ਪ੍ਰਧਾਨ ਮੰਤਰੀ ਕੌਮੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕਰ ਸਕਦੇ ਹਨ ਆਨਲਾਇਨ ਰਜਿਸਟ੍ਰੇਸ਼ਟਨ

ਚੰਡੀਗੜ੍ਹ, 12 ਜੁਲਾਈ- ਕੇਂਦਰੀ ਮਹਿਲਾ ਬਾਲ ਵਿਕਾਸ ਮੰਤਰਾਲਾ ਵੱਲੋਂ ਪ੍ਰਧਾਨ ਮੰਤਰੀ ਕੌਮੀ ਬਾਲ ਪੁਰਸਕਾਰ ਲਈ ਰਜਿਸਟ੍ਰੇਸ਼ਟਨ ਮੰਗੇ ਗਏ ਹਨ। ਕੌਮੀ ਬਾਲ ਪੁਰਸਕਾਰ ਲਈ 31 ਜੁਲਾਈ, 2025 ਤੱਕ ਕੌਮੀ ਪੁਰਸਕਾਰ ਪੋਰਟਲ ੀਵਵਬਤਯੇੇ.ਮ.ਗਦਤ।ਪਰਡ।ਜਅ 'ਤੇ ਰਜਿਸਟੇ੍ਰਸ਼ਨ ਕਰ ਸਕਦੇ ਹਨ।

ਇੱਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਧਾਨ ਮੰਤਰੀ ਕੌਮੀ ਬਾਲ ਪੁਰਸਕਾਰ-2025 ਤਹਿਤ ਬਹਾਦਰੀ, ਖੇਡਕੂਦ, ਸੋਸ਼ਲ ਸਾਇੰਸ, ਵਿਗਿਆਨ ਅਤੇ ਤੱਕਨੀਕੀ, ਵਾਤਾਵਰਣ ਸਮੇਤ ਆਰਟ ਅਤੇ ਕਰਲਚਰ ਦੇ ਖੇਤਰ ਵਿੱਚ ਅਸਾਧਾਰਣ ਪ੍ਰਾਪਤੀਆਂ ਪ੍ਰਾਪਤ ਕਰਨ ਵਾਲੇ ਬੱਚੇ ਜਿਨ੍ਹਾਂ ਦੀ ਉਮਰ 18 ਸਾਲ ਤੱਕ ਦੀ ਹੋਵੇ, ਨੂੰ ਹੀ ਪ੍ਰਦਾਨ ਕੀਤੇ ਜਾਂਦੇ ਹਨ। ਅਗਲੇ ਸਾਲ ਜਨਵਰੀ ਵਿੱਚ ਪ੍ਰਬੰਧਿਤ ਹੋਣ ਵਾਲੇ ਪ੍ਰੋਗਰਾਮ ਵਿੱਚ ਰਾਸ਼ਟਰਪਤੀ ਵੱਲੋਂ ਚੌਣਿਤ ਬੱਚਿਆਂ ਨੂੰ ਪੁਰਸਕਾਰ ਦਿੱਤਾ ਜਾਵੇਗਾ। ਅਵਾਰਡ ਦਾ ਐਲਾਨ 26 ਦਸੰਬਰ ਨੂੰ ਕੌਮੀ ਵੀਰ ਬਾਲ ਦਿਵਸ ਦੇ ਮੌਕੇ 'ਤੇ ਐਲਾਨ ਕੀਤਾ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਬਾਲ ਪੁਰਸਕਾਰ ਵਿੱਚ ਵੱਖ ਵੱਖ ਸ਼੍ਰੇਣਿਆਂ ਤਹਿਤ ਕੁਲ 25 ਬੱਚਿਆਂ ਦਾ ਚੌਣ ਕੀਤਾ ਜਾਵੇਗਾ। ਪੁਰਸਕਾਰ ਵਿੱਚ ਤਗਮੇ ਅਤੇ ਪ੍ਰਸੰਸਾ ਪੱਤਰ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਨੇ ਚੌਣ ਪ੍ਰਕਿਰਿਆ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਸਕ੍ਰੀਨਿੰਗ ਕਮੇਟੀ ਵੱਲੋਂ ਪ੍ਰਾਪਤ ਰਜਿਸਟ੍ਰੇਸ਼ਨਾਂ ਦੀ ਛੱਟਣੀ ਕੀਤੀ ਜਾਵੇਗੀ। ਉਸ ਤੋਂ ਬਾਅਦ ਫਾਇਨਲ ਨਾਮਾਂ ਦਾ ਚੌਣ ਕੌਮੀ ਕਮੇਟੀ ਵੱਲੋਂ ਕੀਤਾ ਜਾਵੇਗਾ।