ਪਿੰਡ ਤਾਜੇਵਾਲ ਵਿਖੇ ਸਰਪੰਚ ਸ਼੍ਰੀਮਤੀ ਦਲਜੀਤ ਕੌਰ ਜੀ ਦੀ ਯੋਗ ਅਗਵਾਈ ਹੇਠ ਮਨਾਇਆ ਗਿਆ 'ਮੇਲਾ ਤੀਆਂ ਦਾ'
ਮਾਹਿਲਪੁਰ, 4 ਅਗਸਤ- ਪਿੰਡ ਤਾਜੇਵਾਲ ਵਿਖੇ ਤੀਆਂ ਦਾ ਤਿਉਹਾਰ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਖੁਸ਼ੀਆਂ- ਚਾਵਾਂ ਅਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਦਲਜੀਤ ਕੌਰ ਨੇ ਦੱਸਿਆ ਕਿ ਸਮਾਗਮ ਵਿੱਚ ਡਾਕਟਰ ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

ਇਸ ਮੌਕੇ ਉਨਾਂ ਕਿਹਾ ਕਿ ਤੀਆਂ ਸਾਡੀ ਪੁਰਾਤਨ ਸੰਸਕ੍ਰਿਤੀ ਦਾ ਪ੍ਰਤੀਕ ਹਨ। ਜਿਸ ਵਿੱਚ ਸਾਡੀਆਂ ਬੱਚੀਆਂ ਅਤੇ ਨੂੰਹਾਂ ਧੀਆਂ ਰਲ ਮਿਲ ਕੇ ਇਸ ਤਿਉਹਾਰ ਨੂੰ ਮਨਾ ਕੇ ਖੁਸ਼ੀਆਂ ਸਾਂਝੀਆਂ ਕਰਦੀਆਂ ਹਨ। ਇਸ ਮੌਕੇ ਪਿੰਡ ਦੀਆਂ ਬੱਚੀਆਂ ਬੱਚੇ ਅਤੇ ਨੂੰਹਾਂ ਧੀਆਂ ਨੇ ਰਲਮਿਲ ਕੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਗੀਤ, ਸਕਿਟਾਂ ਅਤੇ ਕੋਰੀਓਗਰਾਫੀਆਂ ਪੇਸ਼ ਕਰਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਸੰਤ ਪਵਨ ਕੁਮਾਰ ਤਾਜੇਵਾਲ, ਇੰਦਰਜੀਤ ਕੌਰ, ਜਸਵਿੰਦਰ ਕੌਰ, ਗੁਰਪ੍ਰੀਤ ਕੌਰ, ਸੰਦੇਸ਼ ਰਾਣੀ, ਸੰਦੀਪ ਕੌਰ, ਰੀਤੂ, ਤਮੰਨਾ, ਰਮਨ, ਸਾਨੀਆ, ਪ੍ਰਿਅੰਕਾ,ਸਿਮਰਨ, ਰੀਤ,ਮਾਨਵੀ, ਦੀਪਿਕਾ, ਪੂਜਾ, ਰੇਨੂ ਬਖਸ਼ੋ,ਮਾਨਸੀ, ਵਿਦਿਆ, ਅਮਨਦੀਪ, ਲਵਲੀਨ, ਸੀਮਾ, ਰਾਣੀ, ਅੰਜਲੀ, ਮਨਤ, ਮਨੀਸ਼ਾ, ਸਰਬਜੀਤ ਕੌਰ, ਤਰੀਸ਼ਾ,ਅਲੀਸ਼ਾ, ਬਲਜੀਤ ਕੌਰ, ਰੁਪਿੰਦਰ ਸਿੰਘ, ਸੁੱਚਾ ਸਿੰਘ,ਸੋਹਣ ਸਿੰਘ, ਪ੍ਰੀਤ,ਸੰਤੋਸ਼ ਕੁਮਾਰੀ, ਰਾਜਵਿੰਦਰ ਕੌਰ, ਜਮਨਾ, ਨਿੰਦਰ, ਪ੍ਰੀਤ, ਪਲਵੀ, ਸੰਜਲਾ ਰਾਣੀ, ਮੁਕੇਸ਼ ਰਾਣੀ, ਅਮਰਜੀਤ ਕੌਰ, ਕ੍ਰਿਸ਼ਨਾ ਦੇਵੀ, ਤਾਨੀਆ, ਰਹਿਮਤ, ਮੀਨਾ, ਏਕਮ ,ਪੂਨਮ, ਮਿਹਰ, ਕੀਰਤੀ, ਸਿਮੂ, ਭਾਵਨਾ, ਸੋਨੀਆ, ਕਿਰਨਾ,ਅੰਮ੍ਰਿਤ ਕੌਰ, ਜਸਵਿੰਦਰ ਕੌਰ,ਨੀਤੂ,ਤਮੰਨਾ,ਬਲੈਸ, ਰਹਿਮਤ, ਕਸ਼ਿਸ਼ ਸਮੇਤ ਪਿੰਡ ਦੀਆਂ ਔਰਤਾਂ ਅਤੇ ਬੱਚੀਆਂ ਹਾਜ਼ਰ ਸਨ।
ਇਸ ਮੌਕੇ ਚਾਹ ਪਕੌੜੇ, ਮਾਹਲ - ਪੂੜੇ ਅਤੇ ਖੀਰ ਦਾ ਲੰਗਰ ਅਤੁੱਟ ਚੱਲਿਆ। ਸਮਾਗਮ ਦੇ ਅਖੀਰ ਵਿੱਚ ਸਰਪੰਚ ਸ਼੍ਰੀਮਤੀ ਦਲਜੀਤ ਕੌਰ ਅਤੇ ਸੰਤ ਪਵਨ ਕੁਮਾਰ ਤਾਜੇਵਾਲ ਨੇ ਸਮਾਗਮ ਵਿੱਚ ਸ਼ਾਮਿਲ ਹੋਏ ਸਾਰੇ ਹੀ ਨਗਰ ਨਿਵਾਸੀਆਂ ਅਤੇ ਬਾਹਰੋਂ ਆਏ ਸਾਥੀਆਂ ਦਾ ਧੰਨਵਾਦ ਕੀਤਾ।