ਨਵ-ਨਿਯੁਕਤ ਪੰਚਾਂ ਤੇ ਸਰਪੰਚਾਂ ਨੂੰ ਟ੍ਰੇਨਿੰਗ ਦੌਰਾਨ ਵਿਭਾਗੀ ਸਕੀਮਾਂ ਤੋਂ ਕਰਵਾਇਆ ਜਾਣੂ

ਬਲਾਚੌਰ- ਅੱਜ ਇਥੇ ਨਵ-ਨਿਯੁਕਤ ਪੰਚਾਂ ਤੇ ਸਰਪੰਚਾਂ ਦੀ ਟ੍ਰੇਨਿੰਗ ਦੌਰਾਨ ਦਫ਼ਤਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ, ਬਲਾਚੌਰ ਤੋਂ ਸੁਪਰਵਾਈਜ਼ਰ ਅੰਜ਼ਲੀ ਵੱਲੋ ਵਿਭਾਗੀ ਸਕੀਮਾਂ ਦੀ ਵਿਸਥਾਰਪੂਰਵਕ ਟ੍ਰੇਨਿੰਗ ਦਿੱਤੀ ਗਈ। ਟ੍ਰੇਨਿੰਗ ਦੋਰਾਨ ਬਾਲ ਵਿਕਾਸ ਪ੍ਰੋਜੈਕਟ ਅਫਸਰ, ਬਲਾਚੌਰ ਪੂਰਨ ਪੰਕਜ਼ ਸ਼ਰਮਾਂ ਵੱਲੋਂ ਵੈਮੈਨ ਹੈਲਪ ਲਾਈਨ 181 ਅਤੇ ਬਾਲ ਵਿਆਹ ਰੋਕੂ ਐਕਟ 2006 ਬਾਰੇ ਹਾਜ਼ਰ ਪੰਚਾਇਤ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ ਬਾਲ ਵਿਆਹ ਇਕ ਸਮਾਜਿਕ ਬੁਰਾਈ ਹੈ। ਇਸ ਦੀ ਰੋਕਥਾਮ ਲਈ ਉਕਤ ਦਰਸਾਏ ਐਕਟ ਅਧੀਨ ਵਿਆਹ ਸਮੇਂ ਲੜਕੀ ਲਈ ਘੱਟੋ-ਘੱਟ 18 ਸਾਲ ਅਤੇ ਲੜਕੇ ਲਈ 21 ਸਾਲ ਕਾਨੂੰਨੀ ਤੌਰ 'ਤੇ ਉਮਰ ਨਿਰਧਾਰਿਤ ਕੀਤੀ ਗਈ ਹੈ ਅਤੇ ਇਸ ਤੋ ਘੱਟ ਉਮਰ ਵਿਚ ਵਿਆਹ ਕਰਨ 'ਤੇ ਕਾਨੂੰਨੀ ਜ਼ੁਰਮਾਨੇ ਅਤੇ ਸਖਤ ਸਜ਼ਾਵਾਂ ਦਾ ਪ੍ਰਾਵਧਾਨ ਹੈ। ਇਸ ਮੋਕੇ ਐਕਟ ਅਧੀਨ ਹੋਰ ਪ੍ਰਾਵਧਾਨਾਂ 'ਤੇ ਵੀ ਚਰਚਾ ਕੀਤੀ ਗਈ ਅਤੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਐਕਟ ਅਧੀਨ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ ਅਤੇ ਸਮੂਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਬਤੌਰ ਚਾਈਲਡ ਮੈਰਿਜ ਪ੍ਰੋਹਿਬਸ਼ਨ ਅਫਸਰ ਨਾਮਜ਼ਦ ਕੀਤਾ ਗਿਆ ਹੈ।
 ਇਸ ਮੋਕੇ ਉਨ੍ਹਾਂ ਵੱਲੋਂ ਹਾਜ਼ਰ ਪੰਚਾਇਤਾਂ ਨੂੰ ਅਪੀਲ ਕੀਤੀ ਗਈ ਕਿ ਇਸ ਐਕਟ ਦੇ ਪ੍ਰਾਵਧਾਨਾਂ ਬਾਰੇ ਪਿੰਡਾਂ ਵਿਚ ਆਮ ਜਨਤਾ ਨਾਲ ਪੰਚਾਇਤ ਇਜਲਾਸਾਂ ਅਤੇ ਆਮ ਇੱਕਠਾਂ ਦੌਰਾਨ ਵੀ ਚਰਚਾ ਕੀਤੀ ਜਾਵੇ ਅਤੇ ਬਾਲ ਵਿਆਹ ਸਬੰਧੀ ਕੋਈ ਵੀ ਕੇਸ ਧਿਆਨ ਵਿਚ ਆਉਣ 'ਤੇ ਤੁਰੰਤ ਸੂਚਿਤ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ।ਇਸ ਮੌਕੇ ਐਸ. ਆਈ. ਆਰ! ਡੀ ਤੋਂ  ਮਨਜੀਤ ਸਿੰਘ, ਸੁਖਰਾਜ਼ ਸਿੰਘ ਅਤੇ ਸਮੂਹ ਪੰਚਾਇਤ ਮੈਂਬਰ ਹਾਜ਼ਰ ਸਨ।