ਸਾਰੇ ਰਾਸ਼ਨ ਕਾਰਡ ਧਾਰਕ ਈ-ਕੇ ਵਾਈ ਸੀ ਲਾਜ਼ਮੀ ਕਰਵਾਉਣ : ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ

ਗੜ੍ਹਸ਼ੰਕਰ- ਹਲਕਾ ਵਿਧਾਇਕ ਗੜ੍ਹਸ਼ੰਕਰ ਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਜਲਦੀ ਈ ਕੇ ਵਾਈ ਸੀ ਕਰਵਾਉਣ ਦੀ ਸਲਾਹ ਦਿੱਤੀ ਹੈ ਤਾਂ ਕਿ ਉਨ੍ਹਾਂ ਨੂੰ ਰਾਸ਼ਨ ਨਿਰਵਿਘਨ ਮਿਲਦਾ ਰਹੇ | ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਕੌਮੀ ਸੁਰੱਖਿਆ ਐਕਟ -2013 ਤਹਿਤ ਰਾਸ਼ਨ ਹਾਸਿਲ ਕਰ ਰਹੇ ਸਾਰੇ ਲਾਭਪਾਤਰੀਆਂ ਲਈ 31 ਮਾਰਚ 2025 ਤੱਕ ਸੌ ਪ੍ਰਤੀਸ਼ਤ ਈ ਕੇ ਵਾਈ ਸੀ ਲਾਜ਼ਮੀ ਤੌਰ ਤੇ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ |

ਅਜਿਹਾ ਨਾ ਕਰਨ ਵਾਲਿਆਂ ਨੂੰ ਰਾਸ਼ਨ ਮਿਲਣਾ ਬੰਦ ਹੋ ਜਾਵੇਗਾ |ਸ਼੍ਰੀ ਰੋੜੀ  ਨੇ ਦੱਸਿਆ ਕਿ ਤਕਰੀਬਨ ਪੱਚੀ ਫ਼ੀਸਦੀ ਲੋਕਾਂ ਤੱਕ ਇਸ ਕਾਰਵਾਈ ਨੂੰ ਅਮਲੀ ਜਾਮਾ ਨਹੀਂ ਪਹਿਨਇਆ | ਉਨ੍ਹਾਂ ਨੇ ਖੁਲਾਸਾ ਕੀਤਾ ਕਿ ਇਸ ਲਈ ਸਬੰਧਤ ਰਾਸ਼ਨ ਵੰਡ ਡੀਪੂ ਵਿੱਚ ਆਪਣਾ ਅਧਾਰ ਕਾਰਡ ਨਾਲ ਲਿਜਾ ਕੇ ਫਿੰਗਰ ਪ੍ਰਿੰਟ ਕਰਵਾਉਣੇ ਸਾਰੇ ਰਾਸ਼ਨ ਕਾਰਡ ਧਾਰਕਾਂ ਲਈ ਜਰੂਰੀ ਹਨ | ਅਜਿਹਾ ਕਰਨ ਤੇ ਕੋਈ ਖਰਚਾ ਨਹੀਂ ਆਉਂਦਾ ਅਤੇ ਇਹ ਬਹੁਤ ਹੀ ਸਰਲ ਪ੍ਰਕਿਰਿਆ ਹੈ |
 ਸ਼੍ਰੀ ਰੋੜੀ  ਨੇ ਦੱਸਿਆ ਕਿ ਪੰਜਾਬ ਭਰ ਚ ਇਕ ਸਾਲ ਤੋਂ ਡੀਪੂ ਹੋਲਡਰਾਂ ਵਲੋਂ ਈ ਪੋਸ ਮਸ਼ੀਨਾਂ ਤੇ ਲਾਭਪਾਤਰੀਆਂ ਦੇ ਫਿੰਗਰ ਪ੍ਰਿੰਟ ਲੈਣੇ ਆਰੰਭ ਕੀਤੇ ਹੋਏ ਹਨ ਪਰ ਲੰਬਾ ਸਮਾਂ ਬੀਤਣ ਦੇ ਬਾਵਜੂਦ ਬਹੁਤ ਸਾਰੇ ਲਾਭਪਾਤਰੀਆਂ ਨੇ ਇਸ ਤੇ ਅਮਲ ਨਹੀਂ ਕੀਤਾ |