ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਲੋਂ ਵਿਸ਼ਵ ਆਬਾਦੀ ਦਿਵਸ ਮਨਾਇਆ।
ਨਵਾਂਸ਼ਹਿਰ- ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ, ਨਵਾਂਸ਼ਹਿਰ ਅਤੇ “ਮੇਰਾ ਯੁਵਾ ਭਾਰਤ” ਇਕਾਈ ਨਵਾਂਸ਼ਹਿਰ ਵਲੋਂ ਸਾਂਝੇ ਤੌਰ ਤੇ ਵਿਸ਼ਵ ਅਬਾਦੀ ਦਿਵਸ ਦੇ ਸਬੰਧ ਵਿੱਚ ਬਾਬਾ ਵਜੀਰ ਸਿੰਘ ਖਾਲਸਾ (ਕੰਨਿਆ ) ਸੀਨੀ. ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਸ. ਜਸਵੀਰ ਸਿੰਘ, ਪ੍ਰਿੰਸੀਪਲ ਨੇ ਕੀਤੀ। ਇਸ ਮੌਕੇ ਤੇ ਚਮਨ ਸਿੰਘ, ਪ੍ਰੋਜੈਕਟ ਡਾਇਰੈਕਟਰ ਨੇ 2025 ਦੇ ਥੀਮ ਸਮੂਹਿਕ ਤੌਰ ਤੇ “ਸਿਹਤਮੰਦ ਭਵਿੱਖ ਲਈ ਪਰਿਵਾਰ-ਨਿਯੋਜਨ” ਤੇ ਚਰਚਾ ਕਰਦਿਆ ਦੱਸਿਆ ਕਿ ਅੱਜ ਵਿਸ਼ਵ ਦੀ ਆਬਾਦੀ ਲਗਭਗ 8 ਅਰਬ ਹੈ।

ਭਾਰਤ ਦੀ ਆਜਾਦੀ ਸਮੇਂ ਜਨਸੰਖਿਆਂ 34 ਕਰੋੜ ਸੀ, ਪਰ ਅੱਜ ਭਾਰਤ ਦੀ ਆਬਾਦੀ 1 ਅਰਬ 46 ਕਰੋੜ ਦੇ ਕਰੀਬ ਹੈ। ਆਬਾਦੀ ਨਾਲ ਲੋੜਾਂ ਵਧਦੀਆਂ ਹਨ। ਸਾਧਨ ਪੈਦਾ ਕਰਨ ਲਈ ਕੁਦਰਤੀ ਚ ਵਿਗਾੜ ਪੈਂਦਾ ਹੈ। ਆਬਾਦੀ ਦਾ ਵਧਣਾ ਜਾਗਰੂਕਤਾ ਦਾ ਘੱਟ ਹੋਣਾ ਹੈ। ਵਧਦੀ ਜਨਸੰਖਿਆ ਨਾਲ ਸਿਹਤ ਸਹੂਲਤਾਂ ਪ੍ਰਾਪਤ ਨਾ ਹੋਣਾ ਅਤੇ ਲੋਕਾਂ ਨੂੰ ਪੜ੍ਹਾਈ , ਜਾਂ ਹੋਰ ਸਹੂਲਤਾਂ ਨਹੀਂ ਪ੍ਰਾਪਤ ਨਹੀਂ ਹੁੰਦੀਆਂ।
ਇਸ ਲਈ ਇਹ ਦਿਨ ਲੋਕਾਂ ਨੂੰ ਜਾਗਰੂਕ ਕਰਨ ਲਈ ਮਨਾਇਆ ਜਾਦਾ ਹੈ ਤਾਂ ਕਿ ਜਨਸੰਖਿਆ ਘੱਟ ਹੋਵੇ ਤੇ ਸਾਰੇ ਲੋਕਾਂ ਨੂੰ ਚੰਗਾ ਜੀਵਨ ਪੱਧਰ, ਸਾਰੀਆਂ ਸੁੱਖ ਸਹੂਲਤਾਂ , ਪੜ੍ਹਾਈ ਵਰਗੀਆਂ ਸਹੂਲਤਾਂ ਪ੍ਰਾਪਤ ਹੋਵੇ।ਇਸ ਦੇ ਨਾਲ ਸਮਾਜ ਵਿੱਚ ਬਾਲ ਵਿਆਹ ਬੰਦ ਹੋਣਾ ਚਾਹੀਦਾ ਹੈ ਤਾਂ ਕਿ ਪੈਦਾ ਹੋਏ ਬੱਚਿਆ ਦਾ ਸਰਵਪੱਖੀ ਵਿਕਾਸ ਹੋਵੇ। ਲੋਕਾਂ ਵਿੱਚ ਗਰੀਬੀ ਅਤੇ ਅਨਪੜ੍ਹਤਾ ਕਾਰਨ ਬਿਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ। ਇਸ ਮੌਕੇ ਤੇ ਜਸਵਿੰਦਰ ਸਿੰਘ, ਸਵੱਛ ਭਾਰਤ ਅਭਿਆਨ ਵਲੋਂ ਵੀ ਵਧਦੀ ਆਬਾਦੀ ਤੇ ਚਿੰਤਾ ਪ੍ਰਗਟ ਕੀਤੀ।
ਗੋਬਿੰਦ ਅਧਿਕਾਰੀ ਮੇਰਾ ਯੁਵਾ ਭਾਰਤ ਨੇ ਵਧਦੀ ਆਬਾਦੀ ਨੂੰ ਕੰਟਰੋਲ ਕਰਨ ਲਈ ਕਈ ਨੁਕਤੇ ਸਾਂਝੇ ਕੀਤੇ। ਸ. ਜਸਵੀਰ ਸਿੰਘ ਪ੍ਰਿੰਸੀਪਲ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਮੈਡਮ ਸੰਦੀਪ ਕੌਰ ਨੇ ਮੰਚ ਦਾ ਸੰਚਾਲਨ ਕੀਤਾ ਜੋ ਕਿ ਕਾਬਿਲ ਏ ਤਾਰੀਫ ਸੀ। ਇਸ ਮੌਕੇ ਤੇ ਕਮਲਜੀਤ ਕੌਰ ਕੌਂਸ਼ਲਰ, ਨੀਰਜ, ਲਵਪ੍ਰੀਤ, ਸ਼ਿਵਾਨੀ, ਨੇਹਾ, ਸਟਾਫ ਮੈਂਬਰ, ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜਿਰ ਸਨ।