ਕਲਾਵਾਂ ਦਾ ਸਾਗਰ ਹੈ ਇਲਾਕਾ ਮਾਹਿਲਪੁਰ- ਪ੍ਰੋ. ਅਜੀਤ ਲੰਗੇਰੀ

ਮਾਹਿਲਪੁਰ- ਇਲਾਕਾ ਮਾਹਿਲਪੁਰ ਦਾ ਹਰ ਪਿੰਡ ਅਤੇ ਇੱਥੋਂ ਦੀ ਪ੍ਰਸਿੱਧ ਸੰਸਥਾ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਕਲਾਵਾਂ ਦਾ ਸਾਗਰ ਹੈ। ਇਹ ਵਿਚਾਰ ਪ੍ਰੋਫੈਸਰ ਸਿਮਰ ਮਾਣਕ ਦੇ ਚਿੱਤਰਾਂ ਦੀ ਨੁਮਾਇਸ਼ ਮੌਕੇ ਪ੍ਰਿੰਸੀਪਲ ਹਰਭਜਨ ਸਿੰਘ ਵਿਚਾਰ ਮੰਚ ਤੇ ਸੰਯੋਜਕ ਪ੍ਰੋ. ਅਜੀਤ ਲੰਗੇਰੀ ਨੇ ਖਾਲਸਾ ਕਾਲਜ ਮਾਹਿਲਪੁਰ ਵਿੱਚ ਆਖੇ।

ਮਾਹਿਲਪੁਰ- ਇਲਾਕਾ ਮਾਹਿਲਪੁਰ ਦਾ ਹਰ ਪਿੰਡ ਅਤੇ ਇੱਥੋਂ ਦੀ  ਪ੍ਰਸਿੱਧ ਸੰਸਥਾ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਕਲਾਵਾਂ ਦਾ ਸਾਗਰ ਹੈ। ਇਹ ਵਿਚਾਰ ਪ੍ਰੋਫੈਸਰ ਸਿਮਰ ਮਾਣਕ ਦੇ ਚਿੱਤਰਾਂ ਦੀ ਨੁਮਾਇਸ਼ ਮੌਕੇ ਪ੍ਰਿੰਸੀਪਲ ਹਰਭਜਨ ਸਿੰਘ ਵਿਚਾਰ ਮੰਚ ਤੇ ਸੰਯੋਜਕ ਪ੍ਰੋ. ਅਜੀਤ ਲੰਗੇਰੀ ਨੇ ਖਾਲਸਾ ਕਾਲਜ ਮਾਹਿਲਪੁਰ ਵਿੱਚ ਆਖੇ। 
ਉਹਨਾਂ ਅੱਗੇ ਕਿਹਾ ਕਿ ਇਸ ਸੰਸਥਾ ਨੇ ਹਰ ਖੇਤਰ ਵਿੱਚ ਉੱਚੀਆਂ ਤੇ ਸੁੱਚੀਆਂ ਮੰਜ਼ਿਲਾਂ ਪ੍ਰਾਪਤ ਕਰਨ ਵਾਲੇ ਇਨਸਾਨ ਪੈਦਾ ਕੀਤੇ ਹਨ। ਖਾਲਸਾ ਕਾਲਜ ਮਾਹਿਲਪੁਰ ਦੇ ਬਾਨੀ ਪ੍ਰਿੰਸੀਪਲ ਹਰਭਜਨ ਸਿੰਘ ਜੀ ਦੀ ਯਾਦ ਵਿੱਚ ਚਿੱਤਰਾਂ ਦੀ ਨੁਮਾਇਸ਼ ਦਾ ਪ੍ਰਬੰਧ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਜੇ ਬੀ ਸੇਖੋਂ ਅਤੇ ਸਿੱਖ ਵਿੱਦਿਅਕ ਕੌਂਸਲ ਦੇ ਸਹਿਯੋਗ ਨਾਲ ਕੀਤਾ ਗਿਆ। ਕਲਾ ਸਮਾਗਮ ਦੇ ਸੂਤਰਧਾਰ ਵਜੋਂ ਭੂਮਿਕਾ ਨਿਭਾਉਂਦਿਆਂ ਸ਼੍ਰੋਮਣੀ ਸਾਹਿਤਕਾਰ ਬਲਜਿੰਦਰ ਮਾਨ ਨੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਵਾਇਆ।
      ਨੁਮਾਇਸ਼ ਦਾ ਉਦਘਾਟਨ ਕਰਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਮਾਹਿਲਪੁਰ ਦੇ ਸੰਧੂਰੀ ਅੰਬਾਂ ਅਤੇ ਸਿਰਜਣਾ ਦੀ ਕਲਾਤਮਿਕ ਮਹਿਕ ਹਰ ਕਿਸੇ ਨੂੰ ਆਕਰਸ਼ਿਤ ਕਰਦੀ ਹੈ। ਕੋਮਲ ਕਲਾਵਾਂ ਦੇ ਵਿਕਾਸ ਨਾਲ ਹੀ ਮਨੁੱਖੀ ਮਨ ਅੰਦਰ ਇਨਸਾਨੀ ਕਦਰਾਂ ਕੀਮਤਾਂ ਉਪਜਦੀਆਂ ਹਨ।
ਇਸ ਮੌਕੇ ਸਭ ਦਾ ਸਵਾਗਤ ਕਰਦਿਆਂ ਪ੍ਰਿੰਸੀਪਲ ਡਾ.ਪਰਵਿੰਦਰ ਸਿੰਘ ਨੇ ਕਿਹਾ ਕਿ ਕਾਲਜ ਵਿੱਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਰ ਪ੍ਰਕਾਰ ਦੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਰਹਿੰਦਾ ਹੈ। ਉਹਨਾਂ ਅੱਗੇ ਕਿਹਾ ਕਿ ਸਮੇਂ ਦੀ ਲੋੜ ਹੈ ਆਪਣੀ ਨਵੀਂ ਪਨੀਰੀ ਨੂੰ ਅਮੀਰ ਵਿਰਾਸਤੀ ਕਦਰਾਂ ਕੀਮਤਾਂ ਨਾਲ ਜੋੜਿਆ ਜਾਵੇ। ਉਚੇਚੇ ਤੌਰ ਤੇ ਹਾਜ਼ਰ ਹੋਈ ਕਵਿਤਰੀ ਸੁਖਵਿੰਦਰ ਅੰਮ੍ਰਿਤ ਅਤੇ ਗਾਇਕ ਬਲਰਾਜ ਨੇ ਆਪਣੀਆਂ ਕਲਾਤਮਿਕ ਵੰਨਗੀਆਂ ਨਾਲ ਖ਼ੂਬ ਰੰਗ ਬੰਨਿਆ ।
 ਪ੍ਰੋ. ਸਿਮਰ ਮਾਣਕ ਨਾਲ ਉਹਨਾਂ ਦੇ ਜੀਵਨ ਸਾਥੀ ਲੇਖਕ ਪ੍ਰੋ. ਗੁਰਮਨ ਸਿੰਘ ਨੇ ਚਿੱਤਰਾਂ ਦੀ ਪਿੱਠ ਭੂਮੀ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਦਰਸ਼ਕਾਂ ਨੇ ਇਹਨਾਂ ਚਿੱਤਰਾਂ ਨੂੰ ਦੇਖ ਕੇ ਆਪਣੇ ਕਲਾਤਮਿਕ ਪੱਧਰ ਨੂੰ ਉਚੇਰਾ ਕੀਤਾ। ਨਮਾਇਸ਼ ਦੇ ਪ੍ਰਬੰਧਾਂ ਨੂੰ ਸ਼ਾਨਦਾਰ ਢੰਗ ਨਾਲ ਸੰਚਾਲਿਤ ਕਰਨ ਵਿੱਚ ਪ੍ਰੋ. ਦਲਵਿੰਦਰ ਅਜੀਤ, ਪ੍ਰੋ. ਤਜਿੰਦਰ ਸਿੰਘ, ਤਲਵਿੰਦਰ ਹੀਰ, ਬੱਬੂ ਮਾਹਿਲਪੁਰੀ , ਸਰਪੰਚ ਬਲਵਿੰਦਰ ਸਿੰਘ, ਬਲਜਿੰਦਰ ਮਾਨ , ਪਰਮਜੀਤ ਕਾਤਿਬ, ਰਘੁਵੀਰ ਸਿੰਘ ਕਲੋਆ ਅਤੇ ਸੁਖਮਨ ਸਿੰਘ ਆਦਿ ਨੇ ਵਿਸ਼ੇਸ਼ ਭੂਮਿਕਾ ਅਦਾ ਕੀਤੀ।
     ਨੁਮਾਇਸ਼ ਦਾ ਆਨੰਦ ਮਾਨਣ ਵਾਲੇ ਪਤਵੰਤਿਆਂ ਵਿੱਚ ਪ੍ਰਿੰ. ਸੁਰਜੀਤ ਸਿੰਘ, ਸੁਰਿੰਦਰ ਪਾਲ ਝੱਲ, ਰੋਸ਼ਨਜੀਤ ਸਿੰਘ ਪਨਾਮ, ਅੰਮ੍ਰਿਤਪਾਲ ਸਿੰਘ ਸੰਧੂ,ਵਿਜੇ ਬੰਬੇਲੀ, ਗੁਰਮਿੰਦਰ ਕੈਂਡੋਵਾਲ, ਹਰਵੀਰ ਮਾਨ, ਬਾਬੂ ਅਮਰਜੀਤ ਸਿੰਘ,ਚੈਂਚਲ ਸਿੰਘ ਬੈਂਸ ,ਬੰਤ ਸਿੰਘ ਬੈਂਸ ,ਬਲਦੇਵ ਸਿੰਘ ਬੰਗਾ, ਸੁਖਦੇਵ ਨਡਾਲੋਂ ,ਪ੍ਰੋ. ਵਿਕਰਮ ਚੰਦੇਲ, ਬਲਜੀਤ ਸਿੰਘ ਬੈਂਸ, ਪ੍ਰਿੰ. ਸੁਖਚੈਨ ਸਿੰਘ ਸਮੇਤ ਵਿਦਿਆਰਥੀ, ਅਧਿਆਪਕ ਅਤੇ ਕਲਾ ਪ੍ਰੇਮੀ ਸ਼ਾਮਿਲ ਸਨ।