ਬਿਸਤ ਦੁਆਬ ਨਹਿਰ ਦੇ ਕਿਨਾਰੇ ਹਰੇ ਭਰੇ ਦਰਖਤਾਂ ਵਿਚ ਗਾਰਡ ਵਲੋਂ ਮਿਲੀ ਭੁਗਤ ਨਾਲ ਢੇਰ ਸੁਟਵਾ ਕੇ ਦਰਖਤਾਂ ਦਾ ਕਰਵਾਇਆ ਨੁਕਸਾਨ,ਅਧਿਕਾਰੀ ਸੁੱਤੇ ਕੁੰਭ ਕਰਨੀ ਨੀਂਦੇ।

ਹੁਸ਼ਿਆਰਪੁਰ- ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਮੇਹਿਟੀਆਣਾ ਦੇ ਨਜਦੀਕ ਬਿਸਤ ਦੁਆਬ ਨਹਿਰ ਕਿਨਾਰੇ ਵਿਭਾਗ ਦੇ ਗਾਰਡਾਂ ਦੀਆਂ ਅਤੇ ਹੋਰ ਅਧਿਕਾਰੀਆਂ ਦੀਆਂ ਅਣਗਹਿਲੀਆ ਕਾਰਨ ਜਾਣਬੁਝ ਕੇ ਦਰਖਤਾਂ ਦਾ ਉਜਾੜਾ ਕਰਵਾਉਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਵਣ ਵਿਭਾਗ ਦੀ ਜੁੰਮੇਵਾਰੀ ਨੇ ਹਰਿਆਲੀ ਪੈਦਾ ਕਰਕੇ ਰਖਣੀ ਅਤੇ ਦਰਖਤਾਂ ਦੀ ਸੰਭਾਲ ਕਰਨਾ ਤਾਂ ਕਿ ਵਾਤਾਵਰਣ ਵਿਚ ਸੰਤੁਲਨ ਕਾਇਮ ਰਹਿ ਸਕੇ।

ਹੁਸ਼ਿਆਰਪੁਰ- ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਮੇਹਿਟੀਆਣਾ ਦੇ ਨਜਦੀਕ ਬਿਸਤ ਦੁਆਬ ਨਹਿਰ ਕਿਨਾਰੇ ਵਿਭਾਗ ਦੇ ਗਾਰਡਾਂ ਦੀਆਂ ਅਤੇ ਹੋਰ ਅਧਿਕਾਰੀਆਂ ਦੀਆਂ ਅਣਗਹਿਲੀਆ ਕਾਰਨ ਜਾਣਬੁਝ ਕੇ ਦਰਖਤਾਂ ਦਾ ਉਜਾੜਾ ਕਰਵਾਉਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਵਣ ਵਿਭਾਗ ਦੀ ਜੁੰਮੇਵਾਰੀ ਨੇ ਹਰਿਆਲੀ ਪੈਦਾ ਕਰਕੇ ਰਖਣੀ ਅਤੇ ਦਰਖਤਾਂ ਦੀ ਸੰਭਾਲ ਕਰਨਾ ਤਾਂ ਕਿ ਵਾਤਾਵਰਣ ਵਿਚ ਸੰਤੁਲਨ ਕਾਇਮ ਰਹਿ ਸਕੇ।
ਧੀਮਾਲ ਲੇ ਦਸਿਆ ਕਿ ਕਿ ਇਕ ਸਮਾਂ ਸੀ ਜਦੋਂ ਵਣ ਵਿਭਾਗ ਦੇ ਅਧਿਕਾਰੀ ਅਤੇ ਗਾਰਡ ਸਖਤੀ ਨਾਲ ਅਪਣੀ ਡਿਊਟੀ ਨਿਭਾਉਂਦੇ ਸੀ ਤੇ ਨਹਿਰ ਦੇ ਦੋਵੇਂ ਪਾਸੇ ਹਰੇ ਭਰੇ ਦਰਖਤ ਹਰਿਆਲੀ ਵਿਖਰੇਂਦੇ ਆਮ ਵੇਖੇ ਜਾਂਦੇ ਸੀ ਤੇ ਵਿਭਾਗ ਪੂਰੀ ਤਰ੍ਹਾਂ ਦਰਖਤਾਂ ਨੁੰ ਸਮਰਪਤ ਸੀ।ਪਰ ਹੁਣ ਵਿਭਾਗ ਵਿਚ ਭ੍ਰਿਸ਼ਟਾਚਾਰ ਫੈਲਣ ਕਰਾਨ ਵਣਾਂ ਦੇ ਰਖਵਾਲੇ ਹੀ ਅਪਣੀਆਂ ਜੇਬਾਂ ਮੋਟੀਆਂ ਕਰਨ ਲਈ ਦਰਖਤਾਂ ਦਾ ਉਜਾੜਾ ਕਰਵਾ ਰਹੇ ਹਨ,ਜੋ ਕਿ ਬਹੁਤ ਦੁਖਦਾਈ ਹੈ।
ਉਨ੍ਹਾਂ ਦਸਿਆ ਕਿ ਗਾਰਡ ਵਲੋਂ ਮਿਲੀ ਭੁਗਤ ਨਾਲ ਨਹਿਰ ਦੇ ਕਿਨਾਰੇ ਬਿਸਤ ਵਿਭਾਗ ਦੀ ਜਮੀਨ ਵਿਚ ਜਿਥੇ ਵਣ ਵਿਭਾਗ ਨੇ ਦਰਖਤ ਪੈਦਾ ਕਰਕੇ ਉਨ੍ਹਾਂ ਦੀ ਰਖਿਆ ਕਰਨੀ ਸੀ।ਉਥੇ ਗਾਰਡ ਅਤੇ ਉਸ ਦੇ ਸਾਥੀਆਂ ਵਲੋਂ ਹਰੇ ਭਰੇ ਦਰਖਤਾਂ ਵਿਚ ਪਸ਼ੂਆਂ ਦੇ ਗੋਬਰ ਦਾ ਢੇਰ ਲਗਵਾਉਣ ਦੀ ਆਗਿਆ ਦੇਣ ਕਾਰਨ ਵੱਡੀ ਗਿਣਤੀ ਵਿਚ ਹਰੇ ਭਰੇ ਦਰਖਤ ਸੁੱਕ ਗਏ।ਧੀਮਾਨ ਲੇ ਕਿਹਾ ਕਿ ਫਾਰਸਟ ਐਕਟ ਅਨੁਸਾਰ ਕਿਸੇ ਵੀ ਵਿਅਕਤੀ ਨੁੰ ਅਜਿਹਾ ਕਰਨ ਦੀ ਇਜਾਜਤ ਨਹੀਂ ਦਿਤੀ ਜਾ ਸਕਦੀ।ਅਗਰ ਇਸੇ ਤਰ੍ਹਾਂ ਵਿਭਾਗ ਹੀ ਦਰਖਤਾਂ ਦਾ ਉਜਾੜਾ ਕਰਵਾਉਂਦਾ ਰਿਹਾ ਤਾਂ ਪੰਜਾਬ ਨੂੰ ਰਾਜਸਥਾਨ ਵਿਚ ਬਦਲਣ ਨੂੰ ਟਾਇਮ ਨਹੀਂ ਲਗੇਗਾ।
ਉਨ੍ਹਾਂ ਕਿਹਾ ਕਿ ਅਜਿਹੀਆਂ ਅਣਗਹਿਲੀਆਂ ਅਤੇ ਭ੍ਰਿਸ਼ਟਾਚਾਰ ਉਸ ਸਮੇਂ ਵੱਧ ਰਿਹਾ ਹੈ ਜਦੋਂ ਕਿ ਪੂਰੇ ਵਿਸ਼ਵ ਵਿਚ ਗਲੋਬਿਲ ਵਾਰਮਿੰਗ ਨੂੰ ਲੈ ਕੇ ਵੱਡੀਆਂ ਵੱਡੀਆਂ ਕਾਨਫਰੰਸਾਂ ਹੋ ਰਹੀ ਹਨ ਤੇ ਸਾਡੇ ਪੰਜਾਬ ਵਿਚ ਵਣ ਵਿਭਾਗ ਵੀ ਰਾਜਨੀਤਵਾਨਾ ਵਾਂਗ ਆਤਿਸ਼ਬਾਜੀਆਂ ਛੱਡ ਰਿਹਾ ਹੈ।ਦਰਖਤਾਂ ਦੀ ਮਹੱਤਤਾ ਨੂੰ ਜਾਨਣ ਦੀ ਸਖਤ ਜਰੂਰਤ ਹੈ। ਇਹ ਦਰਖਤ ਮਨੁੱਖ ਨੂੰ ਤੰਦਰਸੁਤੀ ਪ੍ਰਦਾਨ ਕਰਦੇ ਹਨ, ਪੰਛੀਆਂ ਨੂੰ ਰਹਿਣ ਵਸੇਰੇ ਦਿੰਦੇ ਹਨ, ਧਰਤੀ ਨੂੰ ਬਚਾਉਂਦੇ ਹਨ, ਧਰਤੀ ਉਤੇ ਵੱਧ ਰਹੀ ਕਾਰਬਨ ਨੂੰ ਸੋਕ ਰਕਦੇ ਹਨ ਅਤੇ ਵਾਤਾਵਰਣ ਦਾਂ ਸੰਤੁਲਨ ਬਣਾ ਕੇ ਰਖਦੇ ਹਨ।
ਭਾਵੇਂ ਵਿਪਾਗ ਦੇ ਕੁਝ ਜੁੰਮੇਵਾਰ ਕਰਮਚਾਰੀ ਅਪਣੀਆਂ ਜੇਬਾਂ ਤਾਂ ਭਰਦੇ ਹਨ ਪਰ ਉਹ ਅਪਣੇ ਪੇਰਾਂ ਉਤੇ ਵੀ ਕੁਲਹਾੜਾ ਮਾਰਦੇ ਹਨ ਤੇ ਪੰਛੀਆਂ ਅਤੇ ਮਨੁੱਖਤਾ ਦੀ ਬਰਵਾਦੀ ਦੇ ਕੰਮ ਨੂੰ ਵੀ ਉਤਸ਼ਾਹ ਕਰ ਰਹੇ ਹਨ। ਹਲਾਤ ਐਨੇ ਗੰਭੀਰ ਹੋ ਰਹੇ ਹਨ ਕਿ ਅਜ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਹੈ।ਪਰ ਇਥੇ ਹੀ ਬਸ ਨਹੀਂ ਨਹਿਰ ਕਿਨਾਰੇ ਅਨਕੇਾਂ ਦਰਖਤ ਡਿੱਗੇ ਪਏ ਹਨ ਜੋ ਸੁੱਕ ਗਏ ਹਨ ਤੇ ਗਾਰਡ ਦੀਆਂ ਅਣਗਹਿਲੀਆਂ ਕਾਰਨ ਚੋਰੀ ਕੀਤਾ ਜਾ ਰਹੇ ਹਨ।
ਧੀਮਾਨ ਨੇ ਕਿਹਾ ਕਿ ਵਿਭਾਗ ਦੀਆਂ ਅੱਖਾਂ ਸਾਹਮਣੇ ਮਿਲੀ ਭੁਗਤ ਨਾਲ ਕਈ ਲੋਕਾਂ ਵਲੋਂ ਨਹਿਰ ਕਿਨਾਰੇ ਨਜਾਇਜ ਕਬਜੇ ਕਰਕੇ ਦਰਖਤਾਂ ਦਾ ਉਜਾੜਾ ਕੀਤਾ ਗਿਆ ਹੈ।ਵਿਭਾਗ ਦੀਆਂ ਅਣਗਹਿਲੀਆਂ ਕਾਰਨ ਪਹਿਲਾਂ ਨਾਲੋਂ ਦਰਖਤਾਂ ਦੀ ਗਿਣਤੀ ਵਿਚ ਵੱਡੀ ਗਿਰਾਵਟ ਦਰਜ ਹੋ ਰਹੀ ਹੈ।ਇਸੇ ਕਾਰਨ ਗਲੋਬਿਲ ਵਾਰਮਿੰਗ ਵਿਚ ਵਾਧਾ ਹੀੋ ਰਿਹਾ ਹੈ, ਹਰ ਘਰ ਵਿਚ ਬੀਮਾਰੀਆਂ ਫੈਲ ਰਹੀਆਂ ਹਨ ਤੇ ਹਸਪਤਾਲ ਲੋਕਾਂ ਨਾਲ ਭਰ ਰਹੇ ਹਨ।
ਜਦੋਂ ਗਾਰਡ ਸਾਇਕਲਾਂ ਉਤੇ ਡਿਊਟੀ ਦਿੰਦੇ ਸਨ ਤੇ ਉਸ ਵੇਲੇ ਦਰਖਤਾਂ ਦੀ ਗਿਣਤੀ ਕਾਇਮ ਸੀ ਅਤੇ ਨਹਿਰ ਕਿਨਾਰੇ ਹਰਿਆਲੀ ਸੀ-ਪਰ ਹੁਣ ਜਦੋਂ ਗਾਰਡ ਗੱਡੀਆਂ ਵਿਚ ਸੈਰਾਂ ਕਰਦੇ ਹਨ ਤਾਂ ਦਰਖਤਾਂ ਦਾ ਉਜਾੜਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਇਮਾਨਦਾਰ ਸਨ ਤੇ ਹੁਣ ਉਸ ਦੇ ਉਲਟ ਹਿੱਸੇ ਪੱਤੇ ਉਤੇ ਉਤਾਰੂ ਹੋ ਗਈਆਂ ਹਨ।
ਧੀਮਾਨ ਨੇ ਫਾਰਸਟ ਚੀਫ ਕੰਜਰਵੇਟਿਵ ਅਫਸਰ ਚੰਡੀਗੜ੍ਹ ਨੂੰ ਸਮੇਤ ਫੋਟੋਆਂ ਸ਼ਕਾਇਤਾਂ ਭੇਜੀਆਂ ਹਨ ਤੇ ਮੰਗ ਕੀਤੀ ਕਿ ਕੋਈ ਵੀ ਕਰਮਚਾਰੀ ਅਤੇ ਅਧਿਕਾਰੀ ਵਰਦੀਆਂ ਨਹੀਂ ਪਹਿਨਦੇ ਅਤੇ ਨਹਿਰ ਉਤੇ ਹਰਿਆਲੀ ਬਣਾ ਕੇ ਰਖਣ ਦੀ ਥਾਂ ਦਰਖਤਾਂ ਦੀ ਤਬਾਹੀ ਕਰਵਾ ਰਹੇ ਹਨ ਤੇ ਉਨ੍ਹਾਂ ਦੀ ਤੁਰੰਤ ਬਦਲੀ ਕੀਤੀ ਜਾਵੇ ਅਤੇ ਮੇਹਿਟੀਆਣਾ ਵਿਚ ਗਾਰਡ ਦਾ ਦਫਤਰ ਬਣਾਇਆ ਜਾਵੇ।