਜ਼ਰ ਸਨ। ਇਸ ਮੌਕੇ ਗੱਲਬਾਤ ਕਰਦਿਆਂ ਨਵੇਂ ਬਣੇ ਸਰਪੰਚ ਭੁਪਿੰਦਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਸਰਕਾਰੀ ਨੌਕਰੀ ਪੂਰੀ ਇਮਾਨਦਾਰੀ, ਦੇਸ਼ ਭਗਤੀ ਤੇ ਲਗਨ ਨਾਲ ਕੀਤੀ ਹੈ। 
ਇਸੇ ਤਰ੍ਹਾਂ ਉਹ ਪੂਰੀ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਪਿੰਡ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਲੈ ਕੇ ਜਾਣਗੇ। ਉਹਨਾਂ ਕਿਹਾ ਕਿ ਪਿੰਡ ਵਾਸੀਆਂ ਦੇ ਮਸਲੇ ਪਿੰਡ ਵਿੱਚ ਹੀ ਹੱਲ ਹੋਇਆ ਕਰਨਗੇ। ਉਹ ਬਿਨਾਂ ਕਿਸੇ ਭਿੰਨ ਭੇਤ ਤੋਂ ਆਪਣੇ ਪੰਚਾਇਤ ਮੈਂਬਰਾਂ ਦੇ ਸਾਥ ਅਤੇ ਮੋਹਤਵਾਰ ਵਿਅਕਤੀਆਂ ਦੇ ਸਹਿਯੋਗ ਨਾਲ ਹਰ ਇੱਕ ਵਿਅਕਤੀ ਨੂੰ ਇਨਸਾਫ ਦੇਣ ਲਈ ਹਮੇਸ਼ਾ ਹੀ ਯਤਨਸ਼ੀਲ ਰਹਿਣਗੇ। ਇਸ ਮੌਕੇ ਉਹਨਾਂ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ, ਜਿਨਾਂ ਨੇ ਉਹਨਾਂ ਨੂੰ ਪਿੰਡ ਮੁੱਗੋਵਾਲ ਦੀ ਸਰਪੰਚੀ ਦਾ ਇਹ ਮਾਣ ਦੇ ਕੇ ਇੱਜਤ ਤੇ ਸਤਿਕਾਰ ਬਖਸ਼ਿਆ।