ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜੋਨ ਗੜ੍ਹਸ਼ੰਕਰ ਦੀ ਮਾਸਿਕ ਇਕੱਤਰਤਾ ਹੋਈ
ਗੜ੍ਹਸ਼ੰਕਰ- ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜੋਨ ਗੜ੍ਹਸ਼ੰਕਰ ਦੀ ਮਾਸਿਕ ਇਕੱਤਰਤਾ ਹੋਈ : ਅੱਜ ਮਿਤੀ 12/03/2025 ਨੂੰ ਗਾਂਧੀ ਪਾਰਕ ਬੰਗਾਂ ਚੌਂਕ ਗੜ੍ਹਸ਼ੰਕਰ ਵਿਖੇ ਐਸੋਸੀਏਸ਼ਨ ਜੋਨ ਗੜ੍ਹਸ਼ੰਕਰ ਦੀ ਮਾਸਿਕ ਇਕੱਤਰਤਾ ਸ਼੍ਰੀ ਸਰੂਪ ਚੰਦ ਜ਼ੋਨਲ ਪ੍ਰਧਾਨ ਜੀ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਮਿਤੀ 17/03/2025 ਨੂੰ ਲੁਧਿਆਣਾ ਵਿਖੇ ਪੰਜਾਬ ਪੈਨਸ਼ਨਰਜ਼ ਸਟੇਟ ਕਨਫੈਡਰੇਸ਼ਨ ਦੀ ਹੋਣ ਜਾ ਰਹੀ ਚੋਣ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ।

ਬੁਲਾਰਿਆਂ ਨੇ ਪਿਛਲੇ ਤਿੰਨ ਸਾਲ ਦੇ ਸਮੇਂ ਦੌਰਾਨ ਪੰਜਾਬ ਸਰਕਾਰ ਦੇ ਵਿਰੁੱਧ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਵੱਲੋਂ ਕੀਤੇ ਰੋਸ ਪ੍ਰਦਰਸ਼ਨ ਅਤੇ ਵਿਸ਼ਾਲ ਰੈਲੀਆਂ ਦਾ ਰੀਵਿਊ ਕੀਤਾ ਅਤੇ ਪੈਨਸ਼ਨਰਾਂ ਵੱਲੋਂ ਕੀਤੇ ਗਏ ਯੋਗਦਾਨ ਦੀ ਸ਼ਲਾਘਾ ਕੀਤੀ।ਪੰਜਾਬ ਸਰਕਾਰ ਵੱਲੋਂ 18/02/2025 ਦੇ ਨੋਟੀਫਿਕੇਸ਼ਨ ਜਾਰੀ ਕਰਕੇ ਪੈਨਸ਼ਨਰਾਂ ਦੇ ਬਕਾਏ ਉਮਰ ਮੁਤਾਬਿਕ ਵੰਡ ਕਰਕੇ ਕਿਸ਼ਤਾਂ ਵਿੱਚ ਦੇਣ ਦਾ ਚੁਸਤੀ ਤੇ ਚਲਾਕੀ ਭਰਿਆ ਢੰਗ ਕੱਢਿਆ ਉਸਦੀ ਘੋਰ ਨਿੰਦਾ ਕੀਤੀ ਗਈ।
ਪੈਨਸ਼ਨਰਾਂ ਨੂੰ ਆਪਸ ਵਿੱਚ ਵੰਡਣ ਦੀ ਸਰਕਾਰੀ ਕੋਝੀ ਚਾਲ ਕਦੇ ਕਾਮਜਾਬ ਨਹੀਂ ਹੋਵੇਗੀ । ਸਰਕਾਰ ਨੂੰ ਵਡੇਰੀ ਉਮਰ ਦੇ ਪੈਨਸ਼ਨਰਜ਼ ਨੂੰ ਜ਼ਕਮੁਸ਼ਤ ਬਕਾਏ ਦੇਣੇ ਚਾਹੀਦੇ ਹਨ । ਪੈਨਸ਼ਨਰਜ਼ ਨੇ ਆਪਣੀਆਂ ਮੁੱਖ ਮੰਗਾਂ 2.59 ਦੇ ਪੇ ਕਮਿਸ਼ਨ ਦੇ ਸੋਝਾਏ ਗੁਣਕ ਮੁਤਾਬਕ ਪੈਨਸ਼ਨ ਸੋਧੇ ਜਾਣ, ਮੈਡੀਕਲ ਭੱਤਾ 2000 ਕਰਨ ਅਤੇ ਕੈਸ਼ਲੈਸ ਮੈਡੀਕਲ ਸਕੀਮ ਸੋਧ ਕੇ ਦੁਬਾਰਾ ਲਾਗੂ ਕਰਨ ਆਦਿ ਤੇ ਜ਼ੋਰ ਦਿੱਤਾ । ਅੰਤ ਵਿੱਚ ਬੁਲਾਰਿਆਂ ਨੇ ਪੈਨਸ਼ਨਰਜ਼ ਸਾਥੀਆਂ ਨੂੰ ਅਗਲੇ ਸੰਘਰਸ਼ਾਂ ਲਈ ਤਿਆਰ ਰਹਿਣ ਦੀ ਅਪੀਲ ਕੀਤੀ ।
ਅੱਜ ਦੀ ਇਕੱਤਰਤਾ ਨੂੰ ਸ਼ੀ ਸਰੂਪ ਚੰਦ ,ਬਲਵੰਤ ਰਾਮ, ਰਾਮਜੀ ਦਾਸ ਚੌਹਾਨ , ਨਾਜ਼ਰ ਰਾਮ ਮਾਨ , ਪਰਮਾਨੰਦ , ਅਤੇ ਦਲਵੀਰ ਸਿੰਘ ਜੀ ਨੇ ਸੰਬੋਧਨ ਕੀਤਾ ।ਇਨ੍ਹਾਂ ਤੋਂ ਇਲਾਵਾ ਮੀਟਿੰਗ ਵਿੱਚ ਸਾਥੀ ਰੂਪ ਲਾਲ , ਮੇਜ਼ਰ ਸਿੰਘ, ਰਤਨ ਸਿੰਘ , ਸ਼ਿੰਗਾਰਾ ਰਾਮ, ਗੋਪਾਲ ਦਾਸ , ਮਹਿੰਗਾ ਰਾਮ ਅਤੇ ਅਵਤਾਰ ਸਿੰਘ ਆਦਿ ਸ਼ਾਮਿਲ ਹੋਏ।