ਰੁਦਰਾ ਅਭਿਸ਼ੇਕ ਮਹਾਂਯੱਗ” ਪ੍ਰੋਗਰਾਮਾਂ ਦੇ ਆਯੋਜਨ ਸੰਬੰਧੀ ਨਗਰ ਦੇਵਤਾ ਤਪ ਸਥਾਨ ਬਾਬਾ ਮਹੇਸ਼ਆਣਾ, ਗੜਸ਼ੰਕਰ ਦੇ ਗੱਦੀ ਨਸ਼ੀਨ ਮਹੰਤ ਯੋਗੇਸ਼ ਕੁਮਾਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ

ਗੜਸ਼ੰਕਰ, 12 ਜੁਲਾਈ- ਸਾਉਣ ਦੇ ਮਹੀਨੇ ਭਗਵਾਨ ਸ਼ਿਵ ਦੇ ਭਗਤਾਂ ਵਿੱਚ ਰੁਦਰਾ ਅਭਿਸ਼ੇਕ ਦੀ ਵਿਸ਼ੇਸ਼ ਮਹੱਤਤਾ ਰਹਿੰਦੀ ਹੈ। ਗੜਸ਼ੰਕਰ ਸ਼ਹਿਰ ਅਤੇ ਇਲਾਕੇ ਭਰ ਵਿੱਚ “ਰੁਦਰਾ ਅਭਿਸ਼ੇਕ ਮਹਾਂਯੱਗ” ਪ੍ਰੋਗਰਾਮਾਂ ਦਾ ਆਉਣ ਵਾਲੇ ਦਿਨਾਂ ਵਿੱਚ ਆਯੋਜਨ ਕੀਤੇ ਜਾਣ ਦੀਆਂ ਚੱਲ ਰਹੀਆਂ ਤਿਆਰੀਆਂ ਦੇ ਸੰਬੰਧ ਵਿੱਚ ਅੱਜ ਪ੍ਰੋਗਰਾਮ ਦੇ ਸੰਯੋਜਕਾਂ ਵੱਲੋਂ ਨਗਰ ਦੇਵਤਾ ਤਪ ਸਥਾਨ ਬਾਬਾ ਮਹੇਸ਼ਆਣਾ, ਗੜਸ਼ੰਕਰ ਦੇ ਗੱਦੀ ਨਸ਼ੀਨ ਮਹੰਤ ਯੋਗੇਸ਼ ਕੁਮਾਰ ਐਮ ਏ, ਬੀ ਐਡ ਸੰਸਕ੍ਰਿਤ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਕੀਤੀ ਗਈ।

ਇਸ ਮੁਲਾਕਾਤ ਦੌਰਾਨ ਅਨੇਕਾਂ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ, ਮਹੰਤ ਯੋਗੇਸ਼ ਕੁਮਾਰ ਨੇ ਇਸ ਮੌਕੇ ਦੱਸਿਆ ਕਿ ਸਾਵਣ ਦੇ ਮਹੀਨੇ ਵਿੱਚ ਸ਼ਿਵ ਭਗਤਾਂ ਵਿੱਚ ਭਗਤੀ ਰਸ ਆਪਣੀ ਚਰਮ ਸੀਮਾ ਉੱਪਰ ਹੁੰਦਾ ਹੈ।ਇਸ ਪਵਿੱਤਰ ਅਤੇ ਸ਼ੁਭ ਮਹੀਨੇ ਨੂੰ ਮਨਾਉਣ ਦੇ ਲਈ ਸ਼ਿਵ ਭਗਤ ਵੱਖ ਵੱਖ ਤੀਰਥ ਅਸਥਾਨਾਂ ਤੋਂ ਗੰਗਾ ਜਲ ਨਾਲ ਆਪੋ ਆਪਣੇ ਨਗਰਾਂ ਵਿੱਚ ਸ਼ਿਵ ਮੰਦਰਾਂ ਵਿੱਚ ਸਥਾਪਿਤ ਸ਼ਿਵ ਲੰਿਗ ਦਾ ਜਲ ਅਵਿਸ਼ੇਕ ਕਰਦੇ ਹਨ।
ਉਹਨਾਂ ਦੱਸਿਆ ਕਿ ਅਜਿਹੀ ਮਾਨਤਾ ਹੈ ਕਿ ਸਾਵਨ ਮਹੀਨੇ ਭਗਵਾਨ ਸ਼ਿਵ ਪਹਿਲੀ ਵਾਰ ਆਪਣੇ ਸਸੁਰਾਲ ਗਏ ਸੀ ਜਿੱਥੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਸੀ ਅਤੇ ਜਲ ਅਭਿਸ਼ੇਕ ਕਰਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਸੀ। ਇਸੀ ਪਰੰਪਰਾ ਦੇ ਅਨੁਸਾਰ ਹਰ ਸਾਲ ਸਾਵਨ ਦੇ ਮਹੀਨੇ ਸ਼ਿਵ ਭਗਤ ਆਪਣੇ ਸਸੁਰਾਲ ਆਉਂਦੇ ਹਨ ਤੇ ਪੂਰੇ ਬ੍ਰਾਹਮੰਡ ਦੀ ਵਿਵਸਥਾ ਨੂੰ ਸੰਭਾਲਦੇ ਹਨ। 
ਉਹਨਾਂ ਦੱਸਿਆ ਕਿ ਬਹੁਤੇ ਸ਼ਿਵ ਭਗਤ 12 ਜੋਤੀ ਲੰਿਗਾਂ ਵਿੱਚੋਂ ਕਿਸੇ ਇੱਕ ਸਥਾਨ ਤੇ ਜਾ ਕੇ ਰੁਦਰਾ ਅਭਿਸ਼ੇਕ ਕਰਦੇ ਹਨ ਜਿਸ ਦਾ ਕਿ ਬਹੁਤ ਹੀ ਜਿਆਦਾ ਲਾਭ ਪ੍ਰਾਪਤ ਹੁੰਦਾ ਹੈ।ਉਹਨਾਂ ਦੱਸਿਆ ਕਿ ਜਿਹੜੇ ਸ਼ਰਧਾਲੂ ਜੋਤੀ ਲੰਿਗਾ ਤੱਕ ਨਹੀਂ ਪਹੁੰਚ ਸਕਦੇ ਉਹ ਆਪਣੇ ਘਰ ਜਾਂ ਨਜ਼ਦੀਕੀ ਸ਼ਿਵ ਮੰਦਿਰ ਵਿੱਚ ਸ਼ਰਧਾ ਪੂਰਵਕ ਰੁਦਰਾ ਅਭਿਸ਼ੇਕ ਕਰਕੇ ਭਗਵਾਨ ਸ਼ਿਵ ਦੀ ਕਿਰਪਾ ਪ੍ਰਾਪਤ ਕਰ ਸਕਦੇ ਹਨ।
ਗੜਸ਼ੰਕਰ ਇਲਾਕੇ ਵਿੱਚ ਵੱਖ ਵੱਖ ਪਿੰਡਾਂ ਵਿੱਚ ਵੱਡੇ ਪੱਧਰ ਤੇ ਰੁਦਰਾ ਅਭਿਸ਼ੇਕ ਮਹਾਯੱਗ ਦੀਆਂ ਤਿਆਰੀਆਂ ਤੇ ਉਨਾਂ ਨੇ ਪ੍ਰਸੰਨਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਆਪਣੇ ਇਲਾਕੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦੇ ਹੋਣ ਵਾਲੇ ਪ੍ਰੋਗਰਾਮ ਭਗਵਾਨ ਸ਼ੰਕਰ ਆਪ ਸਫਲ ਕਰਨਗੇ।ਸਾਰੇ ਸ਼ਰਧਾਲੂਆਂ ਨੂੰ ਇਸ ਉਪਰਾਲੇ ਵਿੱਚ ਆਪਣਾ ਬਣਦਾ ਯੋਗਦਾਨ ਜਰੂਰ ਪਾਣਾ ਚਾਹੀਦਾ ਹੈ। ਇਸ ਮੀਟਿੰਗ ਦੌਰਾਨ ਪ੍ਰਬੰਧਕ ਕਮੇਟੀ ਤੋਂ ਪੰਕਜ ਸ਼ੋਰੀ, ਜੋਨੀ ਅਰੋੜਾ, ਪੰਡਿਤ ਰਵਿੰਦਰ ਗੌਤਮ, ਰਜਿੰਦਰ ਪ੍ਰਸਾਦ ਖੁਰਮੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਉਸ ਦੇ ਨਾਲ ਮਹੇਸ਼ੀਆਣਾ ਮੰਦਰ ਪ੍ਰਬੰਧਕ ਕਮੇਟੀ ਤੋਂ ਸੋਨੂ ਮਹੰਤ ਅਤੇ ਹੋਰ ਸੇਵਾਦਾਰ ਵੀ ਹਾਜ਼ਰ ਸਨ।ਪ੍ਰਬੰਧਕ ਕਮੇਟੀ ਤੋਂ ਪੰਕਜ ਸ਼ੋਰੀ, ਜੋਨੀ ਅਰੋੜਾ ਨੇ ਦੱਸਿਆ ਕਿ ਪੂਰਾ ਪ੍ਰੋਗਰਾਮ ਜਲਦ ਦੱਸਿਆ ਜਾਵੇਗਾ।