ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇਕੀਤੇ ਨਿਜੀਕਰਨ ਨੇ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ-ਗੁਰਨੇਕ ਸਿੰਘ ਭੱਜਲ

ਗੜਸੰਕਰ- ਸੀ ਪੀ ਆਈ ਐਮ ਦੇ ਸੂਬਾ ਸਕੱਤਰੇਤ ਮੈਂਬਰ ਤੇ ਜ਼ਿਲ੍ਹਾ ਸਕੱਤਰ ਹੁਸ਼ਿਆਰਪੁਰ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਰਾਜ ਬਿਜਲੀ ਬੋਰਡ ਦੇ ਕੀਤੇ ਨਿੱਜੀਕਰਨ ਨੇ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ। ਲ਼ੋਕਾ ਨੂੰ ਆਪਣੇ ਵਿਭਾਗੀ ਕੰਮਾਂ ਲਈ ਮਹਿਨਿਆਂ ਬੰਦੀਰੁਕੇ ਹੋਣ ਕਾਰਨ ਦਫ਼ਤਰਾਂ ਦੇ ਗੇੜੇ ਲਾਉਂਦੇ ਹਨ ਪਰ ਪੱਲੇ ਕੁਝ ਨਹੀਂ ਪੈਂਦਾ।

 ਪ੍ਰਾਈਵੇਟ ਠੇਕੇਦਾਰਾਂ ਨੂੰ ਬਿਜਲੀ ਦੇ ਨਵੇਂ ਕੰਮ ਤੇ ਰਿਪੇਆਰ  ਦਾ ਕੰਮ ਸੋਪੇ ਹੋਏ ਹਨ। ਇਹਨਾਂ ਠੇਕੇਦਾਰਾਂ ਅੱਗੇ ਜੇਈ ਐਸ਼ ਡੀ ਉ ਅਤੇ ਐਕਸੀਅਨ ਇਨ੍ਹਾਂਪ੍ਰਾਈਵੇਟ ਠੇਕੇਦਾਰਾਂ  ਅੱਗੇ ਬੇਬੱਸ ਨਜ਼ਰ ਆਉਂਦੇ ਹਨ। ਜਿਹੜੇ ਅਫਸਰ ਹੇਠਲੇ ਅਧਿਕਾਰੀਆਂ ਨੂੰ ਹੁਕਮ ਦੇ ਕੇ ਕੰਮ ਕਰਾਉਂਦੇ ਸਨ ਅੱਜ ਠੇਕੇਦਾਰ ਦੇ ਹੁਕਮ ਦੀ ਉਡੀਕ ਕਰਦੇ ਹਨ। ਜਦੋਂ ਠੇਕੇਦਾਰ ਨੂੰ ਕੰਮ ਬਾਰੇ ਪੁੱਛਿਆ ਜਾਂਦਾ ਤਾਂ ਉਹ ਲੇਬਰ ਦੀ ਘਾਟ ਦਾ ਬਹਾਨਾ ਬਣਾ ਕੇ ਪੱਲਾ ਝਾੜ ਦਿੰਦਾ।
 ਪੰਜਾਬ ਸਰਕਾਰ ਆਏ ਦਿਨ ਨੋਕਰੀਆ ਦਾ ਐਲਾਨ ਕਰਦੀ ਨਹੀਂ ਥੱਕਦੀ।  ਤੇ ਫਿਰ ਇਹ ਨੌਕਰੀਆਂ ਵਾਲੇ ਕਿਹੜੇ ਮਹਿਕਮੇ ਵਿੱਚ ਕੰਮ ਕਰਦੇ ਹਨ। ਬਿਜਲੀ ਮਹਿਕਮੇ ਵਿੱਚ ਸਰਕਾਰੀ ਮੁਲਾਜ਼ਮ ਫੇਸ ਪਾਉਣ ਵਾਲੇ ਵੀ ਨਹੀ।  ਇਸ ਸਿਸਟਮ ਤਹਿਤ ਲੋਕਾਂ ਦੀ ਲੁੱਟ ਹੋ ਰਹੀ ਹੈ ਤੇ ਸੇਫ ਤਰੀਕੇ ਨਾਲ ਭ੍ਰਿਸ਼ਟਾਚਾਰੀ ਦਾ ਰਾਹ ਖੁੱਲ੍ਹਦਾ ਹੈ। ਲੋਕਾਂ ਦੀ ਖੱਜਲ ਖੁਆਰੀ ਨੂੰ ਰੋਕਣ ਲਈ ਸਰਕਾਰ ਨੂੰ ਪੱਕੇ ਮੁਲਾਜ਼ਮਾਂ ਭਰਤੀ ਕਰਨੇ ਚਾਹੀਦੇ ਹਨ। ਲੋਕਾਂ ਨੂੰ ਨਿੱਜੀਕਰਨ ਵਿਰੁੱਧ ਸੰਘਰਸ਼ ਵਿੱਢਣ ਲਈ ਲਾਮਬੰਦ ਹੋਣਾ ਚਾਹੀਦਾ ਹੈ।