ਉੱਤਮ ਸਕੂਲ ਦਾ ਪੁਰਸਕਾਰ ਮਿਲਣ 'ਤੇ ਡਿਪਟੀ ਡੀਈਓ ਨੇ ਦਿੱਤੀ ਮੁਬਾਰਕਬਾਦ।

ਨਵਾਂਸ਼ਹਿਰ- ਸਰਕਾਰੀ ਸਮਾਰਟ ਹਾਈ ਸਕੂਲ ਮਜਾਰਾ ਕਲਾਂ / ਖੁਰਦ ਨੂੰ ਪੰਜਾਬ ਸਰਕਾਰ ਵੱਲੋਂ ਉੱਤਮ ਸਕੂਲ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ 'ਤੇ ਸਕੂਲ ਵਿਖੇ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਮੁੱਖ ਅਧਿਆਪਕਾ ਨੀਲਮ ਕੁਮਾਰੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਸਮਾਗਮ ਵਿੱਚ ਜ਼ਿਲ੍ਹਾ ਸ਼ਭਸ ਨਗਰ ਦੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰਜੀਤ ਖਟਕੜ ਸਕੂਲ ਨੂੰ ਸੈਸ਼ਨ 2024 - 25 ਦਾ ਉੱਤਮ ਪੁਰਸਕਾਰ ਮਿਲਣ 'ਤੇ ਉਚੇਚੇ ਤੌਰ ਤੇ ਮੁਬਾਰਕਬਾਦ ਦੇਣ ਪੁੱਜੇ।

 ਜਾਣਕਾਰੀ ਦਿੰਦੇ ਹੋਏ ਮੁੱਖ ਅਧਿਆਪਕਾ ਨੀਲਮ ਕੁਮਾਰੀ ਨੇ ਦੱਸਿਆ ਕਿ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰਜੀਤ ਖਟਕੜ ,  ਪ੍ਰਿੰਸੀਪਲ  ਲਖਵੀਰ ਸਿੰਘ ਤੇ ਬੀ.ਐਨ.ਓ .ਨਵਾਂ ਸ਼ਹਿਰ ਜਰਨੈਲ ਸਿੰਘ ਨੇ ਸਾਂਝੇ ਤੌਰ ਤੇ ਆਖਿਆ ਕਿ ਸਕੂਲ ਨੂੰ ਉੱਤਮ ਸਕੂਲ ਪੁਰਸਕਾਰ ਮਿਲਣਾ ਬਹੁਤ ਹੀ ਮਾਣ ਵਾਲੀ ਗੱਲ ਹੈ। ਇਹ ਸਭ ਕੁਝ ਸਕੂਲ ਦੇ ਮਿਹਨਤੀ ਅਧਿਆਪਕ ਅਤੇ ਪਿੰਡ ਦੇ ਵਡਮੁੱਲੇ ਯੋਗਦਾਨ ਕਾਰਨ ਹੋਇਆ ਹੈ। ਉਹਨਾਂ ਕਿਹਾ ਕਿ ਇਹ ਇਲਾਕੇ ਦਾ ਇੱਕ ਅਜਿਹਾ ਸਕੂਲ ਹੈ ਜਿਸ ਦੇ ਨਤੀਜੇ ਹਰ ਸਾਲ 100 ਫੀਸਦੀ ਆਉਂਦੇ ਹਨ। 
ਇਹ ਸਕੂਲ ਬਾਕੀ ਸਕੂਲਾਂ ਲਈ ਇੱਕ ਪ੍ਰੇਰਨਾ ਸਰੋਤ ਹੈ । ਉਹਨਾਂ ਨੇ ਕਿਹਾ ਕਿ ਸਕੂਲ ਵਿੱਚ ਸਾਰੀਆਂ ਸਹੂਲਤਾਂ ਉਪਲਬਧ ਹਨ। ਇਸ ਦੇ ਨਾਲ ਹੀ ਇਸ ਸਕੂਲ ਨੂੰ 7 ਲੱਖ 50 ਹਜ਼ਾਰ ਰੁਪਏ ਦੀ ਗਰਾਂਟ ਵੀ ਜਾਰੀ ਹੋ ਗਈ ਹੈ ਜਿਸ ਨਾਲ ਸਕੂਲ ਦੇ ਅਧੂਰੇ ਕਾਰਜ ਪੂਰੇ ਹੋ ਸਕਣਗੇ। ਇਸ ਮੌਕੇ ਜੀਐਨਆਰਆਈ ਦਰਬਾਰਾ ਸਿੰਘ ਵੱਲੋਂ 11000 ਰੁਪਏ ਸਕੂਲ ਨੂੰ ਭੇਂਟ ਕੀਤੇ ਗਏ ਅਤੇ ਨਾਲ ਹੀ ਦੂਰ ਸੰਚਾਰ ਵਿਭਾਗ ਤੋਂ ਸੇਵਾ ਮੁਕਤ ਐਸਡੀਓ ਰਘੁਵਿੰਦਰ ਪਾਲ ਸਿੰਘ ਵੱਲੋਂ ਸਾਰੇ ਸਕੂਲ ਦੇ ਅਧਿਆਪਕਾਂ ਨੂੰ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ  ਮੁੱਖ ਅਧਿਆਪਕਾ ਨੀਲਮ ਕੁਮਾਰੀ ਵਲੋਂ ਸਮਾਗਮ ਵਿਚ ਹਾਜ਼ਰ ਸਮੂਹ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। 
ਇਸ ਮੌਕੇ  ਜਗਦੇਵ ਸਿੰਘ ਪੰਚ, ਜਗਦੀਸ਼ ਰਾਏ ਐਮ. ਆਈ.ਐਸ. ਕੋਆਰਡੀਨੇਟਰ,  ਸਤਨਾਮ ਸਿੰਘ ਸਰਪੰਚ ਮਜਾਰਾ ਖੁਰਦ , ਬਲਵਿੰਦਰ ਸਿੰਘ ਚੇਅਰਮੈਨ ਐਸਐਮਸੀ., ਦੀਦਾਰ ਸਿੰਘ ਮਜਾਰਾ ਕਲਾਂ ,ਅਜੈ ਕੁਮਾਰ ਚਾਹੜ ਮਜਾਰਾ, ਸ੍ਰੀ ਰਾਜੇਸ਼ ਸ਼ਰਮਾ ,ਚੰਦਨ ਸ਼ਰਮਾ, ਦਲਜਿੰਦਰ ਕੌਰ , ਨੀਰੂ ਬਾਲਾ, ਰਜਵਿੰਦਰ ਕੌਰ, ਪ੍ਰਿੰਸ ਪ੍ਰੀਤੀ, ਕੈਲਾਸ਼, ਰਾਜਵਿੰਦਰ ਕੌਰ ਮਿਡ ਡੇ ਮੀਲ ਵਰਕਰ ,ਪ੍ਰਦੀਪ ਕੁਮਾਰ ਚੌਂਕੀਦਾਰ ਆਦਿ ਵੀ ਹਾਜ਼ਰ ਸਨ।