
ਥਾਣੇਦਾਰ ਪੁਸ਼ਵਿੰਦਰ ਸਿੰਘ ਰਾਣਾ ਨੂੰ ਡਿਪਟੀ ਸਪੀਕਰ ਦਫਤਰ ਵਲੋਂ ਵਿਦਾਇਗੀ ਪਾਰਟੀ ਤੇ ਸਨਮਾਨ।
ਮਾਹਿਲਪੁਰ, (2 ਦਸੰਬਰ ) ਅੱਜ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਦੇ ਦਫਤਰ ਵਿਖੇ ਥਾਣੇਦਾਰ ਪੁਸ਼ਵਿੰਦਰ ਸਿੰਘ ਰਾਣਾ ਨੂੰ ਸੇਵਾ ਮੁਕਤੀ ਤੇ ਵਿਦਾਇਗੀ ਪਾਰਟੀ ਦੇ ਕੇ ਮਾਣਯੋਗ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਵਲੋਂ ਸਨਮਾਨ ਕੀਤਾ ਗਿਆ।
ਮਾਹਿਲਪੁਰ, (2 ਦਸੰਬਰ ) ਅੱਜ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਦੇ ਦਫਤਰ ਵਿਖੇ ਥਾਣੇਦਾਰ ਪੁਸ਼ਵਿੰਦਰ ਸਿੰਘ ਰਾਣਾ ਨੂੰ ਸੇਵਾ ਮੁਕਤੀ ਤੇ ਵਿਦਾਇਗੀ ਪਾਰਟੀ ਦੇ ਕੇ ਮਾਣਯੋਗ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਹੋਏ ਇਕ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਸਪੀਕਰ ਰੋੜੀ ਨੇ ਥਾਣੇਦਾਰ ਪੁਸ਼ਵਿੰਦਰ ਸਿੰਘ ਨੂੰ 36 ਸਾਲ ਦੀ ਬੇਦਾਗ ਸੇਵਾ ਕਰਨ ਉਪਰੰਤ ਸੇਵਾ ਮੁਕਤੀ ਤੇ ਵਧਾਈ ਦਿੰਦਿਆਂ ਕਿਹਾ ਕਿ ਰਾਣਾ ਜੀ ਨੇ ਬੜੀ ਇਮਾਨਦਾਰੀ ਤੇ ਵਫ਼ਾਦਾਰੀ ਨਾਲ ਸੇਵਾ ਨਿਭਾਉਣ ਕਰਕੇ ਆਪਣੇ ਪੁਲਿਸ ਵਿਭਾਗ ਦਾ ਮਾਣ ਉਚਾ ਕੀਤਾ। ਸ਼੍ਰੀ ਰੋੜੀ ਨੇ ਕਿਹਾ ਖੇਡਾਂ ਨਾਲ ਪਿਆਰ ਹੋਣ ਕਰਕੇ ਉਹ ਅੱਜ ਉਹ ਸੇਵਾ ਮੁਕਤੀ ਤੇ ਜਵਾਨ ਨਜ਼ਰ ਆ ਰਹੇ ਹਨ। ਇਸ ਮੌਕੇ ਗੜ੍ਹਸ਼ੰਕਰ ਦੇ ਐਸ. ਐਚ. ਓ ਰਾਕੇਸ਼ ਕੁਮਾਰ ਨੇ ਵੀ ਸ਼ੁਭ ਕਾਮਨਾਵਾ ਦਿੰਦਿਆ ਕਿਹਾ ਕਿ ਥਾਣੇਦਾਰ ਪੁਸ਼ਵਿੰਦਰ ਸਿੰਘ ਸਾਡੇ ਵਿਭਾਗ ਦੀ ਸ਼ਾਨ ਸਨ। ਇਸ ਮੌਕੇ ਚਰਨਜੀਤ ਸਿੰਘ ਚੰਨੀ ਓ. ਐਸ. ਡੀ, ਹਰਜਿੰਦਰ ਸਿੰਘ ਧੰਜਲ, ਗੁਰਭਾਗ ਸਿੰਘ, ਥਾਣੇਦਾਰ ਨਰਿੰਦਰ ਸਿੰਘ ਰੁੜਕੀ,ਹਰਜਿੰਦਰ ਖੇਪੜ, ਥਾਣੇਦਾਰ ਬਿਸ਼ਮਵਰ ਲਾਲ , ਬਲਜਿੰਦਰ ਸਿੰਘ ਭਾਵਨੀਪੁਰ,ਅਨੁਪਮ ਖੇਪੜ,ਰਵੀਸ਼ ਕੁਮਾਰ, ਰਣਜੀਤ ਸਿੰਘ, ਥਾਣੇਦਾਰ ਗਿਆਨ ਚੰਦ, ਲਖਵਿੰਦਰ ਸਿੰਘ, ਹਰਸਿਮਰਨਜੀਤ ਸਿੰਘ, ਗੁਲਾਮ ਰਸੂਲ ਭਾਰਤੀ,ਗੁਰਦੀਪ ਸਿੰਘ, ਗਗਨਦੀਪ ਕੁਮਾਰ, ਨਿਰਭੈ ਸਿੰਘ, ਰੋਹਿਤ ਕੁਮਾਰ ਹਾਜਿਰ ਸਨ।
