फेज 5 में मूत्रालयों की स्थिति खराब है।

ਐਸ ਏ ਐਸ ਨਗਰ, 1 ਫਰਵਰੀ– ਕਾਂਗਰਸੀ ਆਗੂ ਸ੍ਰੀ ਗੁਰਮੀਤ ਸਿੰਘ ਸਿਆਣ ਨੇ ਫੇਜ਼ 5 ਦੀ ਮੁਹੱਲਾ ਕਲੀਨਿਕ ਦੇ ਸਾਹਮਣੇ ਪੈਂਦੀ ਬੈਂਕ ਸੁਕੇਅਰ ਵਾਲੀ ਮਾਰਕੀਟ ਵਿੱਚ ਬਣੇ ਜਨਤਕ ਸ਼ੌਚਾਲਿਆ ਦੀ ਹਾਲਤ ਵਿੱਚ ਸੁਧਾਰ ਕਰਨ ਦੀ ਮੰਗ ਕੀਤੀ ਹੈ।

ਐਸ ਏ ਐਸ ਨਗਰ, 1 ਫਰਵਰੀ– ਕਾਂਗਰਸੀ ਆਗੂ ਸ੍ਰੀ ਗੁਰਮੀਤ ਸਿੰਘ ਸਿਆਣ ਨੇ ਫੇਜ਼ 5 ਦੀ ਮੁਹੱਲਾ ਕਲੀਨਿਕ ਦੇ ਸਾਹਮਣੇ ਪੈਂਦੀ ਬੈਂਕ ਸੁਕੇਅਰ ਵਾਲੀ ਮਾਰਕੀਟ ਵਿੱਚ ਬਣੇ ਜਨਤਕ ਸ਼ੌਚਾਲਿਆ ਦੀ ਹਾਲਤ ਵਿੱਚ ਸੁਧਾਰ ਕਰਨ ਦੀ ਮੰਗ ਕੀਤੀ ਹੈ।
ਉਹਨਾਂ ਕਿਹਾ ਕਿ ਇਸ ਜਨਤਕ ਸ਼ੌਚਾਲਿਆ ਦੀ ਹਾਲਤ ਬਹੁਤ ਮਾੜੀ ਹੈ। ਇਸ ਵਿੱਚ ਪਿਸ਼ਾਬ ਲਈ ਲਗਾਏ ਗਏ ਪੋਟ ਗੰਦ ਨਾਲ ਭਰੇ ਰਹਿੰਦੇ ਹਨ। ਇਹਨਾਂ ਉਪਰ ਫਲਸ਼ ਵਾਲੀ ਟੂਟੀਆਂ ਜਾਂ ਤਾਂ ਗਾਇਬ ਹਨ ਅਤੇ ਜਿਹੜੀਆਂ ਹਨ ਉਹਨਾਂ ਦੇ ਹੇਂਡਲ ਨਹੀਂ ਹਨ। ਗੰਦਾ ਪਾਣੀ ਨਿਕਲਣ ਲਈ ਵੇਸਟ ਪਾਈਪ ਵੀ ਨਹੀਂ ਹੈ।
ਉਹਨਾਂ ਕਿਹਾ ਕਿ ਪਿਸ਼ਾਬਘਰ ਵਿੱਚ ਬਹੁਤ ਗੰਦੀ ਬਦਬੂ ਆਉਂਦੀ ਹੈ ਅਤੇ ਇਸਦੀ ਵਰਤੋਂ ਕਰਨ ਵਾਲਿਆਂ ਨੂੰ ਇੰਨਫੈਕਸ਼ਨ ਦਾ ਵੀ ਖਤਰਾ ਹੈ। ਉਹਨਾਂ ਕਿਹਾ ਕਿ ਹੱਥ ਧੋਣ ਵਾਲੀ ਟੂਟੀ ਤੇ ਲੀਰਾਂ ਬੰਨ ਕੇ ਪਾਣੀ ਰੋਕਿਆ ਹੋਇਆ ਹੈ।
ਉਹਨਾਂ ਕਿਹਾ ਕਿ ਸ਼ਹਿਰ ਦੇ ਜਿਆਦਾਤਰ ਖੇਤਰਾਂ ਵਿੱਚਲੇ ਜਨਤਕ ਪਿਸ਼ਾਬਘਰ ਅਜਿਹੀ ਹੀ ਹਾਲਤ ਵਿੱਚ ਹਨ ਅਤੇ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਇਹਨਾਂ ਸ਼ੌਚਾਲਿਆਂ ਦੀ ਜਾਂਚ ਕਰਕੇ ਇਹਨਾਂ ਦੀ ਹਾਲਤ ਵਿੱਚ ਸੁਧਾਰ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ ਅਤੇ ਸ਼ਹਿਰ ਵਾਸੀਆਂ ਨੂੰ ਜਨ ਸੁਵਿਧਾਵਾਂ ਦੀ ਸਾਫ ਸੁਥਰੀ ਸੁਵਿਧਾ ਦਿੱਤੀ ਜਾਵੇ।
ਉਹਨਾਂ ਕਿਹਾ ਕਿ ਫੇਜ਼ 5 ਦੇ ਪੀ ਸੀ ਐੱਲ ਚੌਂਕ ਦੇ ਸਲਿੱਪ ਰੋਡ ਤੇ ਕਈ ਮਹੀਨੇ ਤੋਂ ਕੂੜੇ ਦਾ ਢੇਰ ਲੱ ਗਿਆ ਹੋਇਆ ਹੈ, ਜਿਹੜਾ ਦਿਨੋਂ ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਹੈ ਕਿ ਕੂੜੇ ਦਾ ਇਹ ਢੇਰ ਚੁਕਵਾਇਆ ਜਾਵੇ।