ਪਿੰਡ ਥੇਂਦਾ ਚਿਪੜਾ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਐਨ.ਐਮ.ਐਮ.ਐਸ. ਪ੍ਰੀਖਿਆ ਪਾਸ ਕਰਕੇ ਚਮਕਾਇਆ ਇਲਾਕੇ ਦਾ ਨਾਂ

ਹੁਸ਼ਿਆਰਪੁਰ- ਸਰਕਾਰੀ ਮਿਡਲ ਸਕੂਲ ਥੇਂਦਾ ਚਿਪੜਾ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਵਜ਼ੀਫ਼ੇ ਦੀ ਮਾਣਮੱਤੀ ਪ੍ਰੀਖਿਆ ਐਨ.ਐਮ.ਐਮ.ਐਸ ਪਾਸ ਕਰਕੇ ਜਿਥੇ ਪਿੰਡ ਦਾ ਨਾਂ ਰੋਸ਼ਨ ਕੀਤਾ ਉਥੇ ਸਕੂਲ ਤੇ ਆਪਣੇ ਮਾਤਾ ਪਿਤਾ ਦਾ ਨਾਮ ਵੀ ਚਮਕਾ ਦਿੱਤਾ ਹੈ। ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਲਲਿਤਾ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਟਾਫ਼ ਅਤੇ ਬੱਚਿਆਂ ਦੀ ਮਿਹਨਤ ਸਦਕਾ ਸਕੂਲ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਇਹ ਸਫਲਤਾ ਹਾਸਿਲ ਕੀਤੀ ।

ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਹੋਣਹਾਰ ਬੱਚਿਆਂ ਦੀ ਪੜ੍ਹਾਈ ਲਈ ਅਤੇ ਪੜ ਲਿਖ ਕੇ ਅੱਗੇ ਵਧਣ ਨੂੰ ਮੁੱਖ ਰੱਖਦਿਆਂ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਜਿਸ ਤਹਿਤ ਵਿਦਿਆਰਥਣ ਗੁਰਲੀਨ ਕੌਰ ਨੂੰ 9ਵੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ 12 ਹਜ਼ਾਰ ਕੁੱਲ 48 ਹਜ਼ਾਰ ਰੁਪਏ ਮਿਲਣਗੇ।  ਇਸ ਬੱਚੀ ਨੂੰ ਅੱਜ ਸਕੂਲ ਦੇ ਵਿਚ ਸਕੂਲ ਮੁਖੀ ਗੁਰਪ੍ਰੀਤ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਰਜੀਤ ਸਿੰਘ ਭਾਟੀਆ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਹਰਜੀਤ ਸਿੰਘ ਭਾਟੀਆ ਨੇ ਕਿਹਾ ਕਿ ਗੁਰਲੀਨ ਕੌਰ ਨੇ ਐਨ.ਐਮ.ਐਮ.ਐਸ ਪਾਸ ਕਰਕੇ ਬਾਕੀ ਵਿਦਿਆਰਥੀਆਂ  ਵਿਚ ਵੀ ਪੜ੍ਹ ਕੇ ਅੱਗੇ ਵਧਣ ਦਾ ਜਜ਼ਬਾ ਪੈਦਾ ਕੀਤਾ ਹੈ। 
ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਵੱਲੋਂ ਸਨਮਾਨਿਤ ਕਰਕੇ ਗੁਰਲੀਨ ਕੌਰ ਦਾ ਹੌਸਲਾ ਵਧਾਉਣਾ ਸਲਾਘਾ ਯੋਗ ਉਪਰਾਲਾ ਹੈ। ਇਸ ਮੌਕੇ ਗੁਰਲੀਨ ਕੌਰ ਦੇ ਪਿਤਾ ਮਨਪ੍ਰੀਤ ਸਿੰਘ ਮੰਨਾ ਵੀ ਇਸ ਸਨਮਾਨ ਸਮਾਰੋਹ ਦੌਰਾਨ ਹਾਜ਼ਰ ਹੋਏ ।  ਇਸ ਮੌਕੇ ਗੁਰਲੀਨ ਦੇ ਦਾਦਾ ਸਤਪਾਲ ਸਿੰਘ ਤੇ ਪਿਤਾ ਮਨਪ੍ਰੀਤ ਸਿੰਘ ਮੰਨਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਧੀਆਂ ਸਫਲਤਾ ਦਾ ਦੂਜਾ ਨਾਮ ਹਨ। ਲੜਕੀਆਂ ਪੜ੍ਹਨ ਦੇ ਨਾਲ ਖੇਡਾਂ ਵਿਚ ਵੀ ਅੱਗੇ ਹਨ। ਅੱਜ ਹਰ ਖੇਤਰ ਵਿਚ ਲੜਕੀਆਂ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜ੍ਹੀਆਂ ਹੋ ਕੇ ਉੱਚ ਉਪਲੱਬਧੀਆਂ ਹਾਸਿਲ ਕਰ ਰਹੀਆਂ ਹਨ।
 ਉਨ੍ਹਾਂ ਕਿਹਾ ਕਿ ਗੁਰਲੀਨ ਕੌਰ ਨੂੰ ਜਿਥੇ ਸਕੂਲ ਸਟਾਫ ਵੱਲੋਂ ਬਿਹਤਰ ਸਿੱਖਿਆ ਦਿੱਤੀ ਜਾਂਦੀ ਹੈ ਉੱਥੇ ਹੀ ਇਸਦੀ ਮਾਤਾ ਮਨਦੀਪ ਕੌਰ, ਦਾਦਾ ਸਤਪਾਲ ਸਿੰਘ, ਚਾਚਾ ਗੁਰਸੇਵਕ ਸਿੰਘ ਅਤੇ ਚਾਚੀ ਸੁਖਜਿੰਦਰ ਕੌਰ ਵੱਲੋਂ ਵੀ ਅੱਗੇ ਵਧ ਕੇ ਅਪਣਾ ਨਾਮ, ਸਕੂਲ ਦਾ ਨਾਮ ਅਤੇ ਪਰਿਵਾਰ ਦਾ ਨਾਮ ਰੌਸ਼ਨ ਕਰਨ ਦੀ ਪ੍ਰੇਰਨਾ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਅਤੇ ਲੜਕਿਆਂ ਵਿਚ ਕਦੇ ਫਰਕ ਨਹੀਂ ਸਮਝਣਾ ਚਾਹੀਦਾ ਸਗੋਂ ਇਨ੍ਹਾਂ ਦੇ ਅੰਦਰ ਲੁਕੇ ਹੁਨਰ ਨੂੰ ਉਭਾਰਨ ਲਈ ਹੌਸਲਾ ਦੇਣਾ ਚਾਹੀਦਾ ਹੈ।
 ਇਸ ਮੌਕੇ ਗੁਰਲੀਨ ਕੌਰ ਦੀ ਇਸ ਸਫਲਤਾ ਲਈ ਬਲਾਕ ਪ੍ਰਧਾਨ ਹਰਜੀਤ ਸਿੰਘ ਭਾਟੀਆ, ਸਕੂਲ ਮੁਖੀ ਗੁਰਪ੍ਰੀਤ ਸਿੰਘ ਅਤੇ ਸਕੂਲ ਸਟਾਫ ਵੱਲੋਂ ਵਧਾਈ ਦਿੱਤੀ ਗਈ । ਇਸ ਮੌਕੇ ਗੁਰਲੀਨ ਕੌਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਡਮ ਹਰਵੀਨ ਕੌਰ,ਮੈਡਮ ਨਵਜੋਤ ਕੌਰ,ਮੈਡਮ ਰਮਨਦੀਪ ਕੌਰ, ਮੈਡਮ ਜਸਵੀਰ ਕੌਰ, ਮੈਡਮ ਅਨੂਪ ਕੌਰ, ਮੈਡਮ ਏਕਤਾ ਸ਼ਰਮਾ ਆਦਿ ਹਾਜ਼ਰ ਸਨ।