ਗੁਰਦੁਆਰਾ ਟਾਹਲੀ ਸਾਹਿਬ ਪਾ: ਛੇਵੀਂ ਗੋਂਦਪੁਰ ਦੇ ਕੀਰਤਨ ਦਰਬਾਰ ਦਾ ਪੋਸਟਰ ਜਾਰੀ

ਹੁਸ਼ਿਆਰਪੁਰ: ਹਰ ਸਾਲ ਦੀ ਤਰ੍ਹਾਂ ਬਾਬਾ ਫਤਹਿ ਸਿੰਘ ਸੇਵਾ ਸੁਸਾਇਟੀ ਗੋਂਦਪੁਰ ਵਲੋਂ ਐਨ ਆਰ ਆਈ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਦਾ ਇਸ਼ਤਿਹਾਰ ਜਥੇਦਾਰ ਬਾਬਾ ਨਾਗਰ ਸਿੰਘ ਜੀ ਮਿਸ਼ਲ ਸ਼ਹੀਦਾਂ ਤਰਨਾਦਲ ਟੂਟੋਮਜਾਰਾ ਅਤੇ ਜਥੇਦਾਰ ਇਕਬਾਲ ਸਿੰਘ ਖੇੜਾ ਵਲੋਂ ਜਾਰੀ ਕੀਤਾ ਗਿਆ।

ਕੀਰਤਨ ਦਰਬਾਰ 7 ਦਸੰਬਰ ਦਿਨ ਸ਼ਨੀਵਾਰ  ਸ਼ਾਮ 6 ਵਜੇ ਤੋਂ 11-30 ਵਜੇ ਤੱਕ ਕਰਵਾਏ ਜਾ ਰਹੇ ਹਨ। ਇਸ ਮੌਕੇ ਬਾਬਾ ਕੁਲਦੀਪ ਸਿੰਘ ਜੀ ਖੇੜਾ, ਬਾਬਾ ਵਿਨੋਦ ਸਿੰਘ ਸੰਘਾ ਜੀ, ਇੰਦਰਜੀਤ ਸਿੰਘ ਗੋਂਦਪੁਰ,  ਧਰਮ ਸਿੰਘ ਖਾਲਸਾ ਸਵਾਮੀ ਜੀ, ਲੱਖਾ ਸਿੰਘ ਪਾਲਦੀ, ਤਰਲੋਚਨ ਸਿੰਘ ਸਕਰੂਲੀ, ਅਮਰਜੀਤ ਸਿੰਘ, ਰਾਜਾ ਜਾਂਗਲੀਵਾਲ, ਹਰੀ ਸਿੰਘ ਜੀ,  ਸੁਖਰਾਜ ਸਿੰਘ,  ਮਨਰਾਜ ਸਿੰਘ, ਤਰਨਵੀਰ ਸਿੰਘ, ਜਸਕਰਨ ਸਿੰਘ ਕਨੇਡਾ, ਕਮਲਜੀਤ ਸਿੰਘ, ਹਨੀ ਸਿੰਘ, ਜਸਕਰਨ ਸਿੰਘ ਗਿੱਲ,  ਅਵੀਜੀਤ ਸਿੰਘ, ਸਤਨਾਮ ਸਿੰਘ, ਹਰਮਨ ਬੈਂਸ, ਲਖਵਿੰਦਰ ਸਿੰਘ ਹਾਜਰ ਸਨ।
 ਕੀਰਤਨ ਦਰਬਾਰ ਵਿੱਚ ਭਾਈ ਜੋਗਿੰਦਰ ਸਿੰਘ ਰਿਆੜ, ਭਾਈ ਗੁਲਾਬ ਸਿੰਘ ਜੀ, ਢਾਡੀ ਮਿਲਖਾ ਸਿੰਘ ਮੌਜੀ, ਭਾਈ ਗੁਰਜਿੰਦਰ ਸਿੰਘ ਜੀ ਕਥਾਵਾਚਕ ਗੁ ਸ਼ਹੀਦਾਂ ਮਾਹਿਲਪੁਰ ਭਾਈ ਗੁਰਨੇਕ ਸਿੰਘ ਜੀ, ਕਥਾ ਕੀਰਤਨ ਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।